ਟਰੰਪ ਨਹੀਂ ਹੋਣਗੇ ਅਮਰੀਕੀ ਰਾਸ਼ਟਰਪਤੀ ਅਹੁਦੇ ਦੇ ਉਮੀਦਵਾਰ : ਨਿੱਕੀ ਹੈਲੀ

09/05/2023 10:46:07 AM

ਵਾਸ਼ਿੰਗਟਨ (ਰਾਜ ਗੋਗਨਾ )- ਅਮਰੀਕੀ ਰਾਸ਼ਟਰਪਤੀ ਅਹੁਦੇ ਦੇ ਉਮੀਦਵਾਰਾਂ ਦੀ ਦੌੜ ‘ਚ ਸ਼ਾਮਲ ਭਾਰਤੀ ਮੂਲ ਦੀ (ਪੰਜਾਬਣ) ਨਿੱਕੀ ਹੇਲੀ ਸਾਬਕਾ ਅੰਬੇਸਡਰ ਯੂਨਾਈਟਿਡ ਸਟੇਟ ਨੇਸ਼ਨ ਅਤੇ ਸਾਬਕਾ ਪਹਿਲੀ ਮਹਿਲਾ ਗਵਰਨਰ ਨੌਰਥ ਕੈਰੋਲੀਨਾ ਰਾਜ ਨੇ ਕਿਹਾ ਹੈ ਕਿ ਸਾਬਕਾ ਰਾਸ਼ਟਰਪਤੀ ਡੋਨਾਲਡ ਟਰੰਪ - 2024 ਦੀਆਂ ਰਾਸ਼ਟਰਪਤੀ ਚੋਣਾਂ ਲਈ ਪਾਰਟੀ ਦੇ ਉਮੀਦਵਾਰ ਨਹੀਂ ਹੋਣਗੇ। ਦਿ ਵਾਲ ਸਟਰੀਟ ਜਰਨਲ ਵੱਲੋਂ ਜਾਰੀ ਕੀਤੇ ਤਾਜ਼ਾ ਪੋਲ ਵਿੱਚ ਖੁਲਾਸਾ ਹੋਇਆ ਹੈ ਕਿ 51 ਸਾਲਾ ਨਿੱਕੀ ਹੇਲੀ, ਟਰੰਪ ਅਤੇ ਰੌਨ ਡੀਸੈਂਟਿਸ ਤੋਂ ਬਾਅਦ ਪ੍ਰਸਿੱਧੀ ਦੇ ਮਾਮਲੇ ’ਚ ਤੀਜੇ ਸਥਾਨ ’ਤੇ ਹਨ। 

ਪੜ੍ਹੋ ਇਹ ਅਹਿਮ ਖ਼ਬਰ-ਅਮਰੀਕਾ ਦੀ ਪ੍ਰਥਮ ਮਹਿਲਾ ਜਿਲ ਬਾਈਡੇਨ ਕੋਰੋਨਾ ਪਾਜ਼ੇਟਿਵ, 2 ਦਿਨਾਂ ਬਾਅਦ ਆਉਣਾ ਸੀ ਭਾਰਤ

ਜਦ ਕਿ ਉਨ੍ਹਾਂ ਦੇ ਸਹਿਯੋਗੀ ਭਾਰਤੀ ਅਮਰੀਕੀ ਉਮੀਦਵਾਰ ਵਿਵੇਕ ਰਾਮਾਸਵਾਮੀ ਚੌਥੇ ਸਥਾਨ ‘ਤੇ ਹਨ। ਹੇਲੀ ਨੇ ਸੀ.ਬੀ.ਐੱਸ ਨਿਊਜ਼ ਨਾਲ ਇਕ ਇੰਟਰਵਿਊ ਵਿੱਚ ਦੱਸਿਆ ਕਿ ‘ਮੈਨੂੰ ਨਹੀਂ ਲੱਗਦਾ ਕਿ ਸਾਬਕਾ ਰਾਸ਼ਟਰਪਤੀ ਡੋਨਾਲਡ ਟਰੰਪ ਉਮੀਦਵਾਰ ਹੋਣਗੇ। ਮੈਨੂੰ ਲੱਗਦਾ ਹੈ ਕਿ ਇਸ ਵਾਰ ਮੈਂ ਹਾਂ ਪਰ ਤੁਹਾਨੂੰ ਦੱਸਦਿਆਂ ਕਿ ਜੋਅ ਬਾਈਡੇਨ ਅਤੇ ਕਮਲਾ ਹੈਰਿਸ ਜੋ ਕਰ ਰਹੇ ਹਨ, ਉਸ ਤੋਂ ਬਿਹਤਰ ਕੋਈ ਵੀ ਰਿਪਬਲਿਕਨ ਨੇਤਾ ਵੀ ਕਰ ਸਕਦਾ ਹੈ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8

ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।


Vandana

Content Editor

Related News