ਟਰੰਪ ਦੇ ਕੰਮਾਂ ਦੀ ਆਲੋਚਨਾ ਕਰਨ ਵਾਲੇ ਇੰਸਪੈਕਟਰ ਜਨਰਲ ਨੂੰ ਕੀਤਾ ਗਿਆ ਬਰਖਾਸਤ
Saturday, May 16, 2020 - 03:02 PM (IST)

ਵਾਸ਼ਿੰਗਟਨ- ਵਿਦੇਸ਼ ਮੰਤਰੀ ਮਾਈਕ ਪੋਂਪੀਓ ਨੇ ਮੰਤਰਾਲੇ ਦੇ ਇੰਸਪੈਕਟਰ ਜਨਰਲ ਨੂੰ ਬਰਖਾਸਤ ਕਰ ਦਿੱਤਾ ਹੈ। ਉਨ੍ਹਾਂ ਨੂੰ ਓਬਾਮਾ ਪ੍ਰਸ਼ਾਸਨ ਦੌਰਾਨ ਇਸ ਅਹੁਦੇ 'ਤੇ ਨਿਯੁਕਤ ਕੀਤਾ ਗਿਆ ਸੀ। ਮੰਤਰਾਲੇ ਦੇ ਇਕ ਉੱਚ ਅਧਿਕਾਰੀ ਨੇ ਕਿਹਾ ਕਿ ਪੋਂਪੀਓ ਨੇ ਸਟੀਵ ਲਿਨਿਕ ਨੂੰ ਸ਼ੁੱਕਰਵਾਰ ਨੂੰ ਨੌਕਰੀ ਤੋਂ ਕੱਢ ਦਿੱਤਾ ਪਰ ਉਨ੍ਹਾਂ ਦੀ ਬਰਖਾਸਤਗੀ ਦਾ ਕੋਈ ਕਾਰਨ ਨਹੀਂ ਦੱਸਿਆ। ਉਂਝ ਉਨ੍ਹਾਂ ਨੇ ਟਰੰਪ ਦੇ ਕਦਮਾਂ ਦੀ ਆਲੋਚਨਾ ਕੀਤੀ ਸੀ।
ਲਿਨਿਕ 2013 ਤੋਂ ਆਪਣੀਆਂ ਸੇਵਾਵਾਂ ਦੇ ਰਹੇ ਸਨ। ਲਿਨਿਕ ਦੇ ਦਫਤਰ ਨੇ ਅਜਿਹੀਆਂ ਕਈ ਰਿਪੋਰਟਾਂ ਜਾਰੀ ਕੀਤੀਆਂ, ਜਿਸ ਵਿਚ ਨਿੱਜੀ ਮਾਮਲਿਆਂ ਨੂੰ ਨਜਿੱਠਣ ਦੇ ਤਰੀਕੇ ਦੀ ਨਿੰਦਾ ਕੀਤੀ ਗਈ ਹੈ। ਇਕ ਅਧਿਕਾਰੀ ਨੇ ਨਾਂ ਨਾ ਦੱਸਣ ਦੀ ਸ਼ਰਤ 'ਤੇ ਦੱਸਿਆ ਕਿ ਲਿਨਿਕ ਦਾ ਸਥਾਨ ਅਕਾਰਡ ਲੈਣਗੇ।
ਉਹ ਵਿਦੇਸ਼ ਸੇਵਾ ਦੇ ਸਾਬਕਾ ਕਰੀਅਰ ਅਧਿਕਾਰੀ ਹਨ ਅਤੇ ਉਨ੍ਹਾਂ ਦੇ ਉਪ ਰਾਸ਼ਟਰਪਤੀ ਮਾਈਕ ਪੇਂਸ ਨਾਲ ਨੇੜਲੇ ਸਬੰਧ ਹਨ। ਅਕਾਰਡ ਵਰਤਮਾਨ ਵਿਚ ਮੰਤਰਾਲੇ ਦੇ ਵਿਦੇਸ਼ੀ ਦੂਤਘਰ ਦਫਤਰ ਨੂੰ ਦੇਖਦੇ ਹਨ। ਉਨ੍ਹਾਂ ਨੂੰ ਵਿਦੇਸ਼ ਸੇਵਾ ਦਾ ਇੰਸਪੈਕਟਰ ਜਨਰਲ ਨਿਯੁਕਤ ਕਰਨ ਲਈ ਨਾਮਜ਼ਦ ਕੀਤਾ ਗਿਆ ਸੀ ਪਰ ਉਨ੍ਹਾਂ ਕੋਲ ਜ਼ਰੂਰੀ ਅਨੁਭਵ ਨਾ ਹੋਣ ਨੂੰ ਲੈ ਕੇ ਉੱਠੇ ਸਵਾਲਾਂ ਦੇ ਬਾਅਦ ਉਨ੍ਹਾਂ ਦਾ ਨਾਂ ਵਾਪਸ ਲੈ ਲਿਆ ਗਿਆ। ਕੈਲੀਫੋਰਨੀਆ ਅਤੇ ਵਰਜੀਨੀਆ ਵਿਚ ਸਾਬਕਾ ਸਹਾਇਕ ਵਕੀਲ ਰਹੇ ਲਿਨਿਕ ਨੇ ਇੰਸਪੈਕਟਰ ਜਨਰਲ ਦੀਆਂ ਉਨ੍ਹਾਂ ਰਿਪੋਰਟਾਂ ਦੀ ਨਿਗਰਾਨੀ ਕੀਤੀ, ਜਿਨ੍ਹਾਂ ਵਿਚ ਟਰੰਪ ਪ੍ਰਸ਼ਾਸਨ ਦੌਰਾਨ ਮੰਤਰਾਲੇ ਦੇ ਪ੍ਰਬੰਧ ਨੀਤੀਆਂ ਦੀ ਵਧੇਰੇ ਆਲੋਚਨਾ ਕੀਤੀ ਗਈ ਸੀ।