ਅਮਰੀਕਾ 'ਤੇ ਮੰਡਰਾ ਰਿਹੈ ਚੱਕਰਵਾਤੀ ਤੂਫਾਨ ਦਾ ਖਤਰਾ, ਚਿਤਾਵਨੀ ਜਾਰੀ

06/07/2020 12:50:48 PM

ਮਿਆਮੀ- ਅਮਰੀਕਾ ਵਿਚ ਚੱਕਰਵਾਤੀ ਤੂਫਾਨ ਕ੍ਰਿਸਟੋਬਾਲ ਦਾ ਖਤਰਾ ਅਜੇ ਘੱਟ ਨਹੀਂ ਹੋਇਆ ਹੈ। ਇਸ ਨੂੰ ਲੈ ਕੇ ਮੌਸਮ ਵਿਭਾਗ ਨੇ ਚਿਤਾਵਨੀ ਜਾਰੀ ਕੀਤੀ ਹੈ। ਮੌਸਮ ਵਿਭਾਗ ਦਾ ਦਾਅਵਾ ਹੈ ਕਿ ਕ੍ਰਿਸਟੋਬਾਲ ਅਮਰੀਕੀ ਗਲਫ ਕੋਸਟ ਵੱਲ ਵੱਧ ਰਿਹਾ ਹੈ, ਇਸ ਦੇ ਨਾਲ ਹੀ ਮੈਕਸੀਕੋ ਅਤੇ ਮੱਧ ਅਮਰੀਕਾ ਵਿਚ ਭਾਰੀ ਮੀਂਹ ਅਤੇ ਹੜ੍ਹ ਦੀ ਸਥਿਤੀ ਪੈਦਾ ਹੋ ਸਕਦੀ ਹੈ।

ਦੱਸ ਦਈਏ ਕਿ ਮੈਕਸੀਕੋ ਦੀ ਖਾੜ੍ਹੀ ਤਟ ਵਿਚ ਚੱਕਰਵਾਤ ਕਮਜ਼ੋਰ ਪੈਣ ਦੇ ਬਾਅਦ ਸ਼ੁੱਕਰਵਾਰ ਨੂੰ ਯੁਕਾਟਨ ਪ੍ਰਾਇਦੀਪ ਤੋਂ ਮੈਕਸੀਕੋ ਦੀ ਦੱਖਣੀ ਖਾੜ੍ਹੀ ਵਿਚ ਵਾਪਸ ਚਲਾ ਗਿਆ ਸੀ ਪਰ ਸ਼ੱਕ ਹੈ ਕਿ ਐਤਵਾਰ ਦੀ ਦੇਰ ਸ਼ਾਮ ਉਹ ਫਿਰ ਅਮਰੀਕੀ ਧਰਤੀ 'ਤੇ ਵਾਪਸ ਆਵੇਗਾ। 

ਮਿਆਮੀ ਵਿਚ ਰਾਸ਼ਟਰੀ ਤੂਫਾਨ ਕੇਂਦਰ ਨੇ ਸ਼ਨੀਵਾਰ ਸਵੇਰੇ 7 ਵਜੇ ਆਪਣੀ ਐਡਵਾਇਜ਼ਰੀ ਵਿਚ ਕਿਹਾ ਕਿ ਇਹ ਤੂਫਾਨ ਹੌਲੀ-ਹੌਲੀ ਮਜ਼ਬੂਤ ਹੋਣ ਦੀ ਉਮੀਦ ਵਿਚ ਹੈ। ਹਾਲਾਤ ਬੇਕਾਬੂ ਹੁੰਦੇ ਦੇਖ ਸਰਕਾਰ ਨੇ 9000 ਫੌਜੀਆਂ ਅਤੇ ਰਾਸ਼ਟਰ ਗਾਰਡ ਦੇ ਜਵਾਨਾਂ ਨੂੰ ਰਾਹਤ ਤੇ ਬਚਾਅ ਲਈ ਲਗਾਇਆ ਗਿਆ ਹੈ। 

ਹਫਤੇ ਦੇ ਅਖੀਰ ਵਿਚ ਤੂਫਾਨ ਪੂਰਬੀ ਟੈਕਸਾਸ ਤੋਂ ਫਲੋਰੀਡਾ ਤੱਕ ਅਤੇ ਅਗਲੇ ਹਫਤੇ ਦੀ ਸ਼ੁਰੂਆਤ ਵਿਚਭਾਰੀ ਮੀਂਹ ਦਾ ਸ਼ੱਕ ਪ੍ਰਗਟ ਕੀਤਾ ਗਿਆ ਹੈ। ਇਹ ਵੀ ਖਦਸ਼ਾ ਹੈ ਕਿ ਤੂਫਾਨ ਮੈਕਸੀਕੋ ਤਟ ਤੋਂ ਹੁੰਦਾ ਹੋਇਆ ਇੰਟ੍ਰਾਕੋਸਟਲ ਸਿਟੀ, ਲੁਈਸਿਆਨਾ ਤੋਂ ਅਲਬਾਮਾ-ਫਲੋਰੀਡਾ ਸੀਮਾ 'ਤੇ ਟਕਰਾਵੇਗਾ। ਲੁਈਸਿਆਨਾ ਸੂਬੇ ਦੇ ਗਵਰਨਰ ਬੇਲ ਐਡਵਰਡਜ਼ ਨੇ ਕਿਹਾ ਕਿ ਤੂਫਾਨ ਦੇ ਖਤਰੇ ਦੇ ਮੱਦੇਨਜ਼ਰ ਸੂਬੇ ਵਿਚ ਐਮਰਜੈਂਸੀ ਦੀ ਸਥਿਤੀ ਹੈ। ਉਨ੍ਹਾਂ ਰਾਸ਼ਟਰਪਤੀ ਡੋਨਾਲਡ ਟਰੰਪ ਤੋਂ ਤੂਫਾਨ ਦੇ ਖਤਰੇ ਕਾਰਨ ਸੂਬੇ ਲਈ ਐਮਰਜੈਂਸੀ ਘੋਸ਼ਤ ਕਰਨ ਲਈ ਕਿਹਾ ਹੈ। ਐਡਵਰਡ ਨੇ ਆਪਣੇ ਬਿਆਨ ਵਿਚ ਕਿਹਾ ਕਿ ਹੁਣ ਯੋਜਨਾਵਾਂ ਨੂੰ ਬਣਾਉਣ ਦਾ ਸਮਾਂ ਆ ਗਿਆ ਹੈ, ਜਿਸ ਵਿਚ ਮਾਸਕ ਅਤੇ ਹੈਂਡ ਸੈਨੀਟਾਇਜ਼ਰ ਵਰਗੀਆਂ ਚੀਜ਼ਾਂ ਨੂੰ ਐਮਰਜੈਂਸੀ ਵਸਤਾਂ ਵਿਚ ਸ਼ਾਮਲ ਕੀਤਾ ਜਾਣਾ ਚਾਹੀਦਾ ਹੈ। 


Lalita Mam

Content Editor

Related News