ਸੀਰੀਆ ਅਤੇ ਅੱਤਵਾਦ ''ਤੇ ਚਰਚਾ ਕਰਨਗੇ ਟਰੰਪ-ਮੈਕਰੋਨ
Wednesday, Jul 12, 2017 - 06:47 AM (IST)

ਵਾਸ਼ਿੰਗਟਨ—ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਇਸ ਹਫਤੇ ਦੇ ਆਖੀਰ 'ਚ ਫਰਾਂਸ ਦਾ ਦੌਰਾ ਕਰਨਗੇ ਜਿਥੇ ਉਹ ਰਾਸ਼ਟਰਪਤੀ ਇਮੈਨਿਊਲ ਮੈਕਰੋਨ ਨਾਲ ਸੀਰੀਆ ਅਤੇ ਅੱਤਵਾਦ ਨੂੰ ਖਤਮ ਕਰਨ 'ਤੇ ਚਰਚਾ ਕਰਨਗੇ। ਵ੍ਹਾਇਟ ਹਾਊਸ ਨੇ ਇਹ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਫਰਾਂਸ ਨੇ ਟਰੰਪ ਨੂੰ ਆਪਣੇ ਇਥੇ 14 ਜੁਲਾਈ ਨੂੰ ਬਾਸੀਲ ਦਿਵਸ ਮੌਕੇ 'ਤੇ ਹਿੱਸਾ ਲੈਣ ਲਈ ਸੱਦਾ ਦਿੱਤਾ ਹੈ। ਆਪਣੀ ਯਾਤਰਾ ਦੌਰਾਨ ਟਰੰਪ ਆਪਣੇ ਹਮਰੂਤਬਾ ਮੈਕਰੋਨ ਨਾਲ ਦੋ-ਪੱਖੀ ਮੁੱਦਿਆਂ 'ਤੇ ਚਰਚਾ ਕਰਨ ਤੋਂ ਇਲਾਵਾ ਸਾਂਝੇ ਪੱਤਰਕਾਰ ਸੰਮੇਲਨ ਨੂੰ ਸੰਬੋਧਿਤ ਕਰਨਗੇ।