''ਆਪ੍ਰੇਸ਼ਨ ਸਿੰਦੂਰ'' ''ਤੇ ਟਰੰਪ ਦਾ ਪਹਿਲਾ ਬਿਆਨ, ''ਪਤਾ ਸੀ ਕੁੱਝ ਹੋਣ ਵਾਲਾ ਹੈ''

Wednesday, May 07, 2025 - 11:00 AM (IST)

''ਆਪ੍ਰੇਸ਼ਨ ਸਿੰਦੂਰ'' ''ਤੇ ਟਰੰਪ ਦਾ ਪਹਿਲਾ ਬਿਆਨ, ''ਪਤਾ ਸੀ ਕੁੱਝ ਹੋਣ ਵਾਲਾ ਹੈ''

ਨਿਊਯਾਰਕ/ਵਾਸ਼ਿੰਗਟਨ (ਏਜੰਸੀ)- ਭਾਰਤ ਵੱਲੋਂ ਮੰਗਲਵਾਰ ਅੱਧੀ ਰਾਤ ਤੋਂ ਬਾਅਦ ਪਾਕਿਸਤਾਨ ਅਤੇ ਪਾਕਿਸਤਾਨ ਦੇ ਕਬਜ਼ੇ ਵਾਲੇ ਕਸ਼ਮੀਰ ਵਿੱਚ ਅੱਤਵਾਦੀ ਢਾਂਚੇ ਨੂੰ ਨਿਸ਼ਾਨਾ ਬਣਾ ਕੇ ਕੀਤੇ ਗਏ ਫੌਜੀ ਹਮਲੇ ਤੋਂ ਤੁਰੰਤ ਬਾਅਦ, ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਕਿਹਾ ਕਿ ਉਨ੍ਹਾਂ ਨੂੰ ਉਮੀਦ ਹੈ ਕਿ ਲੜਾਈ "ਬਹੁਤ ਜਲਦੀ" ਖਤਮ ਹੋ ਜਾਵੇਗੀ। ਉਨ੍ਹਾਂ ਕਿਹਾ, "ਇਹ ਸ਼ਰਮਨਾਕ ਹੈ"।

ਇਹ ਵੀ ਪੜ੍ਹੋ: ਆਪ੍ਰੇਸ਼ਨ ਸਿੰਦੂਰ: ਪਾਕਿ 'ਚ ਭਾਰਤ ਦੀ ਏਅਰ ਸਟ੍ਰਾਈਕ ਨਾਲ ਬਾਲੀਵੁੱਡ 'ਚ ਗੂੰਜਿਆ ‘ਭਾਰਤ ਮਾਤਾ ਦੀ ਜੈ’ ਦਾ ਨਾਅਰਾ

ਟਰੰਪ ਨੇ ਅੱਗੇ ਕਿਹਾ, 'ਅਸੀਂ ਇਸ ਬਾਰੇ ਉਦੋਂ ਸੁਣਿਆ ਜਦੋਂ ਅਸੀਂ ਓਵਲ (ਅਮਰੀਕੀ ਰਾਸ਼ਟਰਪਤੀ ਦੇ ਦਫ਼ਤਰ) ਜਾ ਰਹੇ ਸੀ। ਮੈਨੂੰ ਲੱਗ ਰਿਹਾ ਸੀ ਕਿ ਕੁੱਝ ਹੋਣ ਵਾਲਾ ਹੈ। ਲੋਕ ਜਾਣਦੇ ਸਨ ਕਿ ਪਹਿਲਾਂ ਜੋ ਕੁਝ ਹੋਇਆ ਹੈ, ਉਸ ਦੇ ਆਧਾਰ 'ਤੇ ਕੁਝ ਹੋਣ ਵਾਲਾ ਹੈ। ਉਹ ਲੰਬੇ ਸਮੇਂ ਤੋਂ ਲੜ ਰਹੇ ਹਨ। ਜੇ ਤੁਸੀਂ ਸੱਚਮੁੱਚ ਇਸ ਬਾਰੇ ਸੋਚਦੇ ਹੋ, ਤਾਂ ਉਹ ਕਈ ਦਹਾਕਿਆਂ ਅਤੇ ਸਦੀਆਂ ਤੋਂ ਲੜ ਰਹੇ ਹਨ।'

ਇਹ ਵੀ ਪੜ੍ਹੋ: Met Gala 'ਚ ਜਾਣ ਤੋਂ ਪਹਿਲਾਂ ਅਜਿਹਾ ਕੰਮ ਕਰਦੇ ਫੜੇ ਗਏ ਦਿਲਜੀਤ ਦੋਸਾਂਝ, ਵੇਖਦੇ ਹੀ ਹੱਸਣ ਲੱਗੀ ਸ਼ਕੀਰਾ (ਵੀਡੀਓ)

ਇਹ ਪੁੱਛੇ ਜਾਣ 'ਤੇ ਕਿ ਕੀ ਉਨ੍ਹਾਂ ਕੋਲ ਦੋਵਾਂ ਦੇਸ਼ਾਂ ਲਈ ਕੋਈ ਸੁਨੇਹਾ ਹੈ, ਉਨ੍ਹਾਂ ਕਿਹਾ, "ਨਹੀਂ, ਮੈਂ ਬੱਸ ਉਮੀਦ ਕਰਦਾ ਹਾਂ ਕਿ ਇਹ ਬਹੁਤ ਜਲਦੀ ਖਤਮ ਹੋ ਜਾਵੇ।" ਪਹਿਲਗਾਮ ਅੱਤਵਾਦੀ ਹਮਲੇ ਦੇ ਜਵਾਬ ਵਿੱਚ, ਭਾਰਤੀ ਹਥਿਆਰਬੰਦ ਬਲਾਂ ਨੇ ਪਾਕਿਸਤਾਨ ਅਤੇ ਪਾਕਿਸਤਾਨ ਦੇ ਕਬਜ਼ੇ ਵਾਲੇ ਕਸ਼ਮੀਰ (ਪੀਓਕੇ) ਵਿੱਚ 9 ਅੱਤਵਾਦੀ ਕੈਂਪਾਂ 'ਤੇ ਮਿਜ਼ਾਈਲ ਹਮਲੇ ਕੀਤੇ ਹਨ, ਜਿਸ ਵਿੱਚ ਅੱਤਵਾਦੀ ਸਮੂਹ ਜੈਸ਼-ਏ-ਮੁਹੰਮਦ ਦਾ ਗੜ੍ਹ ਬਹਾਵਲਪੁਰ ਵੀ ਸ਼ਾਮਲ ਹੈ।

ਇਹ ਵੀ ਪੜ੍ਹੋ: 30 ਸਾਲ ਦੀ ਉਮਰ 'ਚ ਇਹ ਮਸ਼ਹੂਰ ਅਦਾਕਾਰਾ ਬਣੀ ਕੁਆਰੀ ਮਾਂ, ਕ੍ਰਿਕਟਰ ਨਾਲ ਅਫੇਅਰ ਮਗਰੋਂ ਹੋਈ ਬੇਘਰ

ਰੱਖਿਆ ਮੰਤਰਾਲਾ ਨੇ ਕਿਹਾ ਕਿ ਫੌਜੀ ਹਮਲੇ 'ਆਪ੍ਰੇਸ਼ਨ ਸਿੰਦੂਰ' ਤਹਿਤ ਕੀਤੇ ਗਏ ਸਨ। ਭਾਰਤ ਵੱਲੋਂ ਇਹ ਕਾਰਵਾਈ ਪਹਿਲਗਾਮ ਅੱਤਵਾਦੀ ਹਮਲੇ ਤੋਂ 2 ਹਫ਼ਤੇ ਬਾਅਦ ਕੀਤੀ ਗਈ ਹੈ। ਇੱਕ ਬਿਆਨ ਵਿੱਚ, ਰੱਖਿਆ ਮੰਤਰਾਲਾ ਨੇ ਕਿਹਾ, "ਇਹ ਕਦਮ ਪਹਿਲਗਾਮ ਵਿੱਚ ਹੋਏ ਵਹਿਸ਼ੀ ਅੱਤਵਾਦੀ ਹਮਲੇ ਦੇ ਮੱਦੇਨਜ਼ਰ ਚੁੱਕੇ ਗਏ ਹਨ, ਜਿਸ ਵਿੱਚ 25 ਭਾਰਤੀ ਅਤੇ ਇੱਕ ਨੇਪਾਲੀ ਨਾਗਰਿਕ ਮਾਰਿਆ ਗਿਆ ਸੀ।"

ਇਹ ਵੀ ਪੜ੍ਹੋ: "ਪੰਜਾਬੀ ਆ ਗਏ ਓਏ", ਮੇਟ ਗਾਲਾ 2025 ਤੋਂ ਦੋਸਾਂਝਾਵਾਲੇ ਦੀ ਮਹਾਰਾਜਾ ਵਾਲੀ ਲੁੱਕ ਆਈ ਸਾਹਮਣੇ

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8

 


author

cherry

Content Editor

Related News