ਟਰੰਪ ਤੇ ਪੁਤਿਨ ਨੇ ਇਨ੍ਹਾਂ ਨੇਤਾਵਾਂ ਨੂੰ ਕੀਤੀਆਂ ਸਭ ਤੋਂ ਜ਼ਿਆਦਾ ਫੋਨ ਕਾਲਾਂ

07/17/2018 9:56:59 PM

ਵਾਸ਼ਿੰਗਟਨ — ਅਮਰੀਕਾ ਦੇ ਰਾਸ਼ਟਰਪਤੀ ਦਾ ਅਹੁੱਦਾ ਸੰਭਾਲਣ ਤੋਂ ਬਾਅਦ ਡੋਨਾਲਡ ਟਰੰਪ ਨੇ 40 ਦੇਸ਼ਾਂ ਦੇ ਨੇਤਾਵਾਂ ਨੂੰ 200 ਤੋਂ ਜ਼ਿਆਦਾ ਫੋਨ ਕਾਲਾਂ ਕੀਤੀਆਂ ਹਨ। ਦੂਜੇ ਪਾਸੇ, ਵਲਾਦੀਮੀਰ ਪੁਤਿਨ ਨੇ ਇਸ ਦੌਰਾਨ 50 ਦੇਸ਼ਾਂ ਦੇ ਨੇਤਾਵਾਂ ਨੂੰ ਕਰੀਬ 190 ਫੋਨ ਕਾਲਾਂ ਕੀਤੀਆਂ ਹਨ। ਹੈਰਾਨੀ ਵਾਲੀ ਗੱਲ ਇਹ ਹੈ ਕਿ ਅਮਰੀਕਾ ਅਤੇ ਰੂਸ ਦੋਵੇਂ ਹੀ ਭਾਰਤ ਨੂੰ ਆਪਣਾ ਵੱਡਾ ਸਾਂਝੇਦਾਰ ਮੰਨਦੇ ਆ ਰਹੇ ਹਨ ਪਰ ਜਿਨ੍ਹਾਂ ਨੇਤਾਵਾਂ ਨੂੰ ਸਭ ਤੋਂ ਜ਼ਿਆਦਾ ਕਾਲਾਂ ਕੀਤੀਆਂ ਗਈਆਂ ਹਨ ਉਨ੍ਹਾਂ 'ਚ ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਟਾਪ-5 'ਚ ਨਹੀਂ ਹਨ। ਵਲਾਦੀਮੀਰ ਪੁਤਿਨ ਨੇ ਸਭ ਤੋਂ ਜ਼ਿਆਦਾ 27 ਵਾਰ ਫੋਨ ਕਾਲ ਨਾਟੋ ਮੈਂਬਰ ਦੇਸ਼ ਤੁਰਕੀ ਦੇ ਰਾਸ਼ਟਰਪਤੀ ਰੇਚੇਪ ਤਇਮ ਐਦਰੋਆਨ ਨੂੰ ਕੀਤੀਆਂ ਹਨ। ਦੂਜੇ ਪਾਸੇ ਡੋਨਾਲਡ ਟਰੰਪ ਨੇ ਫਰਾਂਸ ਦੇ ਰਾਸ਼ਟਰਪਤੀ ਐਮਾਨੁਏਲ ਮੈਕਰੋਨ ਨੂੰ ਸਭ ਤੋਂ ਜ਼ਿਆਦਾ 22 ਵਾਰ ਕਾਲਾਂ ਕੀਤੀਆਂ।

PunjabKesari


ਇਸ ਦੌਰਾਨ ਟਰੰਪ ਅਤੇ ਪੁਤਿਨ ਨੇ ਵੀ ਇਕ-ਦੂਜੇ ਨਾਲ 8 ਵਾਰ ਫੋਨ 'ਤੇ ਗੱਲਬਾਤ ਕੀਤੀ। ਟਰੰਪ ਦੇ ਰਾਸ਼ਟਰਪਤੀ ਬਣਨ ਤੋਂ ਬਾਅਦ ਪੁਤਿਨ ਨੇ ਉਨ੍ਹਾਂ ਨੂੰ ਫੋਨ ਕਰ ਵਧਾਈ ਦਿੱਤੀ ਸੀ। ਜਾਣਕਾਰੀ ਹੈ ਕਿ ਉਸ ਸਮੇਂ ਦੋਹਾਂ ਨੇਤਾਵਾਂ ਵਿਚਾਲੇ 1 ਘੰਟੇ ਤੱਕ ਫੋਨ 'ਤੇ ਗੱਲਬਾਤ ਹੋਈ ਸੀ। ਟਰੰਪ ਨੇ ਮੈਕਰੋਨ ਤੋਂ ਬਾਅਦ ਬ੍ਰਿਟੇਨ ਦੀ ਪ੍ਰਧਾਨ ਮੰਤਰੀ ਥੈਰੇਸਾ ਮੇਅ ਨੂੰ ਸਭ ਤੋਂ ਜ਼ਿਆਦਾ 22 ਵਾਰ, ਜਾਪਾਨ ਦੇ ਪੀ. ਐੱਮ. ਸ਼ਿੰਜੋ ਆਬੇ ਨੂੰ 16 ਵਾਰ, ਦੱਖਣੀ ਕੋਰੀਆ ਦੇ ਰਾਸ਼ਟਰਪਤੀ ਮੂਨ ਜੇ ਇਨ ਨੂੰ 15 ਵਾਰ ਅਤੇ ਸਾਊਦੀ ਦੇ ਕਿੰਗ ਸਲਮਾਨ ਨੂੰ 12 ਵਾਰ ਫੋਨ ਕਾਲਾਂ ਕੀਤੀਆਂ। ਪੁਤਿਨ ਨੇ ਐਦਰੋਗਨ ਤੋਂ ਬਾਅਦ ਕਜ਼ਾਖਿਸਤਾਨ ਦੇ ਰਾਸ਼ਟਰਪਤੀ ਨਰਸੁਲਤਾਨ ਨਜ਼ਰਾਐਵ ਨੂੰ ਸਭ ਤੋਂ ਜ਼ਿਆਦਾ 17 ਵਾਰ, ਫਰਾਂਸ ਦੇ ਰਾਸ਼ਟਰਪਤੀ ਐਮਾਨੁਏਲ ਮੈਕਰੋਨ ਨੂੰ 14 ਵਾਰ, ਜਰਮਨੀ ਦੀ ਚਾਂਸਲਰ ਐਂਜਲਾ ਮਰਕੇਲ ਨੂੰ 13 ਵਾਰ, ਇਜ਼ਰਾਇਲ ਦੇ ਪ੍ਰਧਾਨ ਮੰਤਰੀ ਬੇਂਜਾਮਿਨ ਨੇਤਨਯਾਹੂ ਨੂੰ 11 ਵਾਰ ਫੋਨ ਕਾਲਾਂ ਕੀਤੀਆਂ।


Related News