ਟਰੰਪ ਹੁਣ ਇਸ ਅਧਿਕਾਰੀ ਦੀ ਛੁੱਟੀ ਕਰਨ ਦੀ ਤਿਆਰੀ ''ਚ
Monday, Mar 26, 2018 - 11:08 PM (IST)
ਵਾਸ਼ਿੰਗਟਨ - ਟਰੰਪ ਕੈਬਨਿਟ 'ਚੋਂ ਸੀਨੀਅਰ ਅਧਿਕਾਰੀਆਂ ਨੂੰ ਹਟਾਇਆ ਜਾਣਾ ਜਾਰੀ ਹੈ। ਇਸ ਲਿਸਟ 'ਚ ਹੁਣ ਸਾਬਕਾ ਫੌਜੀ ਮਾਮਲਿਆਂ ਦੇ ਮੰਤਰੀ ਦੇ ਤੌਰ 'ਤੇ ਨਿਯੁਕਤ ਡੇਵਿਡ ਸ਼ਲਕਿਨ ਦਾ ਨੰਬਰ ਹੈ। ਅਮਰੀਕਾ ਦੇ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਸੰਕੇਤ ਦਿੱਤਾ ਕਿ ਉਹ ਸਾਬਕਾ ਫੌਜੀਆਂ ਦੇ ਮਾਮਲਿਆਂ ਦੇ ਮੰਤਰੀ ਡੇਵਿਡ ਸ਼ਲਕਿਨ ਨੂੰ ਕੱਢਣ ਦੀ ਤਿਆਰੀ ਕਰ ਰਹੇ ਹਨ। ਮੀਡੀਆ ਰਿਪੋਰਟ ਮੁਤਾਬਕ ਇਕ ਅੰਗ੍ਰੇਜ਼ੀ ਅਖਬਾਰ 'ਚ ਇਸ ਦੀ ਪੁਸ਼ਟੀ ਕੀਤੀ ਗਈ ਹੈ ਕਿ ਇਸ ਹਫਤੇ ਦੀ ਸ਼ੁਰੂਆਤ 'ਚ ਜਨਤਕ ਤੌਰ 'ਤੇ ਇਸ ਦਾ ਐਲਾਨ ਕਰ ਦਿੱਤਾ ਗਿਆ ਸੀ। ਹਾਲਾਂਕਿ ਹੁਣ ਤੱਕ ਸ਼ਲਕਿਨ ਨੂੰ ਹਟਾਉਣ ਨੂੰ ਲੈ ਕੇ ਕਿਸੇ ਤਰ੍ਹਾਂ ਦੀ ਅਧਿਕਾਰਕ ਐਲਾਨ ਨਹੀਂ ਆਇਆ ਹੈ। ਪਿਛਲੇ ਸਾਲ ਸੀਨੇਟ 'ਚ ਸਹਿਮਤੀ ਨਾਲ ਸ਼ਲਕਿਨ ਨੂੰ ਨਿਯੁਕਤ ਕੀਤਾ ਗਿਆ ਸੀ।
ਪਰ ਸਥਿਤੀ ਹਾਲ ਦੇ ਮਹੀਨਿਆਂ 'ਚ ਬਦਲ ਗਈ ਹੈ। ਸ਼ਲਕਿਨ ਨੇ ਰਿਪੋਰਟਰਾਂ ਨਾਲ ਗੱਲਬਾਤ ਦੌਰਾਨ ਕਿਹਾ ਕਿ ਟਰੰਪ ਪ੍ਰਸ਼ਾਸਨ ਦੇ ਰਾਜਨੀਤਕ ਸਹਿਯੋਗੀਆਂ ਨਾਲ ਨੀਤੀਗਤ ਮਤਭੇਦ ਦੇ ਕਾਰਨ ਉਨ੍ਹਾਂ ਨੂੰ ਹਟਾਏ ਜਾਣ ਨੂੰ ਕੰਮ ਕੀਤਾ ਜਾ ਰਿਹਾ ਹੈ।
ਸ਼ਲਕਿਨ ਦੇ ਬਾਰੇ 'ਚ ਪਿਛਲੇ ਹਫਤੇ ਪੁੱਛੇ ਜਾਣ 'ਤੇ ਵੀ. ਏ. ਦੇ ਬੁਲਾਰੇ ਨੇ ਕਿਹਾ, 'ਵਿਭਾਗ 'ਚ ਬਦਲਾਅ ਦਾ ਐਲਾਨ ਨਹੀਂ ਹੈ। ਰਾਸ਼ਟਰਪਤੀ ਟਰੰਪ ਨੇ ਇਹ ਸਪੱਸ਼ਟ ਕਰ ਦਿੱਤਾ ਹੈ ਕਿ ਵਿਭਾਗ ਦਾ ਸਿੱਧਾ ਫੋਕਸ ਅਮਰੀਕਾ ਦੇ ਸਾਬਕਾ ਫੌਜੀਆਂ ਦਾ ਧਿਆਨ ਰਚਾਉਣਾ ਹੋਵੇਗਾ, ਜਿਨ੍ਹਾਂ ਨੇ ਦੇਸ਼ ਨੂੰ ਸੁਰੱਖਿਅਤ ਲਈ ਤਿਆਗ ਕੀਤਾ। ਜ਼ਿਕਰਯੋਗ ਹੈ ਕਿ ਮਾਰਚ ਦੀ ਸ਼ੁਰੂਆਤ 'ਚ ਕਈ ਸੀਨੀਅਰ ਅਹੁਦਿਆਂ ਤੋਂ ਅਧਿਕਾਰੀਆਂ ਨੂੰ ਹਟਾਇਆ ਗਿਆ ਹੈ। ਟਰੰਪ ਨੇ ਐੱਫ. ਬੀ. ਆਈ. ਡਿਪਟੀ ਡਾਇਰੈਕਟਰ ਐਂਡ੍ਰਿਊ ਮੈਕਕੇਬ ਨੂੰ 16 ਮਾਰਚ ਨੂੰ ਅਤੇ ਵਿਦੇਸ਼ ਮੰਤਰੀ ਰੈਕਸ ਟਿਲਰਸਨ ਨੂੰ 13 ਮਾਰਚ ਨੂੰ ਆਪਣੇ ਕੈਬਨਿਟ 'ਚੋਂ ਬਾਹਰ ਕਰ ਦਿੱਤਾ ਸੀ।
