ਬੇਘਰਾਂ ਨੂੰ ਆਸਰਾ ਦੇਣ ਲਈ ਚੰਗੀ ਸ਼ੁਰੂਆਤ, ਟੋਰਾਂਟੋ ਵਾਸੀ ਕਰ ਰਿਹੈ ਪੁੰਨ ਦਾ ਕੰਮ

10/30/2020 4:30:57 PM


ਟੋਰਾਂਟੋ- ਕੈਨੇਡਾ ਵਿਚ ਠੰਡ ਸ਼ੁਰੂ ਹੋ ਗਈ ਹੈ ਤੇ ਅਜਿਹੇ ਵਿਚ ਬੇਘਰ ਲੋਕਾਂ ਦਾ ਬਾਹਰ ਰਹਿਣਾ ਬਹੁਤ ਮੁਸ਼ਕਲ ਹੈ। ਆਮ ਤੌਰ 'ਤੇ ਬੇਘਰ ਲੋਕ ਸੜਕਾਂ ਨੇੜੇ ਜਾਂ ਕਿਸੇ ਖਾਲੀ ਥਾਂ ਵਿਚ ਆਸਰਾ ਲੈ ਕੇ ਰਾਤਾਂ ਕੱਟਦੇ ਹਨ ਤੇ ਕਈਆਂ ਨੂੰ ਥਾਂ ਨਾ ਮਿਲਣ ਕਾਰਨ ਬਾਹਰ ਸੌਂਣ ਲਈ ਮਜਬੂਰ ਹੋਣਾ ਪੈਂਦਾ ਹੈ ਤੇ ਇਸੇ ਕਾਰਨ ਉਨ੍ਹਾਂ ਦੀ ਮੌਤ ਤੱਕ ਹੋ ਜਾਂਦੀ ਹੈ। 

PunjabKesari

ਟੋਰਾਂਟੋ ਦਾ ਇਕ ਤਰਖਾਣ ਅਜਿਹੇ ਬੇਘਰੇ ਲੋਕਾਂ ਲਈ ਛੋਟੇ-ਛੋਟੇ ਘਰ ਬਣਾ ਰਿਹਾ ਹੈ। ਖਲੀਲ ਸੀਵਰਾਇਟ ਨਾਂ ਦਾ ਇਹ ਵਿਅਕਤੀ ਛੋਟੇ ਘਰ ਬਣਾ ਕੇ ਦਾਨ ਕਰ ਰਿਹਾ ਹੈ ਤੇ ਇਸ ਪੁੰਨ ਕਾਰਨ ਲੋਕ ਉਸ ਦੀ ਕਾਫੀ ਸਿਫਤ ਕਰਦੇ ਹਨ। ਉਸ ਨੇ ਦੱਸਿਆ ਕਿ ਲੋਕਾਂ ਨੇ ਉਸ ਨੂੰ ਕਾਫੀ ਰਾਸ਼ੀ ਦਾਨ ਕੀਤੀ ਹੈ, ਜਿਸ ਨਾਲ ਉਹ ਇਹ ਪੁੰਨ ਖੱਟ ਰਿਹਾ ਹੈ।

PunjabKesari

ਉਹ ਬੇਘਰ ਲੋਕਾਂ ਲਈ ਕੁਝ ਕਰਨਾ ਚਾਹੁੰਦਾ ਸੀ ਤੇ ਫਿਰ ਉਸ ਨੂੰ ਇਹ ਖਿਆਲ ਆਇਆ। ਉਸ ਨੇ ਇਕ ਛੋਟਾ ਘਰ ਬਣਾ ਕੇ ਪਹਿਲਾਂ ਆਪ ਉਸ ਵਿਚ ਰਹਿ ਕੇ ਦੇਖਿਆ ਤਾਂ ਕਿ ਉਸ ਨੂੰ ਸਮਝ ਆ ਸਕੇ ਕਿ ਕੋਈ ਇਸ ਵਿਚ ਰਹਿ ਵੀ ਸਕਦਾ ਹੈ ਜਾਂ ਨਹੀਂ। ਉਸ ਨੇ ਇਸ ਵਿਚ ਖਿੜਕੀਆਂ ਤੇ ਛੋਟਾ ਜਿਹਾ ਦਰਵਾਜ਼ਾ ਵੀ ਰੱਖਿਆ ਹੈ ਤਾਂ ਕਿ ਖੁੱਲ੍ਹੇ ਆਸਮਾਨ ਹੇਠ ਬੈਠਣ ਦਾ ਮਜ਼ਾ ਵੀ ਲਿਆ ਜਾ ਸਕੇ। ਇਸ ਦੇ ਨਾਲ ਹੀ ਇਸ ਨੂੰ ਟਾਇਰ ਵੀ ਲਾਏ ਗਏ ਹਨ ਤਾਂ ਕਿ ਇਕ ਥਾਂ ਤੋਂ ਦੂਜੀ ਥਾਂ ਤਕ ਇਸ ਨੂੰ ਲੈ ਜਾਇਆ ਜਾ ਸਕੇ। ਉਸ ਨੇ ਕਿਹਾ ਕਿ ਜਦ ਕੋਰੋਨਾ ਵਾਇਰਸ ਨਹੀਂ ਸੀ ਤਦ ਵੀ ਬੇਘਰ ਲੋਕਾਂ ਲਈ ਠੰਡ ਵਿਚ ਰਹਿਣਾ ਬਹੁਤ ਮੁਸ਼ਕਲ ਸੀ ਤੇ ਹੁਣ ਜਦ ਕੋਰੋਨਾ ਦਾ ਕਹਿਰ ਜਾਰੀ ਹੈ ਤਾਂ ਅਜਿਹੇ ਵਿਚ ਹੋਰ ਵੀ ਮੁਸ਼ਕਲਾਂ ਸਾਹਮਣੇ ਆਉਣਗੀਆਂ । ਪਿਛਲੇ ਸਾਲ ਟੋਰਾਂਟੋ ਵਿਚ 128 ਬੇਘਰ ਲੋਕਾਂ ਦੀ ਠੰਡ ਵਿਚ ਮੌਤ ਹੋ ਗਈ ਸੀ। ਇਕ ਛੋਟੇ ਘਰ ਨੂੰ ਬਣਾਉਣ ਲਈ ਲਗਭਗ 1000 ਡਾਲਰ ਦਾ ਖਰਚ ਆ ਜਾਂਦਾ ਹੈ। ਬਹੁਤ ਸਾਰੇ ਲੋਕਾਂ ਨੇ ਦਾਨ ਰਾਸ਼ੀ ਭੇਜੀ ਹੈ, ਜਿਸ ਨਾਲ ਉਹ ਕਈ ਬੇਘਰ ਲੋਕਾਂ ਦੇ ਰਹਿਣ ਲਈ ਆਸਰੇ ਬਣਾ ਰਿਹਾ ਹੈ। 


Lalita Mam

Content Editor

Related News