ਟਰੰਪ ਪ੍ਰਸ਼ਾਸਨ ਨੇ ਓਬਾਮਾ ਵਲੋਂ ਨਿਯੁਕਤ ਕੀਤੇ ਭਾਰਤੀ ਮੂਲ ਦੇ ਸਰਜਨ ਜਨਰਲ ਨੂੰ ਕੀਤਾ ਬਰਖਾਸਤ

04/22/2017 6:59:50 PM

ਵਾਸ਼ਿੰਗਟਨ— ਟਰੰਪ ਪ੍ਰਸ਼ਾਸਨ ਨੇ ਸਾਬਕਾ ਰਾਸ਼ਟਰਪਤੀ ਓਬਾਮਾ ਦੇ ਸਮੇਂ ਨਿਯੁਕਤ ਕੀਤ ਗਏ ਭਾਰਤੀ-ਅਮਰੀਕੀ ਸਰਜਨ ਜਨਰਲ ਵਿਵੇਕ ਮੂਰਤੀ ਨੂੰ ਅਹੁਦੇ ਤੋਂ ਬਰਖਾਸਤ ਕਰ ਦਿੱਤਾ ਹੈ, ਤਾਂ ਕਿ ਅਹਿਮ ਜਨਤਕ ਸਿਹਤ ਖੇਤਰ ਵਿਚ ਨਵੀਂ ਲੀਡਰਸ਼ਿਪ ਨੂੰ ਲਿਆਂਦਾ ਜਾ ਸਕੇ। ਮੂਰਤੀ ਦੀ ਥਾਂ ਉਨ੍ਹਾਂ ਦੇ ਡਿਪਟੀ ਰੀਅਰ ਐਡਮਿਰਲ  ਸਿਲਵੀਆ ਟਰੈਂਟ-ਐਡਮਜ਼ ਨੇ ਲਈ ਹੈ, ਉਹ ਪਹਿਲੀ ਨਰਸ ਹੈ, ਜੋ ਕਿ ਸਰਜਨ ਜਨਰਲ ਦੇ ਤੌਰ ''ਤੇ ਸੇਵਾ ਦੇਵੇਗੀ। 
ਅਮਰੀਕੀ ਸਿਹਤ ਅਤੇ ਮਨੁੱਖੀ ਸੇਵਾ ਵਿਭਾਗ ਨੇ ਕੱਲ ਇਕ ਬਿਆਨ ''ਚ ਕਿਹਾ ਕਿ ਯੂ. ਐੱਸ. ਪਬਲਿਕ ਹੈੱਲਥ ਸਰਵਿਸ ਕਮਿਸ਼ਨਡ ਕੋਰ ਦੇ ਨੇਤਾ ਮੂਰਤੀ ਤੋਂ ਸਰਜਨ ਜਨਰਲ ਅਹੁਦੇ ਤੋਂ ਅਸਤੀਫਾ ਦੇਣ ਨੂੰ ਕਿਹਾ ਗਿਆ ਸੀ। 
ਬਿਆਨ ''ਚ ਕਿਹਾ ਗਿਆ ਕਿ ਮੂਰਤੀ ਨੂੰ ਸਰਜਨ ਜਨਰਲ ਦੇ ਅਹੁਦੇ ਤੋਂ ਮੁਕਤ ਕਰ ਦਿੱਤਾ ਗਿਆ ਹੈ ਅਤੇ ਉਹ ਕਮਿਸ਼ਨਡ ਕੋਰ ਦੇ ਮੈਂਬਰ ਦੇ ਤੌਰ ''ਤੇ ਆਪਣੀਆਂ ਸੇਵਾਵਾਂ ਜਾਰੀ ਰੱਖਣਗੇ। ਅਮਰੀਕੀ ਸਰਜਨ ਜਨਰਲ ਦੇ ਤੌਰ ''ਤੇ ਮੂਰਤੀ ਦੇ ਨਾਂ ਦੀ ਪੁਸ਼ਟੀ ਦਸੰਬਰ 2014 ''ਚ ਕੀਤੀ ਗਈ ਸੀ। ਓਧਰ ਸਿਹਤ ਅਤੇ ਮਨੁੱਖੀ ਸੇਵਾ ਵਿਭਾਗ ਦੇ ਕਰਮਚਾਰੀਆਂ ਨੇ ਨਿਜੀ ਗੱਲਬਾਤ ''ਚ ਉਨ੍ਹਾਂ ਨੂੰ ਅਚਾਨਕ ਹਟਾਏ ਜਾਣ ''ਤੇ ਹੈਰਾਨੀ ਜ਼ਾਹਰ ਕੀਤੀ ਹੈ। ਅਮਰੀਕਾ ਦੇ 19ਵੇਂ ਸਰਜਨ ਜਨਰਲ ਮੂਰਤੀ ਇਸ ਅਹੁਦੇ ''ਤੇ ਬੈਠਣ ਵਾਲੇ ਪਹਿਲੇ ਭਾਰਤੀ-ਅਮਰੀਕੀ ਸਨ।

Tanu

News Editor

Related News