ਈਦ ਮੌਕੇ ਮਕਬੂਜ਼ਾ ਕਸ਼ਮੀਰ 'ਚ ਕਾਰ ਦੀ ਲਪੇਟ 'ਚ ਆਏ ਬੱਚੇ, ਤਿੰਨ ਦੀ ਦਰਦਨਾਕ ਮੌਤ

04/23/2023 1:22:10 PM

ਗਿਲਗਿਤ-ਬਾਲਟਿਸਤਾਨ (ਏਐਨਆਈ): ਪਾਕਿਸਤਾਨ ਦੇ ਕਬਜ਼ੇ ਵਾਲੇ ਕਸ਼ਮੀਰ ਦੇ ਗਿਲਗਿਤ ਬਾਲਟਿਸਤਾਨ ਵਿੱਚ ਈਦ ਦੇ ਜਸ਼ਨ ਦੌਰਾਨ ਇੱਕ ਕਾਰ ਦੀ ਚਪੇਟ ਵਿਚ ਆਉਣ ਕਾਰਨ ਤਿੰਨ ਬੱਚਿਆਂ ਦੀ ਮੌਤ ਹੋ ਗਈ। ਡਾਨ ਨੇ ਇੱਕ ਬਚਾਅ ਅਧਿਕਾਰੀ ਦੇ ਹਵਾਲੇ ਨਾਲ ਇਹ ਜਾਣਕਾਰੀ ਦਿੱਤੀ। ਬਚਾਅ ਅਧਿਕਾਰੀ ਮੁਤਾਬਕ ਛੇ ਬੱਚੇ ਈਦ ਮਨਾ ਰਹੇ ਸਨ, ਜਦੋਂ ਇਕ ਕਾਰ ਨੇ ਉਨ੍ਹਾਂ ਨੂੰ ਕੁਚਲ ਦਿੱਤਾ। ਇਸ ਹਾਦਸੇ ਵਿਚ ਤਿੰਨ ਬੱਚਿਆਂ ਦੀ ਮੌਕੇ 'ਤੇ ਹੀ ਮੌਤ ਹੋ ਗਈ ਅਤੇ ਬਾਕੀ ਜ਼ਖਮੀ ਹੋ ਗਏ। 

ਪੜ੍ਹੋ ਇਹ ਅਹਿਮ ਖ਼ਬਰ-ਆਕਸਫੋਰਡ ਨੇ ਮਲਾਲਾ ਯੂਸਫਜ਼ਈ ਨੂੰ 'Honorary Fellowship' ਨਾਲ ਕੀਤਾ ਸਨਮਾਨਿਤ, ਪਿਓ ਨੇ ਵੀ ਕੀਤੀ ਤਾਰੀਫ਼

ਘਟਨਾ ਬਾਰੇ ਜਾਣਕਾਰੀ ਦਿੰਦੇ ਹੋਏ ਰੈਸਕਿਊ 1122 ਘਾਂਚੇ ਜ਼ਿਲ੍ਹੇ ਦੇ ਇੰਚਾਰਜ ਆਸ਼ਿਕ ਹੁਸੈਨ ਨੇ ਦੱਸਿਆ ਕਿ ਸਾਰੇ ਬੱਚੇ ਨਵੇਂ ਕੱਪੜੇ ਪਹਿਨੇ ਪਿੰਡ ਬਾਰਾ ਬਾਲਾ ਦੀ ਇੱਕ ਸੜਕ 'ਤੇ ਨਿਕਲੇ ਸਨ। ਸਥਾਨਕ ਲੋਕਾਂ ਨੇ ਦੱਸਿਆ ਕਿ ਬੱਚੇ ਨੇੜੇ ਦੀ ਦੁਕਾਨ 'ਤੇ ਗਏ ਸਨ ਕਿ ਇਸ ਦੌਰਾਨ ਬੇਕਾਬੂ ਵਾਹਨ ਨੇ ਉਹਨਾਂ ਨੂੰ ਕੁਚਲ ਦਿੱਤਾ। ਹੁਸੈਨ ਨੇ ਦੱਸਿਆ ਕਿ ਘਟਨਾ ਤੋਂ ਬਾਅਦ ਪੁਲਸ ਨੇ ਵਾਹਨ ਦੇ ਡਰਾਈਵਰ ਨੂੰ ਹਿਰਾਸਤ ਵਿੱਚ ਲੈ ਲਿਆ ਅਤੇ ਜਾਂਚ ਸ਼ੁਰੂ ਕੀਤੀ ਜਦੋਂ ਕਿ ਬਚਾਅ ਟੀਮ ਨੇ ਜ਼ਖਮੀਆਂ ਨੂੰ ਸ਼ੁਰੂਆਤੀ ਡਾਕਟਰੀ ਸਹਾਇਤਾ ਦਿੱਤੀ ਅਤੇ ਫਿਰ ਉਨ੍ਹਾਂ ਨੂੰ ਇਲਾਜ ਲਈ ਜ਼ਿਲ੍ਹਾ ਹੈੱਡਕੁਆਰਟਰ ਹਸਪਤਾਲ ਘਾਂਚੇ ਵਿੱਚ ਦਾਖਲ ਕਰਵਾਇਆ। ਉਨ੍ਹਾਂ ਦੱਸਿਆ ਕਿ ਇਕ ਜ਼ਖਮੀ ਬੱਚੇ ਦੀ ਹਾਲਤ ਨਾਜ਼ੁਕ ਬਣੀ ਹੋਈ ਹੈ।ਅਜਿਹੀ ਹੀ ਇੱਕ ਘਟਨਾ ਪੰਜਾਬ ਦੇ ਦੁਨਿਆਪੁਰ ਸ਼ਹਿਰ ਵਿੱਚ ਦੇਖੀ ਗਈ ਜਿੱਥੇ ਇੱਕ ਕਾਫ਼ਲਾ ਸੜਕ ਦੇ ਕਿਨਾਰੇ ਕੁੱਝ ਝੌਂਪੜੀਆਂ ਨਾਲ ਟਕਰਾ ਗਿਆ, ਜਿਸ ਵਿੱਚ 4 ਬੱਚਿਆਂ ਸਮੇਤ ਘੱਟੋ-ਘੱਟ ਸੱਤ ਲੋਕਾਂ ਦੀ ਮੌਤ ਹੋ ਗਈ।

ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।


Vandana

Content Editor

Related News