''''ਇਕ ਘਿਨੌਣੀ ਸਾਜ਼ਿਸ਼..!'''' ਟਰੰਪ ਨੇ AI ਲਈ ਨਵੇਂ ਨਿਯਮਾਂ ਦੇ ਵਿਚਾਰ ਨੂੰ ਕੀਤਾ ਰੱਦ

Tuesday, Sep 15, 2026 - 09:44 AM (IST)

''''ਇਕ ਘਿਨੌਣੀ ਸਾਜ਼ਿਸ਼..!'''' ਟਰੰਪ ਨੇ AI ਲਈ ਨਵੇਂ ਨਿਯਮਾਂ ਦੇ ਵਿਚਾਰ ਨੂੰ ਕੀਤਾ ਰੱਦ

ਇੰਟਰਨੈਸ਼ਨਲ ਡੈਸਕ- ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਸੋਮਵਾਰ ਨੂੰ ਏ.ਆਈ. ਲਈ ਨਵੇਂ ਸੁਰੱਖਿਆ ਨਿਯਮ ਲਾਗੂ ਕਰਨ ਦੇ ਵਿਚਾਰ ਦਾ ਵਿਰੋਧ ਕੀਤਾ। ਉਨ੍ਹਾਂ ਕਿਹਾ ਕਿ ਏ. ਆਈ. ਨੂੰ ਸੀਮਤ ਕਰਨ ਦੀ ਕੋਈ ਵੀ ਕੋਸ਼ਿਸ਼ ਇਕ ‘ਘਿਨੌਣੀ ਸਾਜ਼ਿਸ਼’ ਦਾ ਹਿੱਸਾ ਹੈ। ਟਰੰਪ ਨੇ ਸੋਸ਼ਲ ਮੀਡੀਆ ’ਤੇ ਕਿਹਾ ਕਿ ਏ. ਆਈ. ਨੂੰ ਜਿਸ ਇਕਮਾਤਰ ਕੰਟਰੋਲ ਜਾਂ ਸੁਰੱਖਿਆ ਨਿਯਮ ਦੀ ਜ਼ਰੂਰਤ ਹੈ, ਉਹ ਇਕ ਮਜ਼ਬੂਤ ਅਤੇ ਸਮਝਦਾਰ ਰਾਸ਼ਟਰਪਤੀ ਹੈ। ਉਨ੍ਹਾਂ ਦਾਅਵਾ ਕੀਤਾ ਕਿ ਅਮਰੀਕਾ ਕੋਲ ਅਜਿਹਾ ਨੇਤਾ ਮੌਜੂਦ ਹੈ। 

ਰਾਸ਼ਟਰਪਤੀ ਨੇ ਵਿਸ਼ੇਸ਼ ਤੌਰ ’ਤੇ ਏ. ਆਈ. ਕੰਪਨੀ ਐਂਥ੍ਰੋਪਿਕ ਦਾ ਜ਼ਿਕਰ ਕਰਦੇ ਹੋਏ ਕਿਹਾ ਕਿ ਉਨ੍ਹਾਂ ਦਾ ਪ੍ਰਸ਼ਾਸਨ ਕੰਪਨੀ ਨੂੰ ਪਹਿਲਾਂ ਹੀ ਅਜਿਹੀਆਂ ਸਰਗਰਮੀਆਂ ਕਰਨ ਤੋਂ ਰੋਕ ਚੁੱਕਾ ਹੈ, ਜੋ ‘ਬੁਰੀਆਂ ਜਾਂ ਸੰਭਾਵੀ ਰੂਪ ’ਚ ਬੁਰੀਆਂ’ ਹੋ ਸਕਦੀਆਂ ਹਨ। ਟਰੰਪ ਨੇ ਐਂਥ੍ਰੋਪਿਕ, ਓਪਨ.ਏ.ਆਈ., ਮਾਈਕ੍ਰੋਸਾਫ਼ਟ ਅਤੇ ਹੋਰ ਟੈਕਨਾਲੋਜੀ ਕੰਪਨੀਆਂ ਨਾਲ ਜੁੜੇ ਲੋਕਾਂ ਦੀਆਂ ਉਨ੍ਹਾਂ ਮੰਗਾਂ ਦਾ ਵੀ ਵਿਰੋਧ ਕੀਤਾ, ਜਿਨ੍ਹਾਂ ’ਚ ਏ. ਆਈ. ਲਈ ਜ਼ਿਆਦਾ ਰੈਗੂਲੇਸ਼ਨ ਦੀ ਮੰਗ ਕੀਤੀ ਗਈ ਸੀ।


author

Harpreet SIngh

Content Editor

Related News