ਬਾਘ ਨੇ ਔਰਤ ''ਤੇ ਅਚਾਨਕ ਕੀਤਾ ਹਮਲਾ, ਹਸਪਤਾਲ ''ਚ ਦਾਖਲ

Monday, Sep 02, 2024 - 03:43 PM (IST)

ਬਾਘ ਨੇ ਔਰਤ ''ਤੇ ਅਚਾਨਕ ਕੀਤਾ ਹਮਲਾ, ਹਸਪਤਾਲ ''ਚ ਦਾਖਲ

ਸਿਡਨੀ (ਆਈ.ਏ.ਐੱਨ.ਐੱਸ..)-  ਆਸਟ੍ਰੇਲੀਆਈ ਰਾਜ ਕੁਈਨਜ਼ਲੈਂਡ ਦੇ ਇੱਕ ਥੀਮ ਪਾਰਕ ਵਿੱਚ ਸੋਮਵਾਰ ਨੂੰ ਇੱਕ ਔਰਤ 'ਤੇ ਬਾਘ ਨੇ ਅਚਾਨਕ ਹਮਲਾ ਕਰ ਦਿੱਤਾ, ਜਿਸ ਮਗਰੋਂ ਔਰਤ ਨੂੰ ਤੁਰੰਤ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ। ਕੁਈਨਜ਼ਲੈਂਡ ਐਂਬੂਲੈਂਸ ਸੇਵਾ ਦੇ ਬੁਲਾਰੇ ਨੇ ਦੱਸਿਆ ਕਿ ਟਾਈਗਰ ਹਮਲੇ ਤੋਂ ਬਾਅਦ ਪੈਰਾਮੈਡਿਕਸ ਨੂੰ ਡਰੀਮਵਰਲਡ ਵਿੱਚ ਬੁਲਾਇਆ ਗਿਆ।

ਪੜ੍ਹੋ ਇਹ ਅਹਿਮ ਖ਼ਬਰ-ਆਸਟ੍ਰੇਲੀਆ 'ਚ ਤੇਜ਼ ਹਵਾਵਾਂ ਕਾਰਨ 1 ਦੀ ਮੌਤ, ਹਜ਼ਾਰਾਂ ਲੋਕ ਹਨੇਰੇ 'ਚ ਰਹਿਣ ਲਈ ਮਜਬੂਰ

ਉਸ ਨੇ ਦੱਸਿਆ ਕਿ 30 ਸਾਲ ਦੀ ਉਮਰ ਦੀ ਇੱਕ ਪਸ਼ੂ ਹੈਂਡਲਰ ਦੀ ਬਾਂਹ 'ਤੇ ਕਈ ਡੂੰਘੇ ਕੱਟ ਅਤੇ ਝਰੀਟਾਂ ਆਈਆਂ ਅਤੇ ਉਸ ਨੂੰ ਸਥਿਰ ਹਾਲਤ ਵਿੱਚ ਨੇੜਲੇ ਹਸਪਤਾਲ ਲਿਜਾਇਆ ਗਿਆ। ਗੌਰਤਲਬ ਹੈ ਕਿ ਰਾਜ ਦੀ ਰਾਜਧਾਨੀ ਬ੍ਰਿਸਬੇਨ ਤੋਂ 50 ਕਿਲੋਮੀਟਰ ਦੱਖਣ ਵਿੱਚ ਸਥਿਤ, ਡਰੀਮਵਰਲਡ ਆਸਟ੍ਰੇਲੀਆ ਦਾ ਸਭ ਤੋਂ ਵੱਡਾ ਥੀਮ ਪਾਰਕ ਹੈ। ਆਸਟ੍ਰੇਲੀਅਨ ਬ੍ਰੌਡਕਾਸਟਿੰਗ ਕਾਰਪੋਰੇਸ਼ਨ ਨੇ ਦੱਸਿਆ ਕਿ ਇਹ ਨੌ ਸੁਮਾਤਰਨ ਅਤੇ ਬੰਗਾਲ ਟਾਈਗਰਾਂ ਦਾ ਘਰ ਹੈ।

ਪੜ੍ਹੋ ਇਹ ਅਹਿਮ ਖ਼ਬਰ-ਟਰੰਪ ਦੀ 'ਡਾਂਸ' ਵੀਡੀਓ ਵਾਇਰਲ, ਅਮਰੀਕਾ ਸਮੇਤ ਦੁਨੀਆ ਭਰ 'ਚ ਚਰਚਾ

ਡ੍ਰੀਮਵਰਲਡ ਦੇ ਬੁਲਾਰੇ ਨੇ ਪੁਸ਼ਟੀ ਕੀਤੀ ਕਿ ਪੀੜਤਾ ਨੂੰ ਬਾਘਾਂ ਨੂੰ ਸੰਭਾਲਣ ਦੀ ਸਿਖਲਾਈ ਦਿੱਤੀ ਗਈ ਸੀ। ਉਸ ਨੇ ਕਿਹਾ,"ਡ੍ਰੀਮਵਰਲਡ ਦਾ ਧਿਆਨ ਟੀਮ ਮੈਂਬਰ 'ਤੇ ਹੈ।"ਉਨ੍ਹਾਂ ਮੁਤਾਬਕ,"ਇਹ ਇਕ ਦੁਰਲੱਭ ਘਟਨਾ ਸੀ ਅਤੇ ਅਸੀਂ ਇਸ ਦੀ ਪੂਰੀ ਸਮੀਖਿਆ ਕਰਾਂਗੇ।" ਇੱਥੇ ਦੱਸ ਦਈਏ ਕਿ ਅਕਤੂਬਰ 2016 ਵਿੱਚ ਡਰੀਮਵਰਲਡ ਵਿੱਚ ਚਾਰ ਲੋਕਾਂ ਦੀ ਮੌਤ ਹੋ ਗਈ ਸੀ ਜਦੋਂ ਇੱਕ ਵਾਟਰ ਰਾਈਡ ਖਰਾਬ ਹੋ ਗਈ ਸੀ। ਪਾਰਕ ਦੇ ਸੰਚਾਲਕ 'ਤੇ 2020 ਵਿੱਚ ਸੁਰੱਖਿਆ ਦੋਸ਼ਾਂ ਲਈ ਦੋਸ਼ੀ ਪਾਏ ਜਾਣ ਤੋਂ ਬਾਅਦ 3.6 ਮਿਲੀਅਨ ਆਸਟ੍ਰੇਲੀਅਨ ਡਾਲਰ (2.4 ਮਿਲੀਅਨ ਡਾਲਰ) ਦਾ ਜੁਰਮਾਨਾ ਲਗਾਇਆ ਗਿਆ ਸੀ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8

ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।


author

Vandana

Content Editor

Related News