ਟਰੰਪ-ਕਿਮ ਦੀ ਬੈਠਕ ਨੂੰ ਕਵਰ ਕਰਨਗੇ 2600 ਪੱਤਰਕਾਰ

02/22/2019 8:09:53 PM

ਹਨੋਈ/ਵਾਸ਼ਿੰਗਟਨ — ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਅਤੇ ਉੱਤਰੀ ਕੋਰੀਆ ਦੇ ਨੇਤਾ ਕਿਮ ਜੋਂਗ ਓਨ ਵਿਚਾਲੇ 27-28 ਫਰਵਰੀ ਨੂੰ ਹੋਣ ਵਾਲੀ ਉਨ੍ਹਾਂ ਦੀ ਦੂਜੀ ਬੈਠਕ ਨੂੰ ਕਵਰ ਕਰਨ ਲਈ ਘਟੋਂ-ਘੱਟ 2,600 ਵਿਦੇਸ਼ੀ ਪੱਤਰਕਾਰਾਂ ਨੇ ਰਜਿਸਟ੍ਰੇਸ਼ਨ ਕਰਾਇਆ ਹੈ। ਹਾਲਾਂਕਿ ਵਿਅਤਨਾਮ ਇਸ ਗੱਲ ਨੂੰ ਲੈ ਕੇ ਵੀ ਚਿੰਤਾ 'ਚ ਹੈ ਕਿ ਉਨ੍ਹਾਂ ਨੂੰ ਇਸ ਦੀ ਤਿਆਰੀ ਕਰਨ ਲਈ ਬਹੁਤ ਘੱਟ ਸਮਾਂ ਮਿਲਿਆ ਹੈ।
ਇਕ ਪੱਤਰਕਾਰ ਸੰਮੇਲਨ 'ਚ ਵੀਰਵਾਰ ਨੂੰ ਵਿਅਤਨਾਮ ਦੇ ਉਪ ਵਿਦੇਸ਼ ਮੰਤਰੀ ਲੇ ਹੁਈ ਟਰੁੰਗ ਵੱਲੋਂ ਵਿਅਤਨਾਮ ਦੀ ਰਾਜਧਾਨੀ ਹਨੋਈ ਨੂੰ ਸ਼ਿਖਰ ਸੰਮੇਲਨ ਥਾਂ ਦੇ ਰੂਪ 'ਚ ਐਲਾਨਣ ਤੋਂ ਬਾਅਦ ਉਨ੍ਹਾਂ ਕੋਲ ਤਿਆਰੀ ਕਰਨ ਲਈ ਸਿਰਫ 20 ਦਿਨ ਹਨ, ਜਦਕਿ ਇਸ ਤੋਂ ਪਹਿਲਾਂ ਪਿਛਲੇ ਸਾਲ ਜੂਨ 'ਚ ਹੋਈ ਅਮਰੀਕਾ-ਉੱਤਰੀ ਕੋਰੀਆ ਦੀ ਸ਼ਿਖਰ ਬੈਠਕ ਦੀ ਤਿਆਰੀ ਲਈ ਸਿੰਗਾਪੁਰ ਕੋਲ ਲਗਭਗ 2 ਮਹੀਨੇ ਦਾ ਸਮਾਂ ਸੀ।
ਪ੍ਰਧਾਨ ਮੰਤਰੀ ਗੁਏਨ ਜੁਆਨ ਫੁਕ ਨੇ ਵੀ ਮੰਤਰਾਲੇ ਅਤੇ ਸੈਕਟਰ ਨੂੰ ਨਿਰਦੇਸ਼ ਦਿੱਤਾ ਹੈ ਕਿ ਸ਼ਿਖਰ ਬੈਠਕ ਨੂੰ ਸਫਲ ਬਣਾਉਣ ਲਈ ਉਹ ਇਸ ਦੀ ਸੁਰੱਖਿਆ ਯਕੀਨਨ ਕਰਨ ਦੀ ਪੂਰੀ ਕੋਸ਼ਿਸ਼ ਕਰਨ। ਪ੍ਰਧਾਨ ਮੰਤਰੀ ਨੇ ਆਖਿਆ ਕਿ ਸਵਾਗਤ ਸਬੰਧੀ ਤਿਆਰੀਆਂ 'ਤੇ ਵਿਸ਼ੇਸ਼ ਧਿਆਨ ਦਿੱਤਾ ਜਾਣਾ ਚਾਹੀਦਾ ਹੈ। ਉਨ੍ਹਾਂ ਨੇ ਇਸ ਬੈਠਕ ਨੂੰ ਕਵਰ ਕਰਨ ਆਉਣ ਵਾਲੇ ਅੰਤਰਰਾਸ਼ਟਰੀ ਪੱਤਰਕਾਰਾਂ ਲਈ ਜ਼ਿਆਦਾ ਤੋਂ ਜ਼ਿਆਦਾ ਅਨੁਕੂਲ ਮਾਹੌਲ ਬਣਾਉਣ ਦੀ ਜ਼ਰੂਰਤ 'ਤੇ ਜ਼ੋਰ ਦਿੱਤਾ।


Related News