ਟਰੰਪ ਦਾ 2022 ਦੀਆਂ ਚੋਣਾਂ ’ਚ ‘ਕੱਟੜਪੰਥੀ ਡੈਮੋਕ੍ਰੇਟ’ ਨੂੰ ਹਰਾਉਣ ਦਾ ਸੱਦਾ

Monday, Jun 28, 2021 - 02:54 AM (IST)

ਟਰੰਪ ਦਾ 2022 ਦੀਆਂ ਚੋਣਾਂ ’ਚ ‘ਕੱਟੜਪੰਥੀ ਡੈਮੋਕ੍ਰੇਟ’ ਨੂੰ ਹਰਾਉਣ ਦਾ ਸੱਦਾ

ਵਾਸ਼ਿੰਗਟਨ– ਅਮਰੀਕਾ ਦੇ ਸਾਬਕਾ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਸ਼ਨੀਵਾਰ ਨੂੰ ਐਲਾਨ ਕੀਤਾ ਕਿ ਰਿਪਬਲੀਕਨ ਪਾਰਟੀ 2022 ਦੀਆਂ ਮੱਧਕਾਲੀ ਚੋਣਾਂ ’ਚ ਕਾਂਗਰਸ ਨੂੰ ਫਿਰ ਤੋਂ ਆਪਣੇ ਹੱਥ ’ਚ ਲੈਣ ਜਾ ਰਹੀ ਹੈ ਤੇ ਕੱਟੜਪੰਥੀ ਡੈਮੋਕ੍ਰੇਟ ਨੂੰ ਹਰਾਉਣ ਜਾ ਰਹੀ ਹੈ। ਟਰੰਪ ਨੇ ਸ਼ਨੀਵਾਰ ਨੂੰ ਸਮਰਥਕਾਂ ਦੀ ਵੱਡੀ ਭੀੜ ਨੂੰ ਸੰਬੋਧਨ ਕਰਦੇ ਹੋਏ ਕਿਹਾ ਕਿ ਨਵੰਬਰ 2020 ’ਚ ਰਾਸ਼ਟਰਪਤੀ ਚੋਣਾਂ ’ਚ ਉਨ੍ਹਾਂ ਨੂੰ ਹਰਾਉਣ ਵਾਲੇ ਜੋ ਬਾਈਡੇਨ ਦੇ ਪ੍ਰਸ਼ਾਸਨ ਦੇ ਪਹਿਲੇ ਮਹੀਨਿਆਂ ਦੇ ਕਾਰਜਕਾਲ ਨੂੰ ‘ਪੂਰਨ ਤੇ ਕੁੱਲ ਤਬਾਹੀ’ ਦੇ ਰੂਪ ’ਚ ਦੱਸਿਆ। ਉਨ੍ਹਾਂ ਨੇ ਬਾਈਡੇਨ ’ਤੇ ਅਮਰੀਕਾ ਨੂੰ ਨਸ਼ਟ ਕਰਨ ਤੇ ਇਮੀਗ੍ਰੇਸ਼ਨ ਦੇ ਸਬੰਧ ’ਚ ‘ਮੂਰਖਤਾ ਭਰੀ ਨੀਤੀ’ ਦੀ ਪਾਲਣਾ ਕਰਨ ਦਾ ਦੋਸ਼ ਲਗਾਇਆ। 

 

ਇਹ ਖ਼ਬਰ ਪੜ੍ਹੋ- WI v RSA : ਵਿੰਡੀਜ਼ ਨੇ ਦੱਖਣੀ ਅਫਰੀਕਾ ਨੂੰ 8 ਵਿਕਟਾਂ ਨਾਲ ਹਰਾਇਆ


ਟਰੰਪ ਨੇ ਵੇਲਿੰਗਟਨ ਦੀ ਭੀੜ ਨੂੰ ਕਿਹਾ ਕਿ ਬਾਈਡੇਨ ਨੇ ਆਪਣੀ ਸੰਵਿਧਾਨਕ ਸਹੁੰ ਦੀ ਉਲੰਘਣਾ ਕੀਤੀ ਹੈ, ਉਨ੍ਹਾਂ ਸਾਡੀ ਸੁਰੱਖਿਆ ਨੂੰ ਖਤਰੇ ’ਚ ਪਾ ਦਿੱਤਾ ਹੈ। ‘ਅਰਾਜਕ ਬਾਈਡੇਨ ਏਜੰਡੇ’ ਨੂੰ ਖਤਮ ਕਰਨ ਲਈ ਅਮਰੀਕਾ ਨੂੰ ਰਿਪਬਲੀਕਨ ਕਾਂਗਰਸ ਦੀ ਲੋੜ ਹੈ। ਵਿਦੇਸ਼ ਨੀਤੀ ਦੀ ਗੱਲ ਕਰਦੇ ਹੋਏ ਟਰੰਪ ਨੇ ਵਿਰੋਧੀ ਰਾਸ਼ਟਰਪਤੀ ’ਤੇ ਈਰਾਨ ਸਮਝੌਤੇ ’ਚ ਵਾਪਸੀ, ਪੈਰਿਸ ਜਲਵਾਯੂ ਤਬਦੀਲੀ ਸਮਝੌਤੇ ’ਚ ਮੁੜ ਵਾਪਸੀ, ਕੀਸਟੋਨ ਐਕਸਐੱਲ ਪਾਈਪਲਾਈਨ ਨੂੰ ਬੰਦ ਕਰਨ ਤੇ ਰੂਸ ਨੂੰ ਨਾਰਡ ਸਟ੍ਰੀਮ 2 ਪਾਈਪਲਾਈਨ ਨੂੰ ਪੂਰਾ ਕਰਨ ਦੀ ਇਜਾਜ਼ਤ ਦੇਣ ਦਾ ਵੀ ਗੰਭੀਰ ਦੋਸ਼ ਲਗਾਇਆ।

ਇਹ ਖ਼ਬਰ ਪੜ੍ਹੋ- ਡਰੋਨ ਹਮਲੇ ਤੋਂ ਬਾਅਦ ਜੰਮੂ ਦੇ ਭੀੜ ਵਾਲੇ ਇਲਾਕੇ 'ਚੋਂ ਮਿਲਿਆ IED, ਪੁਲਸ ਨੇ ਵਧਾਈ ਸੁਰੱਖਿਆ

ਨੋਟ- ਇਸ ਖ਼ਬਰ ਸਬੰਧੀ ਕਮੈਂਟ ਕਰਕੇ ਦਿਓ ਆਪਣੀ ਰਾਏ। 


author

Gurdeep Singh

Content Editor

Related News