ਬਿਰਧ ਆਸ਼ਰਮ ''ਚ ਅੱਗ ਲੱਗਣ ਕਾਰਨ 3 ਲੋਕਾਂ ਦੀ ਮੌਤ, 8 ਜ਼ਖਮੀ

Saturday, Feb 01, 2025 - 05:09 PM (IST)

ਬਿਰਧ ਆਸ਼ਰਮ ''ਚ ਅੱਗ ਲੱਗਣ ਕਾਰਨ 3 ਲੋਕਾਂ ਦੀ ਮੌਤ, 8 ਜ਼ਖਮੀ

ਪੈਰਿਸ (ਏਜੰਸੀ)- ਪੈਰਿਸ ਦੇ ਬੌਫੇਮੋਂਟ ਸ਼ਹਿਰ ਵਿੱਚ ਸਥਿਤ ਇੱਕ ਬਿਰਧ ਆਸ਼ਰਮ ਵਿੱਚ ਸ਼ਨੀਵਾਰ ਨੂੰ ਅੱਗ ਲੱਗਣ ਕਾਰਨ ਘੱਟੋ-ਘੱਟ 3 ਲੋਕਾਂ ਦੀ ਮੌਤ ਹੋ ਗਈ, ਜਦੋਂਕਿ 8 ਹੋਰ ਲੋਕ ਜ਼ਖਮੀ ਹੋ ਗਏ। ਇਹ ਜਾਣਕਾਰੀ ਸ਼ਹਿਰ ਦੇ ਮੇਅਰ ਨੇ ਦਿੱਤੀ। ਮੇਅਰ ਮਿਸ਼ੇਲ ਲੈਕੌਕਸ ਨੇ ਕਿਹਾ, "ਇਹ ਸਾਡੇ ਸ਼ਹਿਰ ਲਈ ਇੱਕ ਗੰਭੀਰ ਘਟਨਾ ਹੈ। ਅਜਿਹਾ ਲੱਗਦਾ ਹੈ ਕਿ ਇਹ ਇੱਕ ਹਾਦਸਾ ਸੀ।" 

ਲੈਕੌਕਸ ਨੇ ਕਿਹਾ ਕਿ ਰਿਹਾਇਸ਼ 'ਤੇ ਅੱਗ ਕਾਬੂ ਹੇਠ ਹੈ, ਜਿਸ ਵਿੱਚ 75 ਬਜ਼ੁਰਗ ਰਹਿੰਦੇ ਸਨ। BFM ਟੀਵੀ ਨਾਲ ਗੱਲ ਕਰਦਿਆਂ ਉਨ੍ਹਾਂ ਕਿਹਾ ਕਿ ਮੰਨਿਆ ਜਾ ਰਿਹਾ ਹੈ ਕਿ ਅੱਗ ਇੱਕ ਲਾਂਡਰੀ ਵਾਲੇ ਕਮਰੇ ਤੋਂ ਸ਼ੁਰੂ ਹੋਈ ਅਤੇ ਇਮਾਰਤ ਦੀ ਤੀਜੀ ਮੰਜ਼ਿਲ ਦੇ ਇੱਕ ਹਿੱਸੇ ਤੱਕ ਫੈਲ ਗਈ। ਫਰਾਂਸ ਦੀ ਸਿਵਲ ਡਿਫੈਂਸ ਏਜੰਸੀ ਦੇ ਬੁਲਾਰੇ ਕਮਾਂਡੈਂਟ ਐਡਰੀਅਨ ਪੋਨਿਨ-ਸਿਨਾਪਯੇਨ ਨੇ ਕਿਹਾ ਕਿ 140 ਫਾਇਰ ਫਾਈਟਰਾਂ ਨੂੰ ਘਟਨਾ ਸਥਾਨ 'ਤੇ ਭੇਜ ਕੇ ਅੱਗ ਬੁਝਾਈ ਗਈ।


author

cherry

Content Editor

Related News