ਟਰੰਪ ਦੀ ਜ਼ਿੱਦ ਤੋਂ ਮੇਲਾਨੀਆ ਵੀ ਪ੍ਰੇਸ਼ਾਨ, ਵ੍ਹਾਈਟ ਹਾਊਸ ਛੱਡ ਕੇ ਜਾਣਾ ਚਾਹੁੰਦੀ ਹੈ ਘਰ

Thursday, Dec 10, 2020 - 09:32 PM (IST)

ਵਾਸ਼ਿੰਗਟਨ-ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਭਲੇ ਹੀ ਅਹੁਦਾ ਛੱਡਣ ਅਤੇ ਹਾਰ ਮੰਨਣ ਲਈ ਤਿਆਰ ਨਜ਼ਰ ਨਾ ਆ ਰਹੇ ਹੋਣ ਪਰ ਉਨ੍ਹਾਂ ਦੀ ਪਤਨੀ ਮੇਲਾਨੀਆ ਟਰੰਪ ਉਨ੍ਹਾਂ ਦੇ ਇਸ ਰਵੱਈਏ ਤੋਂ ਕਾਫੀ ਨਾਰਾਜ਼ ਹੈ। ਟਰੰਪ ਲਗਾਤਾਰ ਜਿੱਤ ਦੇ ਦਾਅਵੇ ਕਰ ਰਹੇ ਹਨ ਪਰ ਹੁਣ ਪਰਿਵਾਰ ਤੋਂ ਹੀ ਉਨ੍ਹਾਂ ਨੂੰ ਸਪੋਰਟ ਮਿਲਦੀ ਨਜ਼ਰ ਨਹੀਂ ਆ ਰਹੀ ਹੈ। ਪਹਿਲੇ ਜਵਾਈ ਜੇਰਾਡਰ ਕੁਸ਼ਨਰ ਤੋਂ ਬਾਅਦ ਹੁਣ ਮੇਲਾਨੀਆ ਵੀ ਵ੍ਹਾਈਟ ਹਾਊਸ ਛੱਡ ਕੇ ਆਪਣੇ ਫਲੋਰੀਡਾ ਵਾਲੇ ਘਰ 'ਚ ਸ਼ਿਫਟ ਹੋਣ ਦਾ ਮੰਨ ਬਣਾ ਚੁੱਕੀ ਹੈ। ਇਸ ਤੋਂ ਪਹਿਲਾਂ ਖਬਰਾਂ ਆਈਆਂ ਸਨ ਕਿ ਟਰੰਪ ਦੇ ਅਹੁਦੇ ਤੋਂ ਹਟਦੇ ਹੀ ਮੇਲਾਨੀਆ ਉਨ੍ਹਾਂ ਨੂੰ ਤਲਾਕ ਦੇਣ ਦੀ ਤਿਆਰੀ 'ਚ ਹੈ।

ਇਹ ਵੀ ਪੜ੍ਹੋ -Pfizer-BioNTech ਡਾਟਾ ਸੈਂਟਰ 'ਚ ਸਾਈਬਰ ਅਟੈਕ, ਕਈ ਅਹਿਮ ਫਾਈਲਾਂ ਚੋਰੀ

ਟਰੰਪ ਨੇ ਸੱਤਾ ਤਬਦੀਲ ਕਰਨ ਦੀ ਇਜਾਜ਼ਤ ਦੇ ਦਿੱਤੀ ਹੈ ਪਰ ਲਗਾਤਾਰ ਅਜਿਹੇ ਦਾਅਵੇ ਵੀ ਕਰ ਰਹੇ ਹਨ ਕਿ 20 ਜਨਵਰੀ ਤੋਂ ਬਾਅਦ ਵੀ ਉਹ ਵੀ ਅਮਰੀਕਾ ਦੇ ਰਾਸ਼ਟਰਪਤੀ ਬਣੇ ਰਹਿ ਸਕਦੇ ਹਨ। ਸੀ.ਐੱਨ.ਐੱਨ. ਦੀ ਇਕ ਰਿਪੋਰਟ ਮੁਤਾਬਕ ਟਰੰਪ ਭਲੇ ਹੀ ਵ੍ਹਾਈਟ ਹਾਊਸ ਨਹੀਂ ਛੱਡਣਾ ਚਾਹੁੰਦੇ ਪਰ ਹੁਣ ਮੇਲਾਨੀਆ ਇਸ ਡਰਾਮੇ ਤੋਂ ਤੰਗ ਆ ਗਈ ਹੈ ਅਤੇ ਫਲੋਰੀਡਾ ਦੇ ਮਾਰ-ਏ-ਲੀਗੋ ਸਥਿਤ ਆਲੀਸ਼ਆਨ ਪਾਮ ਘਰ 'ਚ ਸ਼ਿਫਟ ਹੋਣ ਦੀ ਤਿਆਰੀ 'ਚ ਹੈ। ਰਿਪੋਰਟ ਮੁਤਾਬਕ ਮੇਲਾਨੀਆ ਨਵੰਬਰ ਦੇ ਮੱਧ ਤੋਂ ਹੀ ਟਰੰਪ ਨੂੰ ਵ੍ਹਾਈਟ ਹਾਊਸ ਛੱਡਣ ਲਈ ਮਨਾ ਰਹੀ ਹੈ ਅਤੇ ਫਲੋਰੀਆ 'ਚ ਇਕ ਨਵਾਂ ਦਫਤਰ ਵੀ ਖੋਲ੍ਹਣ ਦੀ ਤਿਆਰੀ 'ਚ ਹੈ।

ਇਹ ਵੀ ਪੜ੍ਹੋ -ਰੂਸ 'ਚ ਇਕ ਦਿਨ 'ਚ ਕੋਰੋਨਾ ਦੇ 27,927 ਨਵੇਂ ਮਾਮਲੇ ਆਏ ਸਾਹਮਣੇ

ਵ੍ਹਾਈਟ ਹਾਊਸ ਛੱਡਣ ਦੀ ਪੂਰੀ ਤਿਆਰੀ ਕਰ ਚੁੱਕੀ ਹੈ ਮੇਲਾਨੀਆ
ਸੀ.ਐੱਨ.ਐੱਨ. ਨੇ ਮੇਲਾਨੀਆ ਦੇ ਫਿਊਚਰ ਪਲਾਨ 'ਤੇ ਰਿਪੋਰਟ ਜਾਰੀ ਕੀਤੀ ਹੈ। ਇਸ ਮੁਤਾਬਕ ਜਨਤਕ ਤੌਰ 'ਤੇ ਭਲੇ ਹੀ ਮੇਲਾਨੀਆ ਰਾਸ਼ਟਰਪਤੀ ਟਰੰਪ ਦੀ ਹਾਂ 'ਚ ਹਾਂ, ਮਿਲਾਉਂਦੀ ਦਿਖੀ ਹੋਵੇ ਪਰ ਸੱਚਾਈ ਹੈ ਕਿ ਨਵੰਬਰ ਮੱਧ 'ਚ ਜਿਵੇਂ ਹੀ ਸੂਬਿਆਂ ਦੀ ਤਸਵੀਰ ਸਾਫ ਹੋਈ, ਮੇਲਾਨੀਆ ਨੇ ਪੋਸਟ ਵ੍ਹਾਈਟ ਹਾਊਸ ਪਲਾਨ 'ਤੇ ਕੰਮ ਸ਼ੁਰੂ ਕਰ ਦਿੱਤਾ। ਇਸ ਦੇ ਲਈ ਉਹ ਬਜਟ ਅਤੇ ਸਟਾਫ ਵਰਗੀਆਂ ਅਹਿਮ ਗੱਲਾਂ 'ਤੇ ਫੋਕਸ ਕਰ ਰਹੀ ਹੈ। ਮੇਲਾਨੀਆ ਦੇ ਇਕ ਕਰੀਬੀ ਨੇ ਕਿਹਾ ਕਿ ਉਹ ਹੁਣ ਆਪਣੇ ਘਰ ਜਾਣਾ ਚਾਹੁੰਦੀ ਹੈ। ਅਪ੍ਰੈਲ 'ਚ ਉਨ੍ਹਾਂ ਨੇ ਆਪਣੀ ਭਰੋਸੇਮੰਦ ਮਾਰਸੀਆ ਕੈਲੀ ਨੂੰ ਸਟਾਫ 'ਚ ਜਗ੍ਹਾ ਦਿੱਤੀ ਸੀ। ਕੈਲੀ ਕਈ ਮਾਮਲਿਆਂ 'ਚ ਮੇਲਾਨੀਆ ਦੀ ਅਹਿਮ ਮਦਦਗਾਰ ਹੈ। ਕੈਲੀ ਪਹਿਲੇ ਵੀ ਵ੍ਹਾਈਟ ਹਾਊਸ 'ਚ ਕੰਮ ਕਰ ਚੁੱਕੀ ਹੈ। ਉਨ੍ਹਾਂ ਨੂੰ ਮੇਲਾਨੀਆ ਦੇ ਵੈਟਸ ਵਿੰਗ ਦਫਤਰ ਦੇ ਬਾਰੇ 'ਚ ਜਾਣਕਾਰੀ ਹੈ। ਲਿਹਾਜ਼ਾ, ਉਹ ਭਵਿੱਖ 'ਚ ਵੀ ਉਨ੍ਹਾਂ ਦੀ ਮਦਦ ਕਰ ਸਕਦੀ ਹੈ। ਮੇਲਾਨੀਆ ਨੂੰ 20 ਹਜ਼ਾਰ ਡਾਲਰ ਹਰ ਮਹੀਨੇ ਪੈਨਸ਼ਨ ਵੀ ਮਿਲੇਗੀ।

ਇਹ ਵੀ ਪੜ੍ਹੋ -ਚੀਨੀ ਜਾਸੂਸ ਨਾਲ ਖੁਫੀਆ ਜਾਣਕਾਰੀ ਸਾਂਝੀ ਨਹੀਂ ਕੀਤੀ : ਅਮਰੀਕੀ ਸੰਸਦ ਮੈਂਬਰ

ਨੋਟ-ਇਸ ਖਬਰ ਬਾਰੇ ਤੁਹਾਡੀ ਕੀ ਹੈ ਰਾਏ, ਕੁਮੈਂਟ ਕਰ ਕੇ ਦਿਓ ਜਵਾਬ।

 


Karan Kumar

Content Editor

Related News