ਮੈਕਸੀਕੋ ਦੀ ਖਾੜੀ ਦੇ ਤੱਟ ''ਤੇ ਵਾਪਰਿਆ ਦਰਦਨਾਕ ਹਾਦਸਾ, ਬੱਸ-ਟਰੱਕ ਦੀ ਟੱਕਰ ''ਚ 8 ਲੋਕਾਂ ਦੀ ਮੌਤ

Saturday, Dec 28, 2024 - 08:55 AM (IST)

ਮੈਕਸੀਕੋ ਦੀ ਖਾੜੀ ਦੇ ਤੱਟ ''ਤੇ ਵਾਪਰਿਆ ਦਰਦਨਾਕ ਹਾਦਸਾ, ਬੱਸ-ਟਰੱਕ ਦੀ ਟੱਕਰ ''ਚ 8 ਲੋਕਾਂ ਦੀ ਮੌਤ

ਮੈਕਸੀਕੋ ਸਿਟੀ (ਏ. ਪੀ.) : ਮੈਕਸੀਕੋ ਦੀ ਖਾੜੀ ਦੇ ਤੱਟ 'ਤੇ ਸ਼ੁੱਕਰਵਾਰ ਨੂੰ ਇਕ ਬੱਸ ਅਤੇ ਟਰੱਕ ਦੀ ਜ਼ਬਰਦਸਤ ਟੱਕਰ 'ਚ 8 ਲੋਕਾਂ ਦੀ ਮੌਤ ਹੋ ਗਈ ਅਤੇ 27 ਹੋਰ ਜ਼ਖਮੀ ਹੋ ਗਏ। ਵੇਰਾਕਰੂਜ਼ ਸੂਬੇ ਦੇ ਸਰਕਾਰੀ ਵਕੀਲਾਂ ਨੇ ਦੱਸਿਆ ਕਿ ਹਾਦਸਾ ਸਵੇਰੇ ਰਾਜ ਦੀ ਰਾਜਧਾਨੀ ਜਾਲਪਾ ਨੇੜੇ ਹਾਈਵੇਅ 'ਤੇ ਵਾਪਰਿਆ। ਉਨ੍ਹਾਂ ਦੱਸਿਆ ਕਿ ਹਾਦਸੇ ਵਿਚ ਮਾਰੇ ਗਏ ਜ਼ਿਆਦਾਤਰ ਯਾਤਰੀ ਬੱਸ ਵਿਚ ਸਵਾਰ ਸਨ। ਮਰਨ ਵਾਲਿਆਂ ਵਿਚ 3 ਪੁਰਸ਼, 4 ਔਰਤਾਂ ਅਤੇ 1 ਲੜਕੀ ਸ਼ਾਮਲ ਹੈ।

ਇਹ ਵੀ ਪੜ੍ਹੋ : ਜਹਾਜ਼ ਹਾਦਸੇ ਮਗਰੋਂ ਅਜ਼ਰਬਾਈਜਾਨ ਹਵਾਬਾਜ਼ੀ ਕੰਪਨੀ ਨੇ ਰੂਸੀ ਸ਼ਹਿਰਾਂ ਲਈ ਉਡਾਣਾਂ ਕੀਤੀਆਂ ਮੁਅੱਤਲ 

ਸਰਕਾਰੀ ਵਕੀਲਾਂ ਨੇ ਦੱਸਿਆ ਕਿ ਹਾਦਸੇ 'ਚ ਜ਼ਖਮੀ ਹੋਏ 27 ਲੋਕ ਸਥਾਨਕ ਹਸਪਤਾਲਾਂ 'ਚ ਇਲਾਜ ਅਧੀਨ ਹਨ, ਪਰ ਉਨ੍ਹਾਂ ਦੀ ਸਥਿਤੀ ਬਾਰੇ ਤੁਰੰਤ ਕੋਈ ਜਾਣਕਾਰੀ ਉਪਲਬਧ ਨਹੀਂ ਹੈ। ਅਜੇ ਤੱਕ ਇਹ ਸਪੱਸ਼ਟ ਨਹੀਂ ਹੋਇਆ ਹੈ ਕਿ ਇਹ ਹਾਦਸਾ ਕਿਸ ਕਾਰਨ ਹੋਇਆ ਪਰ ਇਸ ਪਹਾੜੀ ਖੇਤਰ ਦੀਆਂ ਸੜਕਾਂ 'ਤੇ ਕਈ ਖ਼ਤਰਨਾਕ ਮੋੜ ਹਨ, ਜਿਸ ਕਾਰਨ ਇਹ ਹਾਦਸਾ ਵਾਪਰਨ ਦਾ ਖ਼ਦਸ਼ਾ ਜ਼ਾਹਿਰ ਕੀਤਾ ਜਾ ਰਿਹਾ ਹੈ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8


author

Sandeep Kumar

Content Editor

Related News