TIME ਨੇ “ਵੂਮੇਨ ਆਫ ਦਿ ਈਅਰ” ਦੀ ਸੂਚੀ ਕੀਤੀ ਜਾਰੀ, ਜਾਣੋ ਪੰਜ ਖ਼ਾਸ ਸ਼ਖਸੀਅਤਾਂ ਬਾਰੇ
Sunday, Mar 06, 2022 - 01:53 PM (IST)
ਇੰਟਰਨੈਸ਼ਨਲ ਡੈਸਕ (ਬਿਊਰੋ): TIME ਮੈਗਜ਼ੀਨ ਨੇ 3 ਮਾਰਚ ਨੂੰ ਆਪਣੀ ਹੁਣ ਤਕ ਦੀ ਪਹਿਲੀ “ਵੂਮੇਨ ਆਫ ਦੀ ਈਅਰ” ਸੂਚੀ ਜਾਰੀ ਕੀਤੀ, ਜਿਸ ਵਿਚ ਬ੍ਰਿਟਿਸ਼-ਲੇਬਨੀਜ ਹਿਊਮਨ ਰਾਇਟਸ ਲਾਇਰ ਅਮਾਲ ਕਲੂਨੀ, ਅਮਰੀਕੀ ਸਿੰਗਰ ਕੇਸੀ ਮੁਸਗ੍ਰੇਵਜ਼ ਅਤੇ ਅਫਗਾਨੀ ਪੱਤਰਕਾਰ ਜ਼ਾਹਰਾ ਜੋਆ ਨੂੰ ਜਗ੍ਹਾ ਮਿਲੀ ਹੈ।2022 ਲਈ ਜਾਰੀ ਇਸ ਸੂਚੀ ਵਿੱਚ 12 ਸ਼ਖਸੀਅਤਾਂ ਸ਼ਾਮਲ ਹਨ ਅਤੇ ਖਾਸ ਗੱਲ ਇਹ ਹੈ ਕਿ ਇਹ ਸੂਚੀ 8 ਮਾਰਚ ਨੂੰ ਹੋਣ ਵਾਲੇ ਔਰਤ ਮਹਿਲਾ ਦਿਵਸ ਤੋਂ ਪਹਿਲਾਂ ਜਾਰੀ ਕੀਤੀ ਗਈ ਹੈ। ਵੱਖ-ਵੱਖ ਖੇਤਰਾਂ ਦੀਆਂ ਇਹ ਅਸਾਧਾਰਨ ਆਗੂ ਔਰਤਾਂ ਲਈ ਬਰਾਬਰੀ ਵਾਲੀ, ਸੁਰੱਖਿਅਤ ਅਤੇ ਬਿਹਤਰ ਦੁਨੀਆ ਬਣਾਉਣ ਲਈ ਲੜ ਰਹੀਆਂ ਹਨ। ਚੋਣਵੀਆਂ ਹਸਤੀਆਂ ਦੀ ਸੂਚੀ ਵਿਚ ਸ਼ਾਮਲ ਮਨੁੱਖੀ ਅਧਿਕਾਰਾਂ ਦੀ ਮਸ਼ਹੂਰ ਵਕੀਲ ਅਮਾਲ ਕਲੂਨੀ, ਨੋਬਲ ਸ਼ਾਂਤੀ ਪੁਰਸਕਾਰ ਜੇਤੂ ਪੱਤਰਕਾਰ ਮਾਰੀਆ ਰੇਸਾ ਨਾਲ ਇੱਕ ਇੰਟਰਵਿਊ ਵਿੱਚ ਕਿਹਾ ਕਿ ਤੁਸੀਂ ਉਨ੍ਹਾਂ ਲੋਕਾਂ ਸਾਹਮਣੇ ਖੜ੍ਹੇ ਹੋ ਜਿਨ੍ਹਾਂ ਦੀ ਸੱਤਾ ਅਤੇ ਹੋਂਦ ਗੰਭੀਰ ਅਪਰਾਧ ਕਰਨ 'ਤੇ ਨਿਰਭਰ ਹੈ। ਇਸ ਲਈ ਤੁਸੀਂ ਸੰਘਰਸ਼ ਕਰਨਾ ਨਹੀਂ ਛੱਡ ਸਕਦੇ। ਅੱਜ ਅਸੀਂ ਤੁਹਾਨੂੰ ਕਲੂਨੀ ਸਮੇਤ 5 ਔਰਤਾਂ ਦੀਆਂ ਸ਼ਖਸੀਅਤਾਂ ਅਤੇ ਉਹਨਾਂ ਦੇ ਸੰਘਰਸ਼ਾਂ ਦੇ ਵੇਰਵਾ ਦੱਸਣ ਜਾ ਰਹੇ ਹਾਂ।
ਅਮਾਲ ਕਲੂਨੀ: ਮਨੁੱਖੀ ਅਧਿਕਾਰਾਂ ਦੀ ਵਕੀਲ ਅਤੇ ਪ੍ਰੋਫੈਸਰ
ਬੇਰਹਿਮ ਤਾਨਾਸ਼ਾਹਾਂ ਵਿਰੁੱਧ ਲੜੇ ਮੁਕੱਦਮੇ
ਅਮਰੀਕਾ ਦੀ 44 ਸਾਲ ਦੀ ਇੱਕ ਅਮਰੀਕੀ ਮਨੁੱਖੀ ਅਧਿਕਾਰ ਵਕੀਲ ਅਤੇ ਪ੍ਰੋਫੈਸਰ ਅਮਾਲ ਕਲੂਨੀ ਨੇ ਮਾਲਾਵੀ, ਸੂਡਾਨ, ਮਿਸਰ, ਅਜ਼ਰਬਾਈਜਾਨ, ਮਿਆਂਮਾਰ, ਤਨਜ਼ਾਨੀਆ ਅਤੇ ਫਿਲੀਪੀਨਜ਼ ਸਮੇਤ ਉਹਨਾਂ ਦੇਸ਼ਾਂ ਵਿਚ ਲੋਕਾਂ ਦੇ ਮੁਕੱਦਮੇ ਦੀ ਪੈਰਵੀ ਕੀਤੀ ਹੈ ਜਿੱਥੇ ਤਾਨਾਸ਼ਾਹਾਂ ਦੀ ਸੱਤਾ ਚੱਲ ਰਹੀ ਹੈ। ਇਨ੍ਹਾਂ ਦੇਸ਼ਾਂ ਵਿੱਚ ਆਪਣੇ ਹੱਕਾਂ ਲਈ ਖੜ੍ਹੇ ਹੋਣ ਵਾਲੇ ਲੋਕਾਂ ਦਾ ਕਤਲ ਕੀਤਾ ਜਾਂਦਾ ਹੈ। ਸੂਡਾਨ ਦੇ ਸਾਬਕਾ ਰਾਸ਼ਟਰਪਤੀ ਓਮਰ ਅਲ-ਬਸ਼ੀਰ ਖ਼ਿਲਾਫ਼ ਚੱਲ ਰਹੇ ਮੁਕੱਦਮੇ ਵਿੱਚ ਅੰਤਰਰਾਸ਼ਟਰੀ ਅਪਰਾਧਿਕ ਅਦਾਲਤ (ਆਈਸੀਸੀ) ਦੇ ਵਕੀਲ ਦੀ ਵਿਸ਼ੇਸ਼ ਸਲਾਹਕਾਰ ਹੈ। ਕਲੂਨੀ ਦੱਸਦੀ ਹੈ ਕਿ ਇਰਾਕ ਵਿੱਚ ਅੱਤਵਾਦੀ ਸੰਗਠਨ ਆਈਐਸਆਈਐਸ ਯਜ਼ੀਦੀ ਔਰਤਾਂ ਦੇ ਜਿਨਸੀ ਸ਼ੋਸ਼ਣ ਅਤੇ ਗੁਲਾਮੀ ਦਾ ਇੱਕ ਦੁਸ਼ਟ ਚੱਕਰ ਚਲਾ ਰਿਹਾ ਹੈ। ਫਿਰ ਵੀ ਤਥਾਕਥਿਤ ਅੰਤਰਰਾਸ਼ਟਰੀ ਭਾਈਚਾਰਾ ਕੁਝ ਨਹੀਂ ਕਰ ਰਿਹਾ।ਉਹਨਾਂ ਦਾ ਕਲੂਨੀ ਫਾਊਂਡੇਸ਼ਨ ਮਨੁੱਖੀ ਅਧਿਕਾਰਾਂ ਦੀ ਉਲੰਘਣਾ ਅਤੇ ਦੁਰਵਿਵਹਾਰ ਮਾਮਲਿਆਂ ਵਿਚ ਔਰਤਾਂ ਦੀ ਵਿੱਚ ਮਦਦ ਕਰਦਾ ਹੈ।
ਖਾਸੀਅਤ: ਕਲੂਨੀ ਸੱਤੀ ਨੂੰ ਚੁਣੌਤੀ ਦੇਣ ਵਾਲੀਆਂ ਔਰਤਾਂ ਦਾ ਸਮਰਥਨ ਕਾਨੂੰਨ ਜ਼ਰੀਏ ਕਰਦੀ ਹੈ।ਇਹ ਇੱਕ ਖਤਰਨਾਕ ਵਾਤਾਵਰਣ ਵਿੱਚ ਕੰਮ ਕਰਦੀ ਹੈ।
ਐਲੀਸਨ ਫੇਲਿਕਸ : ਓਲੰਪਿਕ ਚੈਂਪੀਅਨ ਅਤੇ ਸਾਈਸ਼ ਕੰਪਨੀ ਦੀ ਪ੍ਰਧਾਨ
ਚਾਰ ਮਹੀਨੇ ਦੀ ਪੈਰੇਂਟਲ ਲੀਵ ਦਿੱਤੀ
36ਸਾਲ ਦੀ ਐਲੀਸਨ ਫੇਲਿਕਸ ਲਈ ਸਾਲ 2021 ਖਾਸ ਸਾਲ ਰਿਹਾ। ਉਸ ਨੇ ਟੋਕੀਓ ਓਲੰਪਿਕ ਵਿੱਚ ਦੋ ਤਗਮੇ ਜਿੱਤ ਕੇ ਟਰੈਕ ਅਤੇ ਫੀਲਡ ਗੋਲਡ ਦੀ ਦੁਨੀਆ ਵਿੱਚ ਨਾਮ ਦਰਜ ਕਰਾਇਆ। ਉਹ ਸੇਰੇਨਾ ਵਿਲੀਅਮਜ਼, ਨਾਓਮੀ ਓਸਾਕਾ ਅਤੇ ਸਿਮੋਨ ਬਾਈਲਸ ਵਰਗੀਆਂ ਮਹਿਲਾ ਐਥਲੀਟਾਂ ਦੇ ਵਧ ਰਹੇ ਭਾਈਚਾਰੇ ਦਾ ਹਿੱਸਾ ਹੈ ਜੋ ਮਾਨਸਿਕ ਸਿਹਤ, ਮਾਂ ਬਣਨ, ਸੁਰੱਖਿਆ ਅਤੇ ਬਰਾਬਰ ਤਨਖਾਹ ਵਰਗੇ ਮੁੱਦਿਆਂ 'ਤੇ ਬੋਲਦੀਆਂ ਹਨ। ਉਸ ਦਾ ਕਹਿਣਾ ਹੈ ਕਿ ਜਦੋਂ ਤੁਸੀਂ ਸੱਚ ਬੋਲਦੇ ਹੋ ਤਾਂ ਨਤੀਜੇ ਸਾਹਮਣੇ ਆਉਂਦੇ ਹਨ। ਉਹ ਹੋਰ ਮਹਿਲਾ ਖਿਡਾਰੀਆਂ ਤੋਂ ਪ੍ਰੇਰਨਾ ਲੈਂਦੀ ਹੈ। ਫੇਲਿਕਸ ਨੇ ਔਰਤਾਂ ਦੀ ਜੀਵਨਸ਼ੈਲੀ ਬ੍ਰਾਂਡ- ਸਯਾਸ਼ੋ ਦੀ ਸ਼ੁਰੂਆਤ ਕੀਤੀ। ਫੇਲਿਕਸ ਨੇ 2019 ਦੇ ਨਿਊਯਾਰਕ ਟਾਈਮਜ਼ ਦੇ ਲੇਖ ਵਿੱਚ ਫੇਲਿਕਸ ਨੇ ਆਪਣੇ ਸਪਾਂਸਰ, ਨਾਈਕੀ 'ਤੇ ਦੋਸ਼ ਲਗਾਇਆ ਕਿ ਬੱਚਾ ਹੋਣ 'ਤੇ ਕੰਪਨੀ ਉਹਨਾਂ ਨੂੰ 70% ਘੱਟ ਭੁਗਤਾਨ ਕਰਨਾ ਚਾਹੁੰਦੀ ਹੈ। ਉਸ ਦਾ ਕਹਿਣਾ ਹੈ ਕਿ ਅੱਜ ਵੀ ਉਦਯੋਗ ਵਿੱਚ ਸਿਰਫ ਮਰਦ ਹੀ ਮਰਦਾਂ ਲਈ ਨਿਯਮ ਬਣਾਉਂਦੇ ਹਨ।
ਖਾਸੀਅਤ: ਫੇਲਿਕਸ ਦੀ ਕੰਪਨੀ ਦੇ ਕਰਮਚਾਰੀਆਂ ਨੂੰ 4 ਮਹੀਨਿਆਂ ਦੀ ਮਾਪਿਆਂ ਦੀ ਛੁੱਟੀ ਮਿਲਦੀ ਹੈ ਅਤੇ ਨਵੇਂ ਮਾਪਿਆਂ ਨੂੰ ਬੋਨਸ ਮਿਲਦਾ ਹੈ।
ਜ਼ਾਹਰਾ ਜੋਆ: ਪੱਤਰਕਾਰ ਅਤੇ ਰੁਖਸਾਨਾ ਮੀਡੀਆ ਨਿਊਜ਼ ਏਜੰਸੀ ਦੀ ਸੰਸਥਾਪਕ
ਅਫਗਾਨ ਔਰਤਾਂ ਦੀਆਂ ਖ਼ਬਰਾਂ ਲਿਆਂਦੀਆਂ ਸਾਹਮਣੇ
ਅਫਗਾਨਿਸਤਾਨ ਲੰਬੇ ਸਮੇਂ ਤੋਂ ਮਹਿਲਾ ਪੱਤਰਕਾਰਾਂ ਲਈ ਖਤਰਨਾਕ ਸਥਾਨ ਰਿਹਾ ਹੈ। ਜ਼ਾਹਰਾ ਜੋਆ ਨੇ ਅਫਗਾਨ ਔਰਤਾਂ ਨੂੰ ਕਵਰ ਕਰਨ ਲਈ 2020 ਵਿੱਚ ਰੁਖਸਾਨਾ ਮੀਡੀਆ ਸ਼ੁਰੂ ਕੀਤਾ। ਉਹ ਉਨ੍ਹਾਂ ਲੋਕਾਂ ਵਿੱਚ ਸ਼ਾਮਲ ਹੈ ਜਿਨ੍ਹਾਂ ਨੂੰ ਦੇਸ਼ ਛੱਡ ਕੇ ਲੰਡਨ ਵਿੱਚ ਸ਼ਰਨ ਲੈਣੀ ਪਈ ਹੈ। ਉਹ ਅਤੇ ਉਸ ਦੀ ਮਹਿਲਾ ਪੱਤਰਕਾਰਾਂ ਦੀ ਟੀਮ ਅਫਗਾਨ ਔਰਤਾਂ ਦੀ ਦੁਰਦਸ਼ਾ ਬਾਰੇ ਰਿਪੋਰਟ ਕਰਦੀ ਹੈ। 20 ਸਾਲ ਦੀ ਜੋਆ ਕਹਿੰਦੀ ਹੈ ਕਿ "ਕਾਬੁਲ ਯੂਨੀਵਰਸਿਟੀ ਵਿੱਚ ਦਾਖਲ ਹੋਣ ਤੋਂ ਬਾਅਦ, ਮੈਨੂੰ ਅਹਿਸਾਸ ਹੋਇਆ ਕਿ ਮੈਨੂੰ ਆਪਣੇ ਦੋਸਤਾਂ ਅਤੇ ਹੋਰ ਲੋਕਾਂ ਦੀਆਂ ਕਹਾਣੀਆਂ ਸੁਣਾਉਣ ਲਈ ਇੱਕ ਪੱਤਰਕਾਰ ਬਣਨਾ ਚਾਹੀਦਾ ਹੈ। ਇਸੇ ਲਈ ਮੈਂ ਕੰਪਨੀ ਦੀ ਸਥਾਪਨਾ ਕੀਤੀ। ਜ਼ਾਹਰਾ ਦਾ ਕਹਿਣਾ ਹੈ ਕਿ ਅਫਗਾਨ ਔਰਤਾਂ ਆਪਣੇ ਅਧਿਕਾਰ, ਆਜ਼ਾਦੀ ਅਤੇ ਉਮੀਦਾਂ ਗੁਆ ਚੁੱਕੀਆਂ ਹਨ। ਜੇਕਰ ਤਾਲਿਬਾਨ ਔਰਤਾਂ ਦੇ ਅਧਿਕਾਰਾਂ ਦੀ ਰਾਖੀ ਨਹੀਂ ਕਰਦਾ ਤਾਂ ਉਨ੍ਹਾਂ ਨੂੰ ਸਰਕਾਰ ਦੇ ਰੂਪ ਵਜੋਂ ਮਾਨਤਾ ਨਹੀਂ ਦਿੱਤੀ ਜਾਣੀ ਚਾਹੀਦੀ।ਖਾਸੀਅਤ: ਜੋਆ ਦੱਸਦੀ ਹੈ ਕਿ ਅਸੀਂ ਅੱਜਕੱਲ੍ਹ ਆਮ ਪੱਤਰਕਾਰੀ ਨਹੀਂ ਕਰ ਰਹੇ। ਸਗੋਂ ਆਪਣੀ ਆਜ਼ਾਦੀ ਲਈ ਲਿਖਣ ਦੀ ਕੋਸ਼ਿਸ਼ ਕਰ ਰਹੇ ਹਾਂ।
ਪੜ੍ਹੋ ਇਹ ਅਹਿਮ ਖ਼ਬਰ- ਅਮਰੀਕਾ 'ਚ ਦੁਨੀਆ ਦਾ ਸਭ ਤੋਂ ਵੱਡਾ 'ਸ਼ਿਪ' ਲਾਂਚ
ਟਰੇਸੀ ਚਾਓ : ਸਾਫਟਵੇਅਰ ਇੰਜੀਨੀਅਰ, ਆਨਲਾਈਨ ਸੁਰੱਖਿਆ ਐਪ ਬਲੈਕ ਪਾਰਟੀ ਦਾ ਸੰਸਥਾਪਕ
ਟ੍ਰੋਲਿੰਗ ਤੋ ਬਚਾਅ ਲਈ ਬਣਾਇਆ ਐਪ
ਸਾਫਟਵੇਅਰ ਇੰਜੀਨੀਅਰ ਟਰੇਸੀ ਚਾਓ ਜਦੋਂ ਆਪਣੇ ਫੋਨ 'ਤੇ ਟਵਿੱਟਰ ਖੋਲ੍ਹਦੀ ਸੀ ਤਾਂ ਉਹ ਅਸੁਰੱਖਿਅਤ ਮਹਿਸੂਸ ਕਰਦੀ ਸੀ। ਉਹ ਟ੍ਰੋਲਿੰਗ ਤੋਂ ਤੰਗ ਆ ਗਈ ਸੀ। ਉਸ ਖ਼ਿਲਾਫ਼ ਅਸ਼ਲੀਲ ਅਤੇ ਨਸਲਵਾਦੀ ਟਿੱਪਣੀਆਂ ਜ਼ਰੀਏ ਉਸ ਦਾ ਮਜ਼ਾਕ ਉਡਾਇਆ ਗਿਆ। ਇਸ ਮਾਮਲੇ ਵਿੱਚ ਟਰੇਸੀ ਇਕੱਲੀ ਨਹੀਂ ਹੈ। ਪਿਊ ਰਿਸਰਚ ਦੇ ਅਨੁਸਾਰ, 2014 ਅਤੇ 2020 ਦੇ ਵਿਚਕਾਰ ਅਮਰੀਕਾ ਵਿੱਚ ਆਨਲਾਈਨ ਜਿਨਸੀ ਉਤਪੀੜਨ ਦੀ ਦਰ 5% ਤੋਂ ਵਧ ਕੇ 11% ਹੋ ਗਈ ਹੈ। 35 ਸਾਲ ਦੀ ਚਾਓ ਆਨਲਾਈਨ ਸਵਾਲ ਅਤੇ ਜਵਾਬ ਸਾਈਟ Quora ਵਿਚ ਸੀ। ਸਾਈਟ 'ਤੇ ਚੋਟੀ ਦੇ ਦਸ ਲੇਖਕਾਂ ਵਿੱਚੋਂ ਨੌਂ ਪੁਰਸ਼ ਸਨ। ਚਾਓ ਨੇ ਦੇਖਿਆ ਕਿ ਔਰਤਾਂ ਅਸਹਿਜ ਸਵਾਲਾਂ ਕਾਰਨ ਸਾਈਟ ਛੱਡ ਗਈਆਂ ਸਨ। ਇਸ ਲਈ ਉਨ੍ਹਾਂ ਨੇ Quora ਲਈ ਇੱਕ ਬਲਾਕ ਬਟਨ ਬਣਾਇਆ ਹੈ। ਇਸ ਨਾਲ ਉਸ ਨੂੰ ਬਲੈਕ ਪਾਰਟੀ ਐਪ ਬਣਾਉਣ ਦਾ ਵਿਚਾਰ ਆਇਆ। ਇਹ ਐਪ ਯੂਜ਼ਰ ਨੂੰ ਟਵਿਟਰ ਅਕਾਊਂਟ 'ਤੇ ਟ੍ਰੋਲ ਹੋਣ ਤੋਂ ਬਚਾਉਂਦੀ ਹੈ। ਐਪ ਟ੍ਰੋਲ ਕਰਨ ਵਾਲਿਆਂ ਦੇ ਟਵੀਟਸ ਨੂੰ ਡਿਲੀਟ ਨਹੀਂ ਕਰਦੀ ਸਗੋਂ ਯੂਜ਼ਰ ਤੋਂ ਲੁਕਾ ਦਿੰਦਾ ਹੈ।
ਖਾਸੀਅਤ: Tracy Chow ਹੁਣ ਇੰਸਟਾਗ੍ਰਾਮ ਅਤੇ ਹੋਰ ਸੋਸ਼ਲ ਮੀਡੀਆ ਪਲੇਟਫਾਰਮਾਂ 'ਤੇ ਆਪਣੀ ਸੇਵਾ ਸ਼ੁਰੂ ਕਰਨ ਦੀ ਯੋਜਨਾ ਬਣਾ ਰਹੀ ਹੈ।
ਪੜ੍ਹੋ ਇਹ ਅਹਿਮ ਖ਼ਬਰ- ਰਾਸ਼ਟਰਪਤੀ ਜ਼ੇਲੇਂਸਕੀ ਨੇ ਅਮਰੀਕਾ ਨੂੰ ਕੀਤੀ 'ਭਾਵਨਾਤਮਕ' ਅਪੀਲ, ਕਿਹਾ-ਹੋਰ ਜਹਾਜ਼ ਭੇਜੋ
ਐਡੇਨਾ ਫ੍ਰੀਡਮੈਨ: Nasdaq ਦੀ ਪ੍ਰਧਾਨ ਅਤੇ ਸੀ.ਈ.ਓ
ਕੰਪਨੀਆਂ ਤੋਂ ਨਸਲ, ਰੰਗ ਦਾ ਮੰਗਿਆ ਵੇਰਵਾ
ਅਮਰੀਕੀ ਸਟਾਕ ਐਕਸਚੇਂਜ ਨੈਸਡੈਕ ਦੀ ਮੁਖੀ ਐਡੇਨਾ ਫਰੀਡਮੈਨ, ਪੂੰਜੀਵਾਦ ਦੀ ਸ਼ਕਤੀ ਵਿੱਚ ਵਿਸ਼ਵਾਸ ਕਰਦੀ ਹੈ ਪਰ ਉਹ ਕਹਿੰਦੀ ਹੈ, ਪੂੰਜੀ ਹਰ ਕਿਸੇ ਲਈ ਉਪਲਬਧ ਨਹੀਂ ਹੈ। ਅਮਰੀਕਾ ਵਿੱਚ ਉੱਦਮ ਪੂੰਜੀ ਦਾ 3% ਤੋਂ ਘੱਟ ਔਰਤਾਂ ਦੀ ਅਗਵਾਈ ਵਾਲੀਆਂ ਕੰਪਨੀਆਂ ਨੂੰ ਜਾਂਦਾ ਹੈ ਅਤੇ 1% ਗੈਰ ਗੋਰੀਆਂ, ਲੈਟਿਨੋ ਦੀ ਅਗਵਾਈ ਵਾਲੀਆਂ ਕੰਪਨੀਆਂ ਨੂੰ ਜਾਂਦਾ ਹੈ। ਇਸ ਲਈ ਦਸੰਬਰ 2020 ਵਿੱਚ, ਫ੍ਰੀਡਮੈਨ ਦੀ ਅਗਵਾਈ ਵਿੱਚ, NASDAQ ਨੇ ਸੂਚੀਬੱਧ ਕੰਪਨੀਆਂ ਨੂੰ ਉਨ੍ਹਾਂ ਦੇ ਡਾਇਰੈਕਟਰਾਂ ਦੇ ਨਸਲ, ਰੰਗ ਅਤੇ ਹੋਰ ਵੇਰਵੇ ਦੇਣ ਲਈ ਕਿਹਾ। ਕੰਪਨੀਆਂ ਨੂੰ ਔਰਤਾਂ, ਘੱਟ ਗਿਣਤੀਆਂ ਜਾਂ ਗੇਅ ਕਮਿਊਨਿਟੀ ਡਾਇਰੈਕਟਰਾਂ ਦੀ ਗੈਰਹਾਜ਼ਰੀ ਦਾ ਕਾਰਨ ਦੱਸਣ ਲਈ ਕਿਹਾ ਗਿਆ ਸੀ। ਇਸ ਦਾ ਅਸਰ ਪਿਆ ਹੈ। 2021 ਵਿੱਚ ਨਿਯੁਕਤ ਕੀਤੇ ਗਏ 456 ਡਾਇਰੈਕਟਰਾਂ ਵਿੱਚੋਂ ਅੱਧੇ ਘੱਟ ਨੁਮਾਇੰਦਗੀ ਵਾਲੇ ਵਿਭਾਗਾਂ ਤੋਂ ਹਨ। ਮਹਿਲਾ ਨਿਰਦੇਸ਼ਕ 30% ਹੋ ਗਏ ਹਨ। 10 ਸਾਲ ਪਹਿਲਾਂ ਇਹ 16% ਸੀ।
ਖਾਸੀਅਤ: ਐਡੇਨਾ ਕਹਿੰਦੀ ਹੈ ਕਿ 'ਪੂੰਜੀਵਾਦ ਮਨੁੱਖੀ ਸਮਰੱਥਾ ਨੂੰ ਵਿਕਸਿਤ ਕਰਨ ਦੇ ਬਹੁਤ ਸਾਰੇ ਮੌਕੇ ਪ੍ਰਦਾਨ ਕਰਦਾ ਹੈ, ਪਰ ਤੁਹਾਨੂੰ ਸਾਰਿਆਂ ਨੂੰ ਇੱਕ ਮੌਕਾ ਦੇਣਾ ਪਵੇਗਾ।
ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।