ਇਸ ਬ੍ਰਿਟਿਸ਼ ਨਾਗਰਿਕ ਨਾਲ ਜੁੜੀ ਹੈ ਅਜੀਬ ਤ੍ਰਾਸਦੀ, ਜਿੱਥੇ ਘੁੰਮਣ ਜਾਂਦਾ ਹੈ ਉੱਥੇ ਮਚ ਜਾਂਦੀ ਹੈ ਤਬਾਹੀ

Friday, Mar 04, 2022 - 03:08 PM (IST)

ਇੰਟਰਨੈਸ਼ਨਲ ਡੈਸਕ (ਬਿਊਰੋ): ਬ੍ਰਿਟੇਨ ਦੇ ਰਹਿਣ ਵਾਲੇ ਮਾਈਲਸ ਰੂਟਲੇਜ ਨੂੰ ਦੁਨੀਆ ਘੁੰਮਣ ਦਾ ਬਹੁਤ ਸ਼ੌਂਕ ਹੈ ਪਰ ਅਕਸਰ ਉਹ ਜਿਹੜੀ ਜਗ੍ਹਾ 'ਤੇ ਘੁੰਮਣ ਜਾਂਦੇ ਹਨ, ਉੱਥੇ ਤਬਾਹੀ ਮਚ ਜਾਂਦੀ ਹੈ। ਫਿਲਹਾਲ ਮਾਈਲਸ ਯੂਕ੍ਰੇਨ ਘੁੰਮਣ ਪਹੁੰਚੇ ਹੋਏ ਹਨ। ਜਿਵੇਂ ਹੀ ਮਾਈਲਸ ਨੇ ਯੂਕ੍ਰੇਨ ਟ੍ਰਿਪ ਸ਼ੁਰੂ ਕੀਤਾ ਤਾਂ ਰੂਸ ਨੇ ਉੱਥੇ ਹਮਲਾ ਕਰ ਦਿੱਤਾ। ਯੁੱਧ ਜਾਰੀ ਹੋਣ ਦੇ ਬਾਵਜੂਦ ਮਾਈਲਸ ਨੂੰ ਯੂਕ੍ਰੇਨ ਵਿਚ ਦਾਖਲ ਹੋਣ ਦੀ ਇਜਾਜ਼ਤ ਮਿਲ ਗਈ। 

PunjabKesari

ਪੜ੍ਹੋ ਇਹ ਅਹਿਮ ਖ਼ਬਰ- ਯੂਕ੍ਰੇਨ 'ਚ ਪਰਮਾਣੂ ਪਲਾਂਟ 'ਤੇ ਹਮਲੇ ਦੀਆਂ ਬ੍ਰਿਟੇਨ 'ਚ ਖੜਕੀਆਂ ਤਾਰਾਂ, ਜਾਨਸਨ ਨੇ ਲਿਆ ਵੱਡਾ ਅਹਿਦ

ਉਂਝ ਮਾਈਲਸ ਨੇ ਟਵਿੱਟਰ 'ਤੇ ਇਕ ਤਸਵੀਰ ਪੋਸਟ ਕਰ ਕੇ ਆਪਣੇ ਯੂਕ੍ਰੇਨ ਹਾਲੀਡੇ ਦੀ ਖ਼ਬਰ ਦੋਸਤਾਂ ਨੂੰ ਦਿੱਤੀ ਸੀ। ਉਹਨਾਂ ਨੇ ਲਿਖਿਆ ਸੀ ਕਿ ਪੋਲੈਂਡ ਤੋਂ ਕੀਵ ਤੱਕ ਦੀ ਯਾਤਰਾ ਨੂੰ ਉਹਨਾਂ ਨੇ ਸਿਰਫ 600 ਰੁਪਏ ਵਿਚ ਪੂਰਾ ਕੀਤਾ ਹੈ। ਮਾਈਲਸ ਨੇ ਇਕ ਟਵੀਟ ਵਿਚ ਲਿਖਿਆ ਕਿ ਲੰਡਨ ਅਤੇ ਬਰਮਿੰਘਮ ਤੋਂ ਕੀਵ ਹੁਣ ਵੀ ਜ਼ਿਆਦਾ ਸੁਰੱਖਿਅਤ ਹੈ ਕਿਉਂਕਿ ਮੈਂ ਬਰਮਿੰਘਮ ਤੋਂ ਹਾਂ ਇਸ ਲਈ ਇਹ ਕਹਿ ਸਕਦਾ ਹਾਂ। ਮਾਈਲਸ ਨੇ ਦੱਸਿਆ ਕਿ ਡੋਨੇਸਕ ਪਹੁੰਚਣ 'ਤੇ ਯੂਕ੍ਰੇਨ ਦੇ ਫ਼ੌਜੀਆਂ ਨੇ ਉਸ ਨੂੰ ਫ਼ੌਜ ਦੀ ਵਰਦੀ ਦਿੱਤੀ ਅਤੇ ਪੁਤਿਨ ਦਾ ਮਾਸਕ ਵੀ ਦਿੱਤਾ, ਜਿਸ ਨੂੰ ਪਾ ਕੇ ਉਹ ਰੂਸ 'ਤੇ ਬੋਲੇ ਸਨ। 

PunjabKesari

ਪੜ੍ਹੋ ਇਹ ਅਹਿਮ ਖ਼ਬਰ- ਪਾਕਿ ਅਦਾਲਤ ਨੇ ਕਿਹਾ- ਕੁਲਭੂਸ਼ਣ ਜਾਧਵ ਲਈ 13 ਅਪ੍ਰੈਲ ਤੱਕ 'ਵਕੀਲ' ਨਿਯੁਕਤ ਕਰੇ ਭਾਰਤ 

ਹਾਲਾਂਕਿ ਮਾਈਲਸ ਦੀ ਇਸ ਯਾਤਰਾ ਵੀ ਆਲੋਚਨਾ ਵੀ ਹੋ ਰਹੀ ਹੈ। ਉਂਝ ਇਸ ਤੋਂ ਪਹਿਲਾਂ ਅਫਗਾਨਿਸਤਾਨ 'ਤੇ ਤਾਲਿਬਾਨ ਦੇ ਕਬਜ਼ੇ ਸਮੇਂ ਵੀ ਮਾਈਲਸ ਉੱਥੇ ਘੁੰਮਣ ਪਹੁੰਚੇ ਹੋਏ ਸਨ ਅਤੇ ਉਸ ਤੋਂ ਪਹਿਲਾਂ ਜਦੋਂ ਸੂਡਾਨ ਵਿਚ ਗ੍ਰਹਿ ਯੁੱਧ ਚੱਲ ਰਿਹਾ ਸੀ ਉਦੋਂ ਵੀ ਉਹ ਉੱਥੇ ਹੀ ਸਨ। ਉਂਝ ਮਾਈਲਸ ਦਾ ਰਿਕਾਰਡ ਦੇਖ ਕੇ ਸ਼ਾਇਦ ਹੀ ਕੋਈ ਅਗਲੀ ਵਾਰ ਉਸ ਨੂੰ ਕੋਈ ਆਪਣੇ ਦੇਸ਼ ਬੁਲਾਉਣ ਬਾਰੇ ਸੋਚੇ।

ਨੋਟ- ਉਕਤ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।


Vandana

Content Editor

Related News