Ferrari ਤੇ Porsche ਜਿਹੀਆਂ ਲਗਜ਼ਰੀ ਕਾਰਾਂ ਲਿਜਾ ਰਹੇ ਟਰੱਕ ਨਾਲ ਟਕਰਾਈ ਟਰੇਨ, ਦੇਖੋ ਤਸਵੀਰਾਂ
Sunday, Apr 04, 2021 - 02:45 AM (IST)
ਹਿਊਸਟਨ - ਦੁਨੀਆ ਭਰ ਵਿਚ ਹਰ ਦਿਨ ਹਜ਼ਾਰਾਂ ਸੜਕ ਹਾਦਸੇ ਹੁੰਦੇ ਹਨ ਜਿਸ ਵਿਚ ਕਈ ਲੋਕ ਆਪਣੇ ਜਾਨ ਗੁਆ ਦਿੰਦੇ ਹਨ। ਸੜਕ 'ਤੇ ਵਾਹਨ ਹਨ ਤਾਂ ਹਾਦਸਿਆਂ 'ਤੇ ਪੂਰੀ ਤਰ੍ਹਾਂ ਕਾਬੂ ਪਾਉਣਾ ਮੁਸ਼ਕਿਲ ਹੈ। ਹਾਲ ਹੀ ਵਿਚ ਦੁਰਘਟਨਾ ਦਾ ਇਕ ਹੈਰਾਨ ਕਰਨ ਵਾਲਾ ਮਾਮਲਾ ਸਾਹਮਣੇ ਆਇਆ ਹੈ ਜਿਸ ਦੀ ਵੀਡੀਓ ਸੋਸ਼ਲ ਮੀਡੀਆ 'ਤੇ ਦੁਨੀਆ ਦੀ ਸਭ ਤੋਂ ਮਹਿੰਗੀ ਟੱਕਰ ਦੱਸਿਆ ਜਾ ਰਿਹਾ ਹੈ। ਦਰਅਸਲ ਫੇਰਾਰੀ ਸਣੇ ਕਈ ਹੋਰ ਲਗਜ਼ਰੀ ਕਾਰਾਂ ਲਿਜਾ ਰਹੇ ਇਕ ਟਰੱਕ ਦੀ ਟਰੇਨ ਨਾਲ ਭਿਆਨਕ ਟੱਕਰ ਦਾ ਮਾਮਲਾ ਸਾਹਮਣੇ ਆਇਆ ਹੈ। ਇਸ ਘਟਨਾ ਵਿਚ ਕਈ ਵਿਦੇਸ਼ੀ ਸੁਪਰ ਕਾਰਾਂ ਦੇ ਕਥਿਤ ਰੂਪ ਨਾਲ ਨੁਕਸਾਨੇ ਜਾਣ ਦੀ ਖਬਰ ਹੈ।
ਇਹ ਵੀ ਪੜੋ - ਦਵਾਈ ਤੋਂ ਲੈ ਕੇ ਦੁਆ ਤੱਕ ਕੰਮ ਆਉਂਦੇ ਨੇ ਯਮਨ ਦੇ 'Dragon Blood Tree', ਅੱਜ ਖੁਦ ਹਨ ਸੰਕਟ 'ਚ
ਦੁਨੀਆ ਦੀ ਸਭ ਤੋਂ ਮਹਿੰਗੀ ਟੱਕਰ
ਸੁਪਰ ਫਾਸਟ ਅਤੇ ਲਗਜ਼ਰੀ ਕਾਰਾਂ ਚਲਾਉਣਾ ਲਗਭਗ ਸਾਰੇ ਕਾਰ ਪ੍ਰੇਮੀਆਂ ਦਾ ਸੁਪਨਾ ਹੁੰਦਾ ਹੈ। ਅਜਿਹੇ ਵਿਚ ਜਦ ਖਬਰ ਆਉਂਦੀ ਹੈ ਕਿ ਕੋਈ ਫੇਰਾਰੀ ਹਾਦਸੇ ਦਾ ਸ਼ਿਕਾਰ ਹੋ ਗਈ ਤਾਂ ਉਸ ਦਾ ਦੁੱਖ ਕਾਰ ਪ੍ਰੇਮੀਆਂ ਨੂੰ ਵੀ ਹੁੰਦਾ ਹੈ। ਇਥੇ ਤਾਂ ਲਗਜ਼ਰੀ ਕਾਰਾਂ ਨਾਲ ਭਰਿਆ ਪੂਰਾ ਟਰੱਕ ਹੀ ਰੇਲਗੱਡੀ ਨਾਲ ਟਕਰਾ ਗਿਆ। ਇਸ ਘਟਨਾ ਦੀ ਇਕ ਡ੍ਰੋਨ ਵੀਡੀਓ ਵੀ ਸਾਹਮਣੇ ਆਈ ਹੈ ਜਿਸ ਵਿਚ ਦੇਖਿਆ ਜਾ ਸਕਦਾ ਹੈ ਕਿ ਟਰੱਕ ਅਤੇ ਟਰੇਨ ਦੀ ਟੱਕਰ ਕਿਵੇਂ ਹੋਈ ਹੋਵੇਗੀ। ਦੱਸਿਆ ਜਾ ਰਿਹਾ ਹੈ ਕਿ ਟਰੱਕ ਵਿਚ ਫੇਰਾਰੀ 488 ਸਪਾਈਡਰ ਅਤੇ ਫੇਰਾਰੀ ਐੱਸ. ਐੱਫ-90 ਜਿਹੀਆਂ ਕਾਰਾਂ ਲੋਡ ਕੀਤੀਆਂ ਗਈਆਂ ਸਨ।
ਇਹ ਵੀ ਪੜੋ - ਕੋਰੋਨਾ : ਕੁਵੈਤ ਨੇ ਵਿਦੇਸ਼ੀਆਂ ਦੀ ਐਂਟਰੀ 'ਤੇ ਲਾਇਆ ਬੈਨ
ਟਰੱਕ ਅੰਦਰ ਖੜ੍ਹੀਆਂ ਸੀ ਫੇਰਾਰੀ, ਪੋਰਸ਼ ਅਤੇ ਬੈਂਟਲੇ
ਸਥਾਨਕ ਮੀਡੀਆ ਰਿਪੋਰਟ ਮੁਤਾਬਕ ਇਹ ਘਟਨਾ ਵੀਰਵਾਰ ਹਿਊਸਟਨ ਵਿਚ ਹੋਈ। ਮਹਿੰਗੀਆਂ ਗੱਡੀਆਂ ਨਾਲ ਲੋਡ ਟਰੱਕ ਰੇਲਵੇ ਫਾਟਕ ਨੂੰ ਪਾਰ ਕਰਦੇ ਵੇਲੇ ਫਸ ਜਾਂਦਾ ਹੈ। ਇਸ ਵਿਚਾਲੇ ਟ੍ਰੈਕ 'ਤੇ ਆ ਰਹੀ ਟਰੇਨ ਨੂੰ ਪਹਿਲਾਂ ਹੀ ਜਾਣਕਾਰੀ ਦੇ ਦਿੱਤੀ ਜਾਂਦੀ ਹੈ ਪਰ ਡਰਾਈਵਰ ਸਮੇਂ 'ਤੇ ਬ੍ਰੇਕ ਲਗਾਉਣ ਵਿਚ ਅਸਮਰੱਥ ਸੀ। ਹਾਲਾਂਕਿ ਟਰੇਨ ਅਤੇ ਟਰੱਕ ਵਿਚਾਲੇ ਹੋਈ ਟੱਕਰ ਇੰਨੀ ਜ਼ੋਰਦਾਰ ਨਹੀਂ ਸੀ ਕਿ ਜਿਸ ਕਾਰਣ ਵੱਡਾ ਨੁਕਸਾਨ ਹੋਣ ਤੋਂ ਬਚ ਗਿਆ ਪਰ ਇਹ ਟੱਕਰ ਨਾ ਸਿਰਫ ਟਰੱਕ ਬਲਕਿ ਅੰਦਰ ਖੜ੍ਹੀਆਂ ਕਾਰਾਂ ਨੂੰ ਨੁਕਸਾਨ ਪਹੁੰਚਾਉਣ ਲਈ ਲੋੜੀਂਦੀ ਸੀ।
ਇਹ ਵੀ ਪੜੋ - ਭਾਰਤੀ ਮੂਲ ਦੇ ਅਮਰੀਕੀ ਨਾਗਰਿਕ 'ਨਿਊਯਾਰਕ ਦੀ ਸਰਕਾਰ' ਚਲਾਉਣ ਦੀ ਤਿਆਰੀ 'ਚ, ਚੋਣਾਂ ਜੂਨ ਨੂੰ
ਟ੍ਰੈਕ ਪਾਰ ਕਰਨ ਦੇ ਯਤਨ ਵਿਚ ਫਸ ਗਿਆ ਟਰੱਕ
ਮੀਡੀਆ ਰਿਪੋਰਟ ਮੁਤਾਬਕ ਮੌਕੇ 'ਤੇ ਮੌਜੂਦ ਇਕ ਸ਼ਖਸ ਨੇ ਦੱਸਿਆ ਕਿ ਟਰੱਕ ਦਾ ਡਰਾਈਵਰ ਉਸ ਇਲਾਕੇ ਵਿਚ ਨਵਾਂ ਸੀ ਅਤੇ ਉਹ ਇਕ ਤੰਗ ਸੜਕ 'ਤੇ ਟ੍ਰੈਕ ਪਾਰ ਕਰਨ ਦਾ ਯਤਨ ਕਰ ਰਿਹਾ ਸੀ। ਇਹ ਵੀ ਦਾਅਵਾ ਕੀਤਾ ਗਿਆ ਕਿ ਟਰੱਕ ਅੰਦਰ ਫੇਰਾਰੀ ਤੋਂ ਇਲਾਵਾ ਪੋਰਸ਼ ਅਤੇ ਬੈਂਟਲੇ ਜਿਹੀਆਂ ਕਾਰਾਂ ਲੋਡ ਕੀਤੀਆਂ ਗਈਆਂ ਸਨ। ਹਾਲਾਂਕਿ ਇਹ ਜਾਣਕਾਰੀ ਨਹੀਂ ਹੈ ਕਿ ਇਨ੍ਹਾਂ ਨੂੰ ਨੁਕਸਾਨ ਵੀ ਪਹੁੰਚਿਆ ਹੈ ਕਿ ਨਹੀਂ ਪਰ ਵੀਡੀਓ ਦੇਖਣ ਤੋਂ ਪਤਾ ਲੱਗਦਾ ਹੈ ਕਿ ਟਰੱਕ ਅੰਦਰ ਦੀ ਸਥਿਤੀ ਕਾਫੀ ਖਰਾਬ ਹੈ।
ਇਹ ਵੀ ਪੜੋ - Nike ਨੇ ਇਨਸਾਨੀ ਖੂਨ ਵਾਲੇ 'ਸ਼ੈਤਾਨੀ ਬੂਟਾਂ' ਖਿਲਾਫ ਜਿੱਤਿਆ ਮੁਕੱਦਮਾ, ਜਾਣੋ ਕੀ ਹੈ ਪੂਰਾ ਮਾਮਲਾ
ਹਾਦਸੇ ਵਿਚ ਕੋਈ ਵਿਅਕਤੀ ਜ਼ਖਮੀ ਨਹੀਂ
ਹਾਦਸੇ ਵਿਚ ਚੰਗੀ ਗੱਲ ਇਹ ਰਹੀ ਕਿ ਹਾਦਸੇ ਵਿਚ ਕੋਈ ਵਿਅਕਤੀ ਜ਼ਖਮੀ ਨਹੀਂ ਹੋਇਆ। ਇਸ ਪੂਰੀ ਘਟਨਾ ਦੀ ਹੁਣ ਜਾਂਚ ਕੀਤੀ ਜਾ ਰਹੀ ਹੈ, ਉਨ੍ਹਾਂ ਸਭ ਪਹਿਲੂਆਂ 'ਤੇ ਨਜ਼ਰ ਰੱਖੀ ਜਾ ਰਹੀ ਹੈ ਜੋ ਹਾਦਸੇ ਦਾ ਕਾਰਣ ਬਣੇ। ਇਸ ਦੀ ਬਹੁਤ ਸੰਭਾਵਨਾ ਹੈ ਕਿ ਜੇ ਟਰੱਕ ਅੰਦਰ ਖੜ੍ਹੀਆਂ ਕਾਰਾਂ ਨੁਕਸਾਨ ਅਤੇ ਠੀਕ ਢੰਗ ਨਾਲ ਖੜ੍ਹੀਆਂ ਨਹੀਂ ਕੀਤੀਆਂ ਹੋਣਗੀਆਂ ਤਾਂ ਇਹ ਟੱਕਰ ਦੁਨੀਆ ਦੀ ਸਭ ਤੋਂ ਮਹਿੰਗੀ ਟੱਕਰ ਹੋ ਸਕਦੀ ਹੈ।
ਇਹ ਵੀ ਪੜੋ - ਬ੍ਰਾਜ਼ੀਲ ਕੋਰੋਨਾ : ਦੇਹਾਂ ਦਫਨਾਉਣ ਨੂੰ ਘੱਟ ਪਈ ਥਾਂ, ਕਬਰਾਂ 'ਚੋਂ ਪੁਰਾਣੇ ਕੰਕਾਲਾਂ ਨੂੰ ਕੱਢ ਬਣਾ ਰਹੇ ਥਾਂ