ਅਮਰੀਕੀ ਰਾਸ਼ਟਰਪਤੀ ਚੋਣ ਸਰਵੇਖਣ ''ਚ ਟਰੰਪ ਹੈਰਿਸ ਤੋਂ ਮਾਮੂਲੀ ਲੀਡ ਨਾਲ ਅੱਗੇ

Friday, Oct 25, 2024 - 10:37 AM (IST)

ਵਾਸ਼ਿੰਗਟਨ (ਏਜੰਸੀ)- ਅਮਰੀਕੀ ਰਾਸ਼ਟਰਪਤੀ ਚੋਣਾਂ ਦੇ ਸਬੰਧ ਵਿਚ ਜਾਰੀ ਕੀਤੇ ਗਏ ਇਕ ਸਰਵੇਖਣ ਵਿਚ ਰਿਪਬਲਿਕਨ ਪਾਰਟੀ ਦੇ ਉਮੀਦਵਾਰ ਡੋਨਾਲਡ ਟਰੰਪ ਨੇ ਡੈਮੋਕ੍ਰੇਟਿਕ ਪਾਰਟੀ ਦੀ ਉਮੀਦਵਾਰ ਅਤੇ ਆਪਣੀ ਵਿਰੋਧੀ ਕਮਲਾ ਹੈਰਿਸ 'ਤੇ ਮਾਮੂਲੀ ਬੜ੍ਹਤ ਬਣਾਈ ਹੋਈ ਹੈ। ਅਮਰੀਕੀ ਅਖਬਾਰ 'ਦਿ ਵਾਲ ਸਟਰੀਟ ਜਰਨਲ' ਵੱਲੋਂ ਕਰਵਾਏ ਗਏ ਇਕ ਰਾਸ਼ਟਰੀ ਸਰਵੇਖਣ 'ਚ ਦੱਸਿਆ ਗਿਆ ਹੈ ਕਿ ਦੇਸ਼ ਦੇ ਸਾਬਕਾ ਰਾਸ਼ਟਰਪਤੀ ਟਰੰਪ, ਹੈਰਿਸ ਤੋਂ 2 ਫੀਸਦੀ ਅੰਕ ਅੱਗੇ ਹਨ।

ਇਹ ਵੀ ਪੜ੍ਹੋ: ਭਾਰਤ ਪਰਤਣ ’ਤੇ ਬੋਲੇ ਡਿਪਲੋਮੈਟ ਸੰਜੇ ਵਰਮਾ; ਕੈਨੇਡਾ ਨੇ ਭਾਰਤ ਦੀ ਪਿੱਠ ’ਚ ਮਾਰਿਆ ਛੁਰਾ

ਸੀ.ਐਨ.ਬੀ.ਸੀ. ਆਲ-ਅਮਰੀਕਾ ਆਰਥਿਕ ਸਰਵੇਖਣ ਦੇ ਅਨੁਸਾਰ, ਡੋਨਾਲਡ ਟਰੰਪ ਨੇ ਅਮਰੀਕੀ ਉਪ ਰਾਸ਼ਟਰਪਤੀ ਕਮਲਾ ਹੈਰਿਸ ਤੋਂ 48 ਫ਼ੀਸਦੀ ਤੋਂ 46 ਫ਼ੀਸਦੀ ਦੀ ਬੜਤ ਬਣਾਈ ਹੋਈ ਹੈ, ਜਿਸ ਵਿਚ ਅਗਸਤ ਤੋਂ ਕੋਈ ਬਦਲਾਅ ਨਹੀਂ ਹੈ। ਨਿਊਜ਼ ਚੈਨਲ ਨੇ ਦੱਸਿਆ ਕਿ ਅਮਰੀਕਾ ਦੇ 7 ਮਹੱਤਵਪੂਰਨ ਰਾਜਾਂ ਵਿੱਚ ਸਾਬਕਾ ਰਾਸ਼ਟਰਪਤੀ ਟਰੰਪ ਹੈਰਿਸ ਤੋਂ 48 ਫ਼ੀਸਦੀ ਤੋਂ 47 ਫ਼ੀਸਦੀ ਤੱਕ ਅੱਗੇ ਹਨ। ਅਮਰੀਕਾ ਦੇ ਸਾਰੇ ਪ੍ਰਮੁੱਖ ਰਾਸ਼ਟਰੀ ਅਤੇ ਖੇਤਰੀ ਸਰਵੇਖਣਾਂ 'ਤੇ ਨਜ਼ਰ ਰੱਖਣ ਵਾਲੀ 'ਰੀਅਲਕਲੀਅਰ ਪੋਲੀਟਿਕਸ' ਮੁਤਾਬਕ ਉਪ ਰਾਸ਼ਟਰਪਤੀ ਕਮਲਾ ਹੈਰਿਸ ਨੂੰ ਰਾਸ਼ਟਰੀ ਪੱਧਰ 'ਤੇ ਟਰੰਪ ਤੋਂ 0.3 ਫੀਸਦੀ ਅੰਕਾਂ ਦੀ ਮਾਮੂਲੀ ਬੜ੍ਹਤ ਹੈ।

ਇਹ ਵੀ ਪੜ੍ਹੋ: ਬਰਗਰ ਖਾਣ ਨਾਲ Infection ਫੈਲਣ ਦੇ ਦੋਸ਼ ਮਗਰੋਂ McDonald's ਦਾ ਪਹਿਲਾ ਬਿਆਨ

ਦੂਜੇ ਪਾਸੇ ਦੇਸ਼ ਦੇ 7 ਅਹਿਮ ਰਾਜਾਂ ਵਿੱਚ ਰਿਪਬਲਿਕਨ ਪਾਰਟੀ ਦੇ ਉਮੀਦਵਾਰ 0.9 ਫੀਸਦੀ ਅੰਕਾਂ ਨਾਲ ਅੱਗੇ ਹਨ। ਇਹ 7 ਮਹੱਤਵਪੂਰਨ ਰਾਜ ਐਰੀਜ਼ੋਨਾ, ਨੇਵਾਡਾ, ਵਿਸਕਾਨਸਿਨ, ਮਿਸ਼ੀਗਨ, ਪੈਨਸਿਲਵੇਨੀਆ, ਉੱਤਰੀ ਕੈਰੋਲੀਨਾ ਅਤੇ ਜਾਰਜੀਆ ਹਨ। ਮੰਨਿਆ ਜਾ ਰਿਹਾ ਹੈ ਕਿ ਇਨ੍ਹਾਂ ਰਾਜਾਂ ਵਿੱਚ ਇੱਥੋਂ ਦੇ ਵੋਟਰਾਂ ਦਾ ਝੁਕਾਅ ਬਦਲਦਾ ਰਹਿੰਦਾ ਹੈ। ਅਮਰੀਕਾ 'ਚ 5 ਨਵੰਬਰ ਨੂੰ ਰਾਸ਼ਟਰਪਤੀ ਚੋਣ ਲਈ ਵੋਟਿੰਗ ਹੋਵੇਗੀ।

ਇਹ ਵੀ ਪੜ੍ਹੋ: ਟਰੂਡੋ ਨੂੰ ਦੋਹਰੀ ਮਾਰ; ਆਪਣੀ ਹੀ ਪਾਰਟੀ ਹੋ ​​ਗਈ ਵਿਰੋਧੀ, ਚੋਣਾਂ 'ਚ ਕਰਨਾ ਪੈ ਸਕਦੈ ਹਾਰ ਦਾ ਸਾਹਮਣਾ

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8

 


cherry

Content Editor

Related News