ਟਰੰਪ ਨੂੰ ਵੱਡਾ ਝਟਕਾ, 2020 ਦੀਆਂ ਚੋਣਾਂ ਦੇ ਨਤੀਜਿਆਂ ਨੂੰ ਬਦਲਣ ਦੀ ਕੋਸ਼ਿਸ਼ ਲਈ ਚੱਲ ਸਕਦੈ ਮੁਕੱਦਮਾ

Wednesday, Feb 07, 2024 - 11:01 AM (IST)

ਵਾਸ਼ਿੰਗਟਨ (ਰਾਜ ਗੋਗਨਾ)- 2024 ਦੀ ਚੋਣ ਲੜਨ ਦੀ ਤਿਆਰੀ ਕਰ ਰਹੇ ਟਰੰਪ ਨੂੰ ਇਕ ਵੱਡਾ ਝਟਕਾ ਲੱਗਾ ਹੈ। ਇਕ ਪਾਸੇ ਅਮਰੀਕਾ ਦੇ ਸਾਬਕਾ ਰਾਸ਼ਟਰਪਤੀ ਡੋਨਾਲਡ ਟਰੰਪ 2024 ਦੀਆਂ ਚੋਣਾਂ ਲੜਨ ਦੀ ਤਿਆਰੀ ਕਰ ਰਹੇ ਹਨ, ਦੂਜੇ ਪਾਸੇ ਉਨ੍ਹਾਂ ਦੀਆਂ ਕਾਨੂੰਨੀ ਅੜਚਣਾਂ ਅਤੇ ਮੁਸ਼ਕਿਲਾਂ ਹੁਣ ਲਗਾਤਾਰ ਵਧਦੀਆਂ ਜਾ ਰਹੀਆਂ ਹਨ। ਇੱਕ ਅਪੀਲ ਅਦਾਲਤ ਨੇ ਫ਼ੈਸਲਾ ਸੁਣਾਇਆ ਹੈ ਕਿ ਡੋਨਾਲਡ ਟਰੰਪ ਸਾਬਕਾ ਰਾਸ਼ਟਰਪਤੀ ਵਜੋਂ ਕਾਨੂੰਨੀ ਕਾਰਵਾਈ ਤੋਂ ਮੁਕਤ ਨਹੀਂ ਹੋ ਸਕਦੇ। ਅਦਾਲਤ ਨੇ ਕਿਹਾ ਹੈ ਕਿ 2020 ਦੀਆਂ ਚੋਣਾਂ ਦੇ ਨਤੀਜੇ ਬਦਲਣ ਦੀ ਕੋਸ਼ਿਸ਼ ਕਰਨ ਦੇ ਦੋਸ਼ 'ਚ ਉਸ ਖ਼ਿਲਾਫ਼ ਮਾਮਲਾ ਦਰਜ ਕੀਤਾ ਜਾ ਸਕਦਾ ਹੈ।

ਅਦਾਲਤ ਦਾ ਇਹ ਫ਼ੈਸਲਾ ਡੋਨਾਲਡ ਟਰੰਪ ਦੇ ਬਚਾਅ ਲਈ ਵੱਡਾ ਝਟਕਾ ਹੈ। ਅਦਾਲਤ ਨੇ ਕਿਹਾ ਹੈ ਕਿ ਜੇਕਰ ਕਿਸੇ ਰਾਸ਼ਟਰਪਤੀ ਨੂੰ ਕਾਨੂੰਨ ਤੋੜਨ ਦੀ ਇਜਾਜ਼ਤ ਦਿੱਤੀ ਜਾਂਦੀ ਹੈ ਤਾਂ ਇਹ ਸੁਰੱਖਿਅਤ ਵਿਰੋਧਾਭਾਸ ਹੋਵੇਗਾ। ਅੱਜ ਫ਼ੈਸਲਾ ਸੁਣਾਉਣ ਵਾਲੇ ਤਿੰਨ ਜੱਜਾਂ ਦੇ ਬੈਂਚ ਵਿੱਚ ਜੋਅ ਬਾਈਡੇਨ ਦੁਆਰਾ ਨਿਯੁਕਤ ਦੋ ਜਸਟਿਸ ਜੇ. ਮਿਸ਼ੇਲ ਚਾਈਲਡਜ਼ ਅਤੇ ਫਲੋਰੈਂਸ ਪੇਂਸ ਸ਼ਾਮਲ ਹੋਏ, ਜਦੋਂ ਕਿ ਤੀਜੇ ਜੱਜ ਕੈਰਨ ਲੇਕ੍ਰਾਫਟ ਹੈਂਡਰਸਨ ਨੂੰ ਜਾਰਜ ਡਬਲਯੂ ਬੁਸ਼ ਦੁਆਰਾ ਨਿਯੁਕਤ ਕੀਤਾ ਗਿਆ ਸੀ। 

ਪੜ੍ਹੋ ਇਹ ਅਹਿਮ ਖ਼ਬਰ-ਯੂ.ਕੇ ਜਾਣ ਦੇ ਚਾਹਵਾਨਾਂ ਨੂੁੰ ਵੱਡਾ ਝਟਕਾ, ਸਰਕਾਰ ਨੇ ਵੀਜ਼ਾ ਫੀਸਾਂ 'ਚ ਕੀਤਾ ਵਾਧਾ

ਇਸ ਤੋਂ ਪਹਿਲਾਂ ਸਾਬਕਾ ਰਾਸ਼ਟਰਪਤੀ ਦੇ ਵਕੀਲ ਨੇ ਦਲੀਲ ਦਿੱਤੀ ਸੀ ਕਿ ਸੰਨ 2020 ਦੇ ਚੋਣ ਨਤੀਜਿਆਂ ਨੂੰ ਉਲਟਾਉਣ ਦੀਆਂ ਕੋਸ਼ਿਸ਼ਾਂ ਲਈ ਉਸ 'ਤੇ ਅਪਰਾਧਿਕ ਮੁਕੱਦਮਾ ਨਹੀਂ ਚਲਾਇਆ ਜਾ ਸਕਦਾ ਕਿਉਂਕਿ ਇਸ ਵਿੱਚ ਉਹ ਕੰਮ ਸ਼ਾਮਲ ਨਹੀ ਸਨ ਜੋ ਉਸ ਨੇ ਰਾਸ਼ਟਰਪਤੀ ਵਜੋਂ ਕੀਤੇ ਸਨ। ਡੋਨਾਲਡ ਟਰੰਪ ਦੀਆਂ 2020 ਦੀਆਂ ਅਮਰੀਕੀ ਚੋਣਾਂ ਨੂੰ ਪਲਟਣ ਦੀਆਂ ਕੋਸ਼ਿਸ਼ਾਂ ਦੀ ਜਾਂਚ ਕਰ ਰਹੇ ਵਿਸ਼ੇਸ਼ ਵਕੀਲ ਨੇ ਉਨ੍ਹਾਂ 'ਤੇ ਚਾਰ ਦੋਸ਼ ਲਗਾਏ ਹਨ। ਇਨ੍ਹਾਂ ਵਿੱਚ ਸੰਯੁਕਤ ਰਾਜ ਦੇ ਵਿਰੁੱਧ ਦੇਸ਼ਧ੍ਰੋਹ ਕਰਨ ਦੀ ਸਾਜ਼ਿਸ਼, ਅਧਿਕਾਰਤ ਕਾਰਵਾਈਆਂ ਵਿੱਚ ਰੁਕਾਵਟ ਪਾਉਣ ਦੀ ਸਾਜ਼ਿਸ਼ ਅਤੇ ਅਧਿਕਾਰੀਆਂ ਵਿਰੁੱਧ ਸਾਜ਼ਿਸ਼ ਆਦਿ ਸ਼ਾਮਲ ਹੈ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8

ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ। 


Vandana

Content Editor

Related News