ਰੇਲਗੱਡੀ ''ਚ ਸਫਰ ਕਰਨ ਵਾਲਿਆਂ ਨੂੰ ਵੱਡਾ ਝਟਕਾ, ਕਿਰਾਏ ''ਚ ਵਾਧੇ ਦਾ ਐਲਾਨ
Thursday, Jul 03, 2025 - 01:46 PM (IST)

ਇਸਲਾਮਾਬਾਦ (ਏਐਨਆਈ): ਸਰਕਾਰ ਨੇ ਰੇਲਗੱਡੀ ਵਿਚ ਸਫਰ ਕਰਨ ਵਾਲਿਆਂ ਨੂੰ ਵੱਡਾ ਝਟਕਾ ਦਿੱਤਾ ਹੈ। ਤਾਜ਼ਾ ਜਾਣਕਾਰੀ ਮੁਤਾਬਕ ਪਾਕਿਸਤਾਨ ਰੇਲਵੇ ਨੇ ਪੈਸੇਂਜਰ, ਐਕਸਪ੍ਰੈਸ ਅਤੇ ਮੇਲ ਟ੍ਰੇਨਾਂ ਦੇ ਕਿਰਾਏ ਵਧਾਉਣ ਦਾ ਐਲਾਨ ਕੀਤਾ ਹੈ, ਜੋ ਕਿ 15 ਦਿਨਾਂ ਦੇ ਅੰਦਰ ਦੂਜਾ ਵਾਧਾ ਹੈ। ਇਹ ਫੈਸਲਾ ਡੀਜ਼ਲ ਸਮੇਤ ਪੈਟਰੋਲੀਅਮ ਉਤਪਾਦਾਂ ਦੀਆਂ ਕੀਮਤਾਂ ਵਿੱਚ ਵਾਧੇ ਤੋਂ ਬਾਅਦ ਆਇਆ ਹੈ। ਏ.ਆਰ.ਵਾਈ ਨਿਊਜ਼ ਦੀ ਰਿਪੋਰਟ ਵਿਚ ਇਸ ਸਬੰਧੀ ਜਾਣਕਾਰੀ ਦਿੱਤੀ ਗਈ।
ਇੱਕ ਨੋਟੀਫਿਕੇਸ਼ਨ ਵਿੱਚ ਪਾਕਿਸਤਾਨ ਰੇਲਵੇ ਨੇ ਕਿਹਾ ਹੈ ਕਿ ਐਕਸਪ੍ਰੈਸ ਅਤੇ ਪੈਸੇਂਜਰ ਟ੍ਰੇਨਾਂ ਲਈ ਕਿਰਾਏ ਵਿੱਚ 2 ਪ੍ਰਤੀਸ਼ਤ ਵਾਧਾ 4 ਜੁਲਾਈ ਤੋਂ ਲਾਗੂ ਹੋਵੇਗਾ। ਨੋਟੀਫਿਕੇਸ਼ਨ ਅਨੁਸਾਰ ਦੋ ਪ੍ਰਤੀਸ਼ਤ ਕਿਰਾਏ ਵਿੱਚ ਵਾਧਾ ਐਡਵਾਂਸ ਬੁਕਿੰਗ 'ਤੇ ਵੀ ਲਾਗੂ ਹੋਵੇਗਾ।
ਪੜ੍ਹੋ ਇਹ ਅਹਿਮ ਖ਼ਬਰ-ਵੱਡੀ ਖ਼ਬਰ : ਅਮਰੀਕਾ ਦੀ ਸਰਹੱਦ 'ਤੇ 10,300 ਭਾਰਤੀ ਗ੍ਰਿਫ਼ਤਾਰ
ਇੱਕ ਅਧਿਕਾਰੀ ਅਨੁਸਾਰ ਡੀਜ਼ਲ ਦੀ ਵਧਦੀ ਕੀਮਤ ਕਾਰਨ ਪਾਕਿਸਤਾਨ ਰੇਲਵੇ ਨੂੰ ਲਗਭਗ ਪਾਕਿਸਤਾਨੀ ਰੁਪਏ (ਪੀਕੇਆਰ) 109 ਮਿਲੀਅਨ ਦਾ ਮਹੀਨਾਵਾਰ ਨੁਕਸਾਨ ਹੋ ਰਿਹਾ ਹੈ। ਰੇਲਵੇ ਵਿਭਾਗ ਨੇ ਵਧੇ ਹੋਏ ਕਿਰਾਏ ਨੂੰ ਤੁਰੰਤ ਲਾਗੂ ਕਰਨ ਲਈ ਆਈਟੀ ਡਾਇਰੈਕਟਰ ਅਤੇ ਡੀਐਸ ਨੂੰ ਨਿਰਦੇਸ਼ ਜਾਰੀ ਕੀਤੇ ਹਨ। ਜ਼ਿਕਰਯੋਗ ਹੈ ਕਿ 18 ਜੂਨ ਨੂੰ ਯਾਤਰੀ ਰੇਲ ਕਿਰਾਏ ਵਿੱਚ ਤਿੰਨ ਪ੍ਰਤੀਸ਼ਤ ਦਾ ਵਾਧਾ ਕੀਤਾ ਗਿਆ ਸੀ ਜਦੋਂ ਕਿ ਮਾਲ ਗੱਡੀ ਦੇ ਕਿਰਾਏ ਵਿੱਚ ਚਾਰ ਪ੍ਰਤੀਸ਼ਤ ਦਾ ਵਾਧਾ ਹੋਇਆ ਸੀ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਆਪਣੀ ਰਾਏ।