ਅਮਰੀਕਾ : ਕੰਸਾਸ 'ਚ ਆਏ ਤੂਫਾਨ ਕਾਰਨ ਤਿੰਨ ਵਿਦਿਆਰਥੀਆਂ ਦੀ ਮੌਤ

Sunday, May 01, 2022 - 05:41 PM (IST)

ਅਮਰੀਕਾ : ਕੰਸਾਸ 'ਚ ਆਏ ਤੂਫਾਨ ਕਾਰਨ ਤਿੰਨ ਵਿਦਿਆਰਥੀਆਂ ਦੀ ਮੌਤ

ਵਿਚੀਟਾ (ਏਜੰਸੀ): ਅਮਰੀਕਾ ਦੇ ਕੰਸਾਸ ਦੇ ਕੁਝ ਹਿੱਸਿਆਂ ਵਿੱਚ ਤੂਫ਼ਾਨ ਕਾਰਨ ਸੈਂਕੜੇ ਘਰਾਂ ਅਤੇ ਇਮਾਰਤਾਂ ਨੂੰ ਨੁਕਸਾਨ ਪੁੱਜਾ ਹੈ। ਕਈ ਲੋਕ ਜ਼ਖਮੀ ਹੋਏ ਹਨ, ਜਦੋਂ ਕਿ 15,000 ਤੋਂ ਵੱਧ ਲੋਕਾਂ ਦੇ ਘਰਾਂ ਦੀ ਬਿਜਲੀ ਸਪਲਾਈ ਠੱਪ ਹੋ ਚੁੱਕੀ ਹੈ। ਅਧਿਕਾਰੀਆਂ ਨੇ ਸ਼ਨੀਵਾਰ ਨੂੰ ਇਹ ਜਾਣਕਾਰੀ ਦਿੱਤੀ। ਉਹਨਾਂ ਨੇ ਦੱਸਿਆ ਕਿ ਤੂਫਾਨ ਦੇ ਵਿਚਕਾਰ ਕੰਸਾਸ ਪਰਤ ਰਹੇ ਓਕਲਾਹੋਮਾ ਮੌਸਮ ਵਿਗਿਆਨ ਯੂਨੀਵਰਸਿਟੀ ਦੇ ਤਿੰਨ ਵਿਦਿਆਰਥੀ ਸ਼ੁੱਕਰਵਾਰ ਸ਼ਾਮ ਇੱਕ ਹਾਦਸੇ ਵਿੱਚ ਮਾਰੇ ਗਏ। 

PunjabKesari

ਪੜ੍ਹੋ ਇਹ ਅਹਿਮ ਖ਼ਬਰ- ਬ੍ਰਿਟੇਨ ਦੇ ਪ੍ਰਧਾਨ ਮੰਤਰੀ ਜਾਨਸਨ ਨੇ ਜ਼ੇਲੇਂਸਕੀ ਨਾਲ ਮਾਰੀਉਪੋਲ ਤੋਂ ਲੋਕਾਂ ਨੂੰ ਕੱਢਣ ਬਾਰੇ ਕੀਤੀ ਚਰਚਾ

ਓਕਲਾਹੋਮਾ ਹਾਈਵੇਅ ਪੈਟਰੋਲ ਦੀ ਰਿਪੋਰਟ ਮੁਤਾਬਕ ਟੈਕਸਾਸ ਨਿਵਾਸੀ ਨਿਕੋਲਸ ਨਾਇਰ (20), ਇਲੀਨੋਇਸ ਨਿਵਾਸੀ ਗੇਵਿਨ ਸ਼ਾਰਟ (19) ਅਤੇ ਇੰਡੀਆਨਾ ਨਿਵਾਸੀ ਡਰੇਕ ਬਰੂਕਸ (22) ਦੀ ਸ਼ੁੱਕਰਵਾਰ ਰਾਤ ਕਰੀਬ 11:30 ਵਜੇ ਹਾਦਸੇ 'ਚ ਮੌਤ ਹੋ ਗਈ। ਐਂਡੋਵਰ ਦੇ ਡਿਪਟੀ ਫਾਇਰ ਚੀਫ ਮਾਈਕ ਰੂਜ਼ਵੈਲਟ ਨੇ ਇਕ ਬਿਆਨ ਵਿਚ ਕਿਹਾ ਕਿ ਤੂਫਾਨ ਨਾਲ ਕਈ ਘਰਾਂ ਨੂੰ ਨੁਕਸਾਨ ਪਹੁੰਚਿਆ ਹੈ ਅਤੇ 30 ਏਜੰਸੀਆਂ ਦੇ 200 ਤੋਂ ਵੱਧ ਐਮਰਜੈਂਸੀ ਕਰਮਚਾਰੀਆਂ ਦੇ ਨਾਲ ਸ਼ਨੀਵਾਰ ਨਾਲ ਖੋਜ ਅਤੇ ਬਚਾਅ ਕਾਰਜ ਜਾਰੀ ਰਹੇ। ਕੰਸਾਸ ਦੀ ਗਵਰਨਰ ਲੌਰਾ ਕੈਲੀ ਨੇ ਸਭ ਤੋਂ ਵੱਧ ਪ੍ਰਭਾਵਿਤ ਖੇਤਰਾਂ ਵਿੱਚ ਐਮਰਜੈਂਸੀ ਦੀ ਘੋਸ਼ਣਾ ਕੀਤੀ ਹੈ।

PunjabKesari


author

Vandana

Content Editor

Related News