ਬਾਰ ''ਚ ਜਾ ਵੜਿਆ ਟਰੱਕ; 11 ਲੋਕਾਂ ਦੀ ਮੌਤ, 30 ਹੋਰ ਜ਼ਖਮੀ

Sunday, Sep 01, 2024 - 08:34 PM (IST)

ਬਾਰ ''ਚ ਜਾ ਵੜਿਆ ਟਰੱਕ; 11 ਲੋਕਾਂ ਦੀ ਮੌਤ, 30 ਹੋਰ ਜ਼ਖਮੀ

ਸਾਨ ਜੁਆਨ : ਕੈਰੇਬੀਅਨ ਦੇਸ਼ ਡੋਮਿਨਿਕਨ ਰੀਪਬਲਿਕ 'ਚ ਇੱਕ ਬਾਰ 'ਚ ਇੱਕ ਟਰੱਕ ਦੇ ਬਾਰ ਨਾਲ ਟਕਰਾਉਣ ਕਾਰਨ ਘੱਟ ਤੋਂ ਘੱਟ 11 ਲੋਕਾਂ ਦੀ ਮੌਤ ਹੋ ਗਈ ਅਤੇ 30 ਹੋਰ ਜ਼ਖਮੀ ਹੋ ਗਏ। ਅਧਿਕਾਰੀਆਂ ਨੇ ਇਹ ਜਾਣਕਾਰੀ ਦਿੱਤੀ। ਸਰਕਾਰੀ ਅਧਿਕਾਰੀਆਂ ਦੇ ਹਵਾਲੇ ਨਾਲ ਲਿਸਟਿਨ ਡਾਇਰੀਓ ਅਖਬਾਰ ਦੀ ਇਕ ਰਿਪੋਰਟ 'ਚ ਕਿਹਾ ਗਿਆ ਹੈ ਕਿ ਇਹ ਹਾਦਸਾ ਰਾਜਧਾਨੀ ਸੈਂਟੋ ਡੋਮਿੰਗੋ ਦੇ ਪੱਛਮ 'ਚ ਅਜੁਆ 'ਚ ਐਤਵਾਰ ਤੜਕੇ ਵਾਪਰਿਆ। ਅਜੇ ਤੱਕ ਇਹ ਸਪੱਸ਼ਟ ਨਹੀਂ ਹੋ ਸਕਿਆ ਹੈ ਕਿ ਹਾਦਸਾ ਕਿਸ ਕਾਰਨ ਹੋਇਆ। ਜ਼ਿਆਦਾਤਰ ਜ਼ਖਮੀਆਂ ਨੂੰ ਨੇੜੇ ਦੇ ਹਸਪਤਾਲ 'ਚ ਭਰਤੀ ਕਰਵਾਇਆ ਗਿਆ ਹੈ। ਹਾਲਾਂਕਿ ਉਸ ਦੀ ਹਾਲਤ ਬਾਰੇ ਅਜੇ ਜਾਣਕਾਰੀ ਨਹੀਂ ਮਿਲ ਸਕੀ ਹੈ।


author

Baljit Singh

Content Editor

Related News