ਦੱਖਣੀ ਇਥੋਪੀਆ ''ਚ ਤੇਜ਼ ਰਫਤਾਰ ਟਰੱਕ ਹਾਦਸੇ ਦਾ ਸ਼ਿਕਾਰ, 13 ਹਲਾਕ
Saturday, Apr 06, 2019 - 09:14 PM (IST)

ਅਦੀਸ ਅਬਾਬਾ— ਇਥੋਪੀਆ ਦੇ ਦੱਖਣੀ ਸੂਬੇ 'ਚ ਇਸ ਸੜਕੀ ਹਾਦਸੇ 'ਚ 13 ਲੋਕਾਂ ਦੀ ਮੌਤ ਹੋ ਗਈ। ਇਸ ਘਟਨਾ ਦੀ ਜਾਣਕਾਰੀ ਫਾਨਾ ਬ੍ਰਾਡਕਾਸਟਿੰਗ ਕੋਰਪਰੇਸ਼ਨ (ਐੱਫ.ਬੀ.ਸੀ.) ਨੇ ਸ਼ਨੀਵਾਰ ਨੂੰ ਦਿੱਤੀ।
ਇਹ ਹਾਦਸਾ ਦੱਖਣੀ ਸੂਬੇ ਦੇ ਸਿਦਮਾ ਜ਼ੋਨ 'ਚ ਸ਼ੁੱਕਰਵਾਰ ਸ਼ਾਮ ਉਸ ਵੇਲੇ ਵਾਪਰਿਆ ਜਦੋਂ ਇਕ ਟਰੱਕ 17 ਲੋਕਾਂ ਨੂੰ ਲਿਜਾ ਰਿਹਾ ਸੀ ਤੇ ਓਵਰਟਰਨ ਦੌਰਾਨ ਹਾਦਸੇ ਦਾ ਸ਼ਿਕਾਰ ਹੋ ਗਿਆ। ਇਸ ਦੌਰਾਨ 13 ਲੋਕਾਂ ਦੀ ਮੌਤ ਹੋ ਗਈ ਤੇ 4 ਹੋਰ ਲੋਕ ਗੰਭੀਰ ਜ਼ਖਮੀ ਹੋ ਗਏ। ਜ਼ਖਮੀਆਂ ਦਾ ਇਲਾਜ ਨੇੜਲੇ ਹਸਪਤਾਲਾਂ 'ਚ ਕੀਤਾ ਜਾ ਰਿਹਾ ਹੈ। ਨਿਊਜ਼ ਏਜੰਸੀ ਮੁਤਾਬਕ ਪੁਲਸ ਦਾ ਕਹਿਣਾ ਹੈ ਕਿ ਰਫਤਾਰ ਤੇਜ਼ ਹੋਣ ਕਾਰਨ ਟਰੱਕ ਹਾਦਸੇ ਦਾ ਸ਼ਿਕਾਰ ਹੋਇਆ।