ਟਰੰਪ ਦੀ ਚਿਤਾਵਨੀ, ਜਿੱਤਣ ਮਗਰੋੰ ਭ੍ਰਿਸ਼ਟਾਚਾਰ ''ਚ ਸ਼ਾਮਲ ਲੋਕਾਂ ਨੂੰ ਭੇਜਣਗੇ ਜੇਲ੍ਹ

Monday, Sep 09, 2024 - 01:17 PM (IST)

ਟਰੰਪ ਦੀ ਚਿਤਾਵਨੀ, ਜਿੱਤਣ ਮਗਰੋੰ ਭ੍ਰਿਸ਼ਟਾਚਾਰ ''ਚ ਸ਼ਾਮਲ ਲੋਕਾਂ ਨੂੰ ਭੇਜਣਗੇ ਜੇਲ੍ਹ

ਨਿਊਯਾਰਕ (ਰਾਜ ਗੋਗਨਾ)- ਅਮਰੀਕਾ 'ਚ ਇਸ ਸਾਲ 5 ਨਵੰਬਰ ਨੂੰ ਚੋਣਾਂ ਹੋਣੀਆਂ ਹਨ। ਇਸ ਚੋਣ 'ਚ ਕਮਲਾ ਹੈਰਿਸ (ਡੈਮੋਕ੍ਰੇਟਿਕ) ਰਿੰਗ 'ਚ ਖੜ੍ਹੀ ਹੈ, ਜਦਕਿ ਸਾਬਕਾ ਰਾਸ਼ਟਰਪਤੀ ਡੋਨਾਲਡ ਟਰੰਪ (ਰਿਪਬਲਿਕਨ) ਉਨ੍ਹਾਂ ਨਾਲ ਮੁਕਾਬਲਾ ਕਰ ਰਹੇ ਹਨ। ਜਿਵੇਂ-ਜਿਵੇਂ ਰਾਸ਼ਟਰਪਤੀ ਚੋਣਾਂ ਨੇੜੇ ਆਉਂਦੀਆਂ ਜਾ ਰਹੀਆਂ ਹਨ, ਉਹ ਪਾਰਟੀਬਾਜ਼ੀ ਵਿੱਚ ਹਨ। ਦੂਜੇ ਪਾਸੇ ਇਹ ਦੋਵੇਂ ਪਹਿਲੀ ਵਾਰ ਕੱਲ 10 ਸਤੰਬਰ ਨੂੰ ਬਹਿਸ 'ਚ ਹਿੱਸਾ ਲੈਣਗੇ।ਪੂਰੀ ਦੁਨੀਆ ਇਸ ਬਹਿਸ ਦਾ ਬੇਸਬਰੀ ਨਾਲ ਇੰਤਜ਼ਾਰ ਕਰ ਰਹੀ ਹੈ। ਇਸ ਸੰਦਰਭ ਵਿੱਚ ਟਰੰਪ ਨੇ ਆਪਣੇ 'ਐਕਸ' ਦੇ ਪਲੇਟਫਾਰਮ 'ਤੇ ਭ੍ਰਿਸ਼ਟਾਚਾਰ ਵਿੱਚ ਸ਼ਾਮਲ ਲੋਕਾਂ ਨੂੰ ਨਿਸ਼ਾਨਾ ਬਣਾਉਂਦੇ ਹੋਏ ਅਹਿਮ ਟਿੱਪਣੀਆਂ ਕੀਤੀਆਂ।

ਪੜ੍ਹੋ ਇਹ ਅਹਿਮ ਖ਼ਬਰ-ਟਰੰਪ ਦੀ ਖੁੱਲ੍ਹੀ ਧਮਕੀ, 'ਡਾਲਰ' ਛੱਡਣ ਵਾਲੇ ਦੇਸ਼ਾਂ ਨੂੰ ਭੁਗਤਣਾ ਪਵੇਗਾ ਅੰਜਾਮ

ਟਰੰਪ ਨੇ ਚਿਤਾਵਨੀ ਦਿੱਤੀ ਕਿ ਉਨ੍ਹਾਂ ਦੀ ਪਾਰਟੀ ਦੇ ਸੱਤਾ ਵਿੱਚ ਆਉਣ ਤੋਂ ਬਾਅਦ ਚੋਣਾਂ ਦੌਰਾਨ ਭ੍ਰਿਸ਼ਟਾਚਾਰ ਅਤੇ ਬੇਨਿਯਮੀਆਂ ਵਿੱਚ ਸ਼ਾਮਲ ਸਾਰੇ ਲੋਕਾਂ ਨੂੰ ਜੇਲ੍ਹ ਭੇਜਿਆ ਜਾਵੇਗਾ।ਕਿਰਪਾ ਕਰਕੇ ਸਾਵਧਾਨ ਰਹੋ, 'ਜੇਕਰ ਮੈਂ ਇਹ ਚੋਣ ਜਿੱਤਦਾ ਹਾਂ ਤਾਂ ਰਾਸ਼ਟਰਪਤੀ ਚੋਣ ਦੌਰਾਨ ਭ੍ਰਿਸ਼ਟਾਚਾਰ ਅਤੇ ਬੇਨਿਯਮੀਆਂ ਕਰਨ ਵਾਲਿਆਂ ਨੂੰ ਛੱਡਣ ਦਾ ਸਵਾਲ ਹੀ ਪੈਦਾ ਨਹੀਂ ਹੁੰਦਾ, ਉਨ੍ਹਾਂ ਨੂੰ ਪੂਰੀ ਕਾਨੂੰਨੀ ਜਾਂਚ ਦਾ ਸਾਹਮਣਾ ਕਰਨਾ ਪਵੇਗਾ। ਇਸ ਤੋਂ ਇਲਾਵਾ ਦੋਸ਼ੀ ਪਾਏ ਜਾਣ 'ਤੇ ਸਖ਼ਤ ਸਜ਼ਾਵਾਂ ਲਾਗੂ ਕੀਤੀਆਂ ਜਾਣਗੀਆਂ। ਇਹ ਨਿਯਮ ਵਕੀਲਾਂ, ਸਿਆਸਤਦਾਨਾਂ, ਦਾਨੀਆਂ, ਗੈਰ ਕਾਨੂੰਨੀ ਵੋਟਰਾਂ, ਚੋਣ ਅਧਿਕਾਰੀਆਂ 'ਤੇ ਲਾਗੂ ਹੁੰਦਾ ਹੈ। ਟਰੰਪ ਨੇ ਕਿਹਾ, ''ਅਸੀਂ ਗੈਰ-ਕਾਨੂੰਨੀ ਕੰਮ ਕਰਨ ਵਾਲਿਆਂ ਨੂੰ ਲੱਭਾਂਗੇ ਅਤੇ ਉਨ੍ਹਾਂ ਨੂੰ ਸਜ਼ਾ ਦੇਵਾਂਗੇ''। ਲੱਗਦਾ ਹੈ ਕਿ ਉਨ੍ਹਾਂ ਨੇ ਇਹ ਟਿੱਪਣੀਆਂ ਵੋਟਾਂ ਦੌਰਾਨ ਭ੍ਰਿਸ਼ਟਾਚਾਰ ਨੂੰ ਦੁਬਾਰਾ ਹੋਣ ਤੋਂ ਰੋਕਣ ਲਈ ਕੀਤੀਆਂ ਸਨ। ਚੋਣਾਂ ਦੇ ਸਮੇਂ ਟਰੰਪ ਦੀ ਟਿੱਪਣੀ ਪੂਰੇ ਦੇਸ਼ ਵਿੱਚ ਚਰਚਾ ਦਾ ਵਿਸ਼ਾ ਬਣੀ ਹੋਈ ਹੈ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8

ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।


author

Vandana

Content Editor

Related News