ਪੈਟ੍ਰੀਅਟ ਮਿਜ਼ਾਇਲਾਂ ਹਟਾਉਣ ਦੀ ਤਿਆਰੀ, ਸਾਊਦੀ ਨੂੰ ਟਰੰਪ ਦਾ ਝਟਕਾ

05/09/2020 7:59:51 PM

ਵਾਸ਼ਿੰਗਟਨ - ਈਰਾਨ ਖਿਲਾਫ ਸਾਊਦੀ ਅਰਬ ਦੇ ਨਾਲ ਖੜ੍ਹੇ ਹੋਣ ਦਾ ਦਾਅਵਾ ਕਰ ਰਹੇ ਅਮਰੀਕਾ ਨੇ ਰਿਆਦ ਨੂੰ ਝਟਕਾ ਦਿੱਤਾ ਹੈ। ਅਮਰੀਕਾ ਨੇ ਫੈਸਲਾ ਕੀਤਾ ਹੈ ਕਿ ਉਹ ਸਾਊਦੀ ਅਰਬ ਵਿਚ ਤਾਇਨਾਤ ਐਂਟੀ-ਮਿਜ਼ਾਇਲ ਪੈਟ੍ਰੀਅਟ ਨੂੰ ਹਟਾਵੇਗਾ। ਇਨ੍ਹਾਂ ਨੂੰ ਪਿਛਲੇ ਸਾਲ ਤਾਇਨਾਤ ਕੀਤਾ ਗਿਆ ਸੀ ਜਦ ਸਾਊਦੀ ਨੇ ਦੋਸ਼ ਲਗਾਇਆ ਸੀ ਕਿ ਈਰਾਨ ਵੱਲੋਂ ਉਸ ਦੇ ਤੇਲ ਟਿਕਾਣਿਆਂ 'ਤੇ ਹਮਲਾ ਕੀਤਾ ਗਿਆ। ਹਾਲਾਂਕਿ, ਅਮਰੀਕਾ ਨੇ ਦਾਅਵਾ ਕੀਤਾ ਹੈ ਕਿ ਇਨ੍ਹਾਂ ਮਿਜ਼ਾਇਲਾਂ ਨੂੰ ਹਟਾਇਆ ਜਾਣਾ ਇਹ ਨਿਯਮਤ ਪ੍ਰਕਿਰਿਆ ਹੈ ਅਤੇ ਉਹ ਅਜੇ ਵੀ ਸਾਊਦੀ ਦੇ ਨਾਲ ਖੜ੍ਹਾ ਹੈ।

ਟਰੰਪ-ਸਲਮਾਨ ਨੇ ਫੋਨ 'ਤੇ ਕੀਤੀ ਗੱਲਬਾਤ
ਅਮਰੀਕਾ ਦੇ ਰਾਸ਼ਟਰਪਤੀ ਡੋਨਾਲਡ ਟਰੰਪ ਅਤੇ ਸਾਊਦੀ ਅਰਬ ਦੇ ਕਿੰਗ ਸਲਮਾਨ ਨੇ ਫੋਨ 'ਤੇ ਗੱਲਬਾਤ ਕੀਤੀ ਅਤੇ ਰੱਖਿਆ ਦੇ ਖੇਤਰ ਵਿਚ ਹਿੱਸੇਦਾਰੀ ਦਾ ਦਾਅਵਾ ਕੀਤਾ । ਵਾਈਟ ਹਾਊਸ ਬੁਲਾਰੇ ਜੁਡ ਡੀਰ ਨੇ ਦੱਸਿਆ ਕਿ ਦੋਹਾਂ ਨੇਤਾਵਾਂ ਨੇ ਗਲੋਬਲ ਐਨਰਜੀ ਮਾਰਕਿਟ ਵਿਚ ਸਥਿਰਤਾ ਦੀ ਅਹਿਮੀਅਤ 'ਤੇ ਚਰਚਾ ਕੀਤੀ ਅਤੇ ਅਮਰੀਕਾ-ਸਾਊਦੀ ਰੱਖਿਆ ਸਹਿਯੋਗ 'ਤੇ ਵੀ ਦਿ੍ਰੜਤਾ ਦਿਖਾਈ। ਸਾਊਦੀ ਅਰਬ ਨੇ ਬਿਆਨ ਵਿਚ ਆਖਿਆ ਕਿ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਉਸ ਦੇ ਹਿੱਤਾਂ ਦੀ ਰੱਖਿਆ ਕਰਨ ਲਈ ਅਤੇ ਖੇਤਰ ਦੇ ਦੂਜੇ ਸਹਿਯੋਗੀਆਂ ਦੀ ਸੁਰੱਖਿਆ ਲਈ ਸਮਰਥਨ ਜਤਾਇਆ ਹੈ।

ਐਂਟੀ-ਮਿਜ਼ਾਇਲ ਹਟਾਵੇਗਾ ਅਮਰੀਕਾ
ਇਸ ਤੋਂ ਪਹਿਲਾਂ ਅਮਰੀਕਾ ਦੇ ਵਿਦੇਸ਼ ਮੰਤਰੀ ਮਾਇਕ ਪੋਂਪੀਓ ਨੇ ਉਨਾਂ ਮੀਡੀਆ ਰਿਪੋਰਟਸ ਦੀ ਪੁਸ਼ਟੀ ਕੀਤੀ ਸੀ ਕਿ ਜਿਨ੍ਹਾਂ ਵਿਚ ਆਖਿਆ ਗਿਆ ਸੀ ਕਿ ਅਮਰੀਕਾ ਆਪਣੇ ਐਂਟੀ-ਮਿਜ਼ਾਇਲ ਸਿਸਟਮ ਹਟਾਵੇਗਾ। ਹਾਲਾਂਕਿ, ਮਾਇਕ ਨੇ ਦਾਅਵਾ ਕੀਤਾ ਸੀ ਕਿ ਮਿਜ਼ਾਇਲਾਂ ਹਟਾਉਣ ਦਾ ਭਾਵ ਇਹ ਨਹੀਂ ਹੈ ਕਿ ਅਮਰੀਕਾ ਨੇ ਸਾਊਦੀ ਦਾ ਸਮਰਥਨ ਕਰਨਾ ਬੰਦ ਕਰ ਦਿੱਤਾ ਹੈ ਅਤੇ ਨਾ ਹੀ ਰਿਆਦ 'ਤੇ ਤੇਲ ਸਬੰਧੀ ਮੁੱਦਿਆਂ ਨੂੰ ਲੈ ਕੇ ਦਬਾਅ ਬਚਾਉਣ ਦੀ ਕੋਸ਼ਿਸ਼ ਕੀਤੀ ਹੈ। ਮਾਇਕ ਨੇ ਇਹ ਵੀ ਆਖਿਆ ਕਿ ਅਜਿਹਾ ਨਹੀਂ ਹੈ ਕਿ ਹੁਣ ਈਰਾਨ ਤੋਂ ਕੋਈ ਖਤਰਾ ਨਹੀਂ ਹੈ। ਮਾਇਕ ਨੇ ਆਖਿਆ ਕਿ ਉਹ ਪੈਟ੍ਰੀਅਟ ਬੈਟਰੀਆਂ ਕੁਝ ਸਮੇਂ ਲਈ ਲਗਾਈਆਂ ਗਈਆਂ ਸੀ। ਉਨ੍ਹਾਂ ਨੂੰ ਵਾਪਸ ਭੇਜਿਆ ਜਾਣਾ ਸੀ। ਇਹ ਫੋਰਸੇਜ਼ ਦਾ ਨਾਰਮਲ ਰੋਟੇਸ਼ਨ ਸੀ।

ਟਰੰਪ ਨੇ ਦਿੱਤੀ ਚਿਤਾਵਨੀ
ਨਿਊਜ਼ ਏਜੰਸੀ ਰਾਇਟਰਸ ਮੁਤਾਬਕ, ਪਿਛਲੇ ਮਹੀਨੇ ਇਕ ਫੋਨ ਕਾਲ 'ਤੇ ਟਰੰਪ ਨੇ ਸਲਮਾਨ ਨੂੰ ਚਿਤਾਵਨੀ ਦਿੱਤੀ ਸੀ ਕਿ ਜੇਕਰ ਸਾਊਦੀ ਨੇ ਤੇਲ ਦਾ ਉਤਪਾਦਨ ਘੱਟ ਨਹੀਂ ਕੀਤਾ ਤਾਂ ਅਮਰੀਕਾ ਆਪਣੀ ਫੋਰਸ ਹਟਾਉਣ 'ਤੇ ਮਜ਼ਬੂਰ ਹੋ ਜਾਵੇਗਾ। ਕੋਰੋਨਾਵਾਇਰਸ ਮਹਾਮਾਰੀ ਕਾਰਨ ਤੇਲ ਦੀ ਖਪਤ ਘੱਟ ਹੋ ਚੁੱਕੀ ਹੈ ਅਤੇ ਗਲੋਬਲ ਅਰਥ ਵਿਵਸਥਾ 'ਤੇ ਨਕਾਰਾਤਮਕ ਅਸਰ ਪਿਆ ਹੈ। ਇਸ ਨੂੰ ਦੇਖਦੇ ਹੋਏ ਟਰੰਪ ਨੇ ਸਲਮਾਨ ਨੂੰ ਕਿਹਾ ਸੀ ਕਿ ਸਾਊਦੀ ਨੂੰ ਤੇਲ ਦਾ ਆਓਟਪੁੱਟ ਘੱਟ ਕਰਨਾ ਹੋਵੇਗਾ। ਹਾਲਾਂਕਿ ਇਸ ਤੋਂ ਬਾਅਦ ਉਤਪਾਦਨ ਘੱਟ ਕਰਨ ਦਾ ਐਲਾਨ ਕਰ ਦਿੱਤਾ ਗਿਆ ਸੀ।

ਕੀ ਸੀ ਵਿਵਾਦ
ਸਤੰਬਰ 2019 ਵਿਚ ਸਾਊਦੀ ਅਰਬ ਦੇ ਤੇਲ ਟਿਕਾਣਿਆਂ 'ਤੇ ਡ੍ਰੋਨ ਨਾਲ ਹਮਲਾ ਕੀਤਾ। ਇਸ ਹਮਲੇ ਦੀ ਜ਼ਿੰਮੇਵਾਰੀ ਯਮਨ ਦੇ ਇਕ ਗੁੱਟ ਨੇ ਲਈ ਸੀ ਪਰ ਸਾਊਦੀ ਨੇ ਈਰਾਨ 'ਤੇ ਦੋਸ਼ ਲਗਾਇਆ ਸੀ। ਇਸ 'ਤੇ ਈਰਾਨ ਨੇ ਵਿਦੇਸ਼ੀ ਤਾਕਤਾਂ ਨੂੰ ਜ਼ਿੰਮੇਵਾਰ ਠਹਿਰਾਇਆ ਅਤੇ ਅਮਰੀਕਾ ਤੋਂ ਇਲਾਵਾ ਛੱਡ ਦੇਣ ਨੂੰ ਆਖਿਆ। ਇਸ ਤੋਂ ਬਾਅਦ ਅਮਰੀਕਾ ਨੇ ਆਪਣੇ ਪੈਟ੍ਰੀਅਟ ਮਿਜ਼ਾਇਲਾਂ ਅਤੇ ਦੂਜੇ ਡਿਫੈਂਸ ਸਿਸਟਮ ਉਥੇ ਤਾਇਨਾਤ ਕੀਤੇ ਸਨ।


Khushdeep Jassi

Content Editor

Related News