ਸਮੁੰਦਰ ''ਤੇ ਕੰਧ ਬਣਾਉਣਾ ਮੂਰਖਤਾਪੂਰਨ ਸੁਝਾਅ: ਟਰੰਪ

Sunday, Jan 19, 2020 - 03:45 PM (IST)

ਸਮੁੰਦਰ ''ਤੇ ਕੰਧ ਬਣਾਉਣਾ ਮੂਰਖਤਾਪੂਰਨ ਸੁਝਾਅ: ਟਰੰਪ

ਵਾਸ਼ਿੰਗਟਨ- ਅਮਰੀਕਾ ਦੇ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਨਿਊਯਾਰਕ ਨੂੰ ਤੂਫਾਨ ਤੋਂ ਬਚਾਉਣ ਲਈ ਸਮੁੰਦਰ 'ਤੇ ਕੰਧ ਦੇ ਨਿਰਮਾਣ ਦੇ ਸੁਝਾਅ ਤੋਂ ਇਤਫਾਕ ਨਾ ਰੱਖਦਿਆਂ ਸ਼ਨੀਵਾਰ ਨੂੰ ਕਿਹਾ ਕਿ ਇਹ ਮੂਰਖਤਾਪੂਰਨ ਤੇ ਮਹਿੰਗਾ ਸੁਝਾਅ ਹੈ। ਸਥਾਨਕ ਮੀਡੀਆ ਰਿਪੋਰਟ ਮੁਤਾਬਕ ਨਿਊਯਾਰਕ ਬੰਦਰਗਾਹ ਤੋਂ ਕੁਝ ਮੀਲ ਦੀ ਦੂਰੀ 'ਤੇ ਇਕ ਵੱਡੀ ਰੁਕਾਵਟ ਦਾ ਨਿਰਮਾਣ ਅਮਰੀਕੀ ਫੌਜ ਦੀ ਇੰਜੀਨੀਅਰਿੰਗ ਪਰਿਯੋਜਨਾਵਾਂ ਵਿਚੋਂ ਇਕ ਹੈ, ਜਿਸ ਦਾ ਟੀਚਾ ਸ਼ਹਿਰ ਨੂੰ ਲਗਾਤਾਰ ਆਉਣ ਵਾਲੇ ਤੂਫਾਨਾਂ ਤੋਂ ਬਚਾਉਣਾ ਹੈ। ਇਸ ਪਰਿਯੋਜਨਾ 'ਤੇ 119 ਅਰਬ ਡਾਲਰ ਦਾ ਖਰਚਾ ਆਵੇਗਾ ਤੇ ਕੰਧ ਨੂੰ ਬਣਨ ਵਿਚ ਕਰੀਬ 25 ਸਾਲ ਲੱਗ ਸਕਦੇ ਹਨ।

ਟਰੰਪ ਨੇ ਟਵੀਟ ਕਰਕੇ ਕਿਹਾ ਕਿ ਨਿਊਯਾਰਕ ਨੂੰ ਕਦੇ ਕਦਾਈਂ ਆਉਣ ਵਾਲੇ ਤੂਫਾਨਾਂ ਤੋਂ ਬਚਾਉਣ ਲਈ 200 ਅਰਬ ਡਾਲਰ ਜਿਹੀ ਵੱਡੀ ਰਾਸ਼ੀ ਖਰਚ ਕਰਨਾ ਬੇਹੱਦ ਮੂਰਖਤਾਪੂਰਨ, ਮਹਿੰਗਾ ਤੇ ਵਾਤਾਵਰਣ ਦੇ ਖਿਲਾਫ ਫੈਸਲਾ ਹੈ, ਜੋ ਹਾਲਾਂਕਿ ਸਫਲ ਵੀ ਨਹੀਂ ਹੋਵੇਗਾ। ਕੰਧ ਬਣਾਉਣਾ ਬੇਹੱਦ ਹੀ ਭੱਦਾ ਲੱਗੇਗਾ। ਜ਼ਿਕਰਯੋਗ ਹੈ ਕਿ ਸਾਲ 2016 ਦੀ ਰਾਸ਼ਟਰਪਤੀ ਚੋਣ ਦੌਰਾਨ ਟਰੰਪ ਨੇ ਅਮਰੀਕਾ-ਮੈਕਸੀਕੋ ਸਰਹੱਦ 'ਤੇ ਗੈਰ-ਕਾਨੂੰਨੀ ਪਰਵਾਸੀਆਂ ਨੂੰ ਰੋਕਣ ਦੇ ਲਈ ਵੱਡੀ ਕੰਧ ਬਣਾਉਣ ਦਾ ਵਾਅਦਾ ਕੀਤਾ ਸੀ। ਟਰੰਪ ਦੀ ਇਸ ਯੋਜਨਾ ਨੂੰ ਸਾਲ 2018 ਦੇ ਅਖੀਰ ਤੇ 2019 ਵਿਚ ਬਜਟ ਸੰਕਟ ਦੇ ਕਾਰਨ ਤਕੜਾ ਝਟਕਾ ਲੱਗਿਆ ਹੈ। ਉਹਨਾਂ ਨੇ ਮੈਕਸੀਕੋ ਸਰਹੱਦ 'ਤੇ ਕੰਧ ਬਣਾਉਣ ਦੇ ਲਈ ਕਾਂਗਰਸ ਨੂੰ ਅਪੀਲ ਵੀ ਕੀਤੀ ਸੀ ਤੇ ਕੰਧ ਦੇ ਨਿਰਮਾਣ ਦੇ ਲਈ ਹੋਰ ਬਜਟ ਘੱਟ ਵੀ ਕਰ ਦਿੱਤੇ ਸਨ। 


author

Baljit Singh

Content Editor

Related News