ਅਮਰੀਕਾ ''ਚ ਵਾਪਰਿਆ ਭਿਆਨਕ ਹਾਦਸਾ, ਇਕ ਦੀ ਮੌਤ ਤੇ 40 ਜ਼ਖਮੀ

Saturday, Oct 20, 2018 - 10:48 AM (IST)

ਅਮਰੀਕਾ ''ਚ ਵਾਪਰਿਆ ਭਿਆਨਕ ਹਾਦਸਾ, ਇਕ ਦੀ ਮੌਤ ਤੇ 40 ਜ਼ਖਮੀ

ਸਨਬਰੀ— ਅਮਰੀਕਾ ਦੇ ਨਾਰਥਬੰਰਲੈਂਡ ਕਾਊਂਟੀ ਇਲਾਕੇ 'ਚ ਸ਼ੁੱਕਰਵਾਰ ਦੁਪਹਿਰ ਨੂੰ ਸੈਲਾਨੀਆਂ ਨਾਲ ਭਰੀ ਇਕ ਬੱਸ ਅਤੇ ਟਰੱਕ ਵਿਚਕਾਰ ਜ਼ਬਰਦਸਤ ਟੱਕਰ ਹੋਈ, ਜਿਸ 'ਚ ਇਕ ਵਿਅਕਤੀ ਦੀ ਮੌਤ ਹੋ ਗਈ ਅਤੇ ਤਕਰੀਬਨ 40 ਹੋਰ ਲੋਕ ਜ਼ਖਮੀ ਹੋ ਗਏ। 
ਸਥਾਨਕ ਮੀਡੀਆ ਨੇ ਦੱਸਿਆ ਕਿ ਇਸ ਦੁਰਘਟਨਾ 'ਚ ਟਰੱਕ ਡਰਾਈਵਰ ਦੀ ਜਾਨ ਚਲੇ ਗਈ ਜਦਕਿ ਵਧੇਰੇ ਸੈਲਾਨੀਆਂ ਨੂੰ ਹਲਕੀਆਂ ਸੱਟਾਂ ਲੱਗੀਆਂ। ਇਹ ਸੈਲਾਨੀ ਆਸਟ੍ਰੇਲੀਆ ਅਤੇ ਨਿਊਜ਼ੀਲੈਂਡ ਤੋਂ ਅਮਰੀਕਾ ਆਏ ਸਨ। ਇਕ ਹਸਪਤਾਲ ਨੇ ਜਾਣਕਾਰੀ ਦਿੱਤੀ ਕਿ ਉਨ੍ਹਾਂ ਕੋਲ 33 ਜ਼ਖਮੀ ਵਿਅਕਤੀ ਪੁੱਜੇ ਹਨ ਅਤੇ ਇਨ੍ਹਾਂ 'ਚੋਂ ਕਈਆਂ ਦੇ ਹਲਕੀਆਂ ਸੱਟਾਂ ਹੀ ਲੱਗੀਆਂ ਹਨ। 6 ਕੁ ਵਿਅਕਤੀਆਂ ਦੇ ਵਧੇਰੇ ਸੱਟਾਂ ਲੱਗੀਆਂ ਹਨ ਅਤੇ ਉਨ੍ਹਾਂ ਨੂੰ ਦੂਜੇ ਹਸਪਤਾਲ 'ਚ ਰੈਫਰ ਕੀਤਾ ਗਿਆ ਹੈ। ਜਾਣਕਾਰੀ ਮੁਤਾਬਕ ਟਰੱਕ ਡਰਾਈਵਰ ਦੀ ਮੌਤ ਹੋ ਗਈ। ਲੋਕਾਂ ਨੇ ਦੱਸਿਆ ਕਿ ਨਿਆਗਰਾ ਫਾਲਜ਼ ਤੋਂ ਉਨ੍ਹਾਂ ਦਾ ਟੂਰ ਸ਼ੁਰੂ ਹੋਇਆ ਸੀ ਪਰ ਰਸਤੇ 'ਚ ਹੀ ਬੱਸ ਹਾਦਸਾਗ੍ਰਸਤ ਹੋ ਗਈ।


Related News