ਟਰੰਪ ‘ਹਸ਼ ਮਨੀ’ ਮਾਮਲੇ ’ਚ ਦੋਸ਼ ਸਿੱਧੀ ਰੱਦ ਕਰਵਾਉਣ ’ਚ ਫਿਰ ਨਾਕਾਮ
Saturday, Aug 29, 2026 - 04:50 PM (IST)
ਨਿਊਯਾਰਕ (ਏਜੰਸੀ)- ਅਮਰੀਕਾ ਦੇ ਇਕ ਸੰਘੀ ਜੱਜ ਨੇ ਰਾਸ਼ਟਰਪਤੀ ਡੋਨਾਲਡ ਟਰੰਪ ਦੀ ‘ਹਸ਼ ਮਨੀ’ ਮਾਮਲੇ ’ਚ ਦੋਸ਼ ਸਿੱਧੀ ਰੱਦ ਕਰਵਾਉਣ ਦੀ ਕੋਸ਼ਿਸ਼ ਨੂੰ ਫਿਰ ਖਾਰਜ ਕਰ ਦਿੱਤਾ ਹੈ। ਜੱਜ ਨੇ ਮਾਮਲੇ ਨੂੰ ਸੂਬਾ ਅਦਾਲਤ ਤੋਂ ਸੰਘੀ ਅਦਾਲਤ ਵਿਚ ਤਬਦੀਲ ਕਰਨ ਦੀ ਅਪੀਲ ਵੀ ਰੱਦ ਕਰ ਦਿੱਤੀ।
ਟਰੰਪ ’ਤੇ 2016 ਦੀਆਂ ਚੋਣਾਂ ਤੋਂ ਪਹਿਲਾਂ ਸਟਾਰਮੀ ਡੈਨੀਅਲਜ਼ ਨੂੰ ਪੈਸੇ ਦੇਣ ਅਤੇ ਕਾਰੋਬਾਰੀ ਰਿਕਾਰਡ ’ਚ ਹੇਰਾਫੇਰੀ ਦੇ ਦੋਸ਼ ਹਨ। ਜੱਜ ਐਲਵਿਨ ਕੇ. ਹੈਲਰਸਟੀਨ ਨੇ ਕਿਹਾ ਕਿ ਟਰੰਪ ਦੇ ਕਾਰਨ ਕਾਨੂੰਨੀ ਤੌਰ ’ਤੇ ਠੀਕ ਨਹੀਂ ਹਨ। ਇਹ ਤੀਜੀ ਵਾਰ ਹੈ, ਜਦੋਂ ਅਦਾਲਤ ਨੇ ਟਰੰਪ ਦੀ ਇਸ ਅਪੀਲ ਨੂੰ ਨਾਕਾਮ ਕੀਤਾ ਹੈ।
