ਹਜ਼ਾਰਾਂ ਲੋਕ ਅਮਰੀਕਾ-ਮੈਕਸੀਕੋ ਸਰਹੱਦ ''ਤੇ ਸ਼ਰਨ ਲਈ ਕਰ ਰਹੇ ਉਡੀਕ

Wednesday, Sep 11, 2024 - 12:15 PM (IST)

ਹਜ਼ਾਰਾਂ ਲੋਕ ਅਮਰੀਕਾ-ਮੈਕਸੀਕੋ ਸਰਹੱਦ ''ਤੇ ਸ਼ਰਨ ਲਈ ਕਰ ਰਹੇ ਉਡੀਕ

ਨਿਊਯਾਰਕ (ਰਾਜ ਗੋਗਨਾ)- ਅਮਰੀਕਾ ਦੇ ਦਰਵਾਜ਼ੇ 'ਤੇ ਹਜ਼ਾਰਾਂ ਲੋਕ ਸ਼ਰਨਾਰਥੀ ਵਜੋਂ ਦਾਖ਼ਲੇ ਦੀ ਉਡੀਕ ਕਰ ਰਹੇ ਹਨ।ਅਮਰੀਕਾ-ਮੈਕਸੀਕੋ ਸਰਹੱਦ 'ਤੇ ਇਸ ਸਮੇਂ ਅੰਦੋਲਨ ਚੱਲ ਰਿਹਾ ਹੈ। ਜਿਵੇਂ-ਜਿਵੇਂ ਅਮਰੀਕੀ ਚੋਣਾਂ ਨੇੜੇ ਆ ਰਹੀਆਂ ਹਨ, ਹਜ਼ਾਰਾਂ ਪ੍ਰਵਾਸੀ ਮੈਕਸੀਕੋ ਸਰਹੱਦ 'ਤੇ ਪਹੁੰਚ ਗਏ ਹਨ। ਅਤੇ ਉਹ ਅਮਰੀਕਾ ਵਿੱਚ ਦਾਖਲ ਹੋਣ ਦੀ ਉਡੀਕ ਕਰ ਰਹੇ ਹਨ। ਕੁਝ ਲੋਕ ਸ਼ੈਲਟਰਾਂ ਵਿੱਚ ਰਹਿ ਰਹੇ ਹਨ ਅਤੇ ਕੁਝ ਨੇ ਮੋਟਲਾ ਵਿੱਚ ਡੇਰੇ ਲਾਏ ਹੋਏ ਹਨ। ਕਈ ਲੋਕਾਂ ਨੇ ਅਮਰੀਕਾ ਵਿੱਚ ਸ਼ਰਨ ਲਈ ਅਰਜ਼ੀਆਂ ਦਿੱਤੀਆਂ ਹਨ ਅਤੇ ਉਨ੍ਹਾਂ ਦੇ ਇੰਟਰਵਿਊ ਵੀ ਚੱਲ ਰਹੇ ਹਨ। 

ਸਕਾਈ ਨਿਊਜ਼ ਨੇਅਮਰੀਕਾ ਦੇ ਸਥਿਤੀ ਦੀ ਜਾਣਕਾਰੀ ਦਿੰਦੇ ਹੋਏ ਕਿਹਾ ਹੈ ਕਿ ਸ਼ਰਨ ਲੈਣ ਦੇ ਚਾਹਵਾਨ ਲੋਕਾਂ ਦੇ ਮਨਾਂ 'ਚ ਇਕ ਹੀ ਸਵਾਲ ਹੈ ਕਿ ਜੇਕਰ ਡੋਨਾਲਡ ਟਰੰਪ ਅਤੇ ਕਮਲਾ ਹੈਰਿਸ ਵਿਚਾਲੇ ਮੁਕਾਬਲੇ ਵਿਚ ਜੇਕਰ ਟਰੰਪ ਜਿੱਤ ਜਾਂਦੇ ਹਨ ਤਾਂ ਉਨ੍ਹਾਂ ਨੂੰ ਅਮਰੀਕਾ ਵਿਚ ਐਂਟਰੀ ਨਹੀ ਮਿਲੇਗੀ।ਜਦਕਿ ਮੈਕਸੀਕੋ ਦੇ ਮੇਟਾਮੋਰੋਸ ਸਿਟੀ ਵਿੱਚ ਹਜ਼ਾਰਾਂ ਪ੍ਰਵਾਸੀ ਮੌਜੂਦ ਹਨ। ਇਸ ਵਿੱਚ ਛੋਟੇ ਬੱਚਿਆਂ ਵਾਲੇ ਕਈ ਪਰਿਵਾਰ ਵੀ ਹਨ। ਇੱਥੇ ਇੱਕ ਨਦੀ ਵਗਦੀ ਹੈ ਜਿਸ ਦੇ ਇੱਕ ਪਾਸੇ ਮੈਕਸੀਕੋ ਅਤੇ ਦੂਜੇ ਪਾਸੇ ਅਮਰੀਕਾ ਹੈ। ਇਨ੍ਹਾਂ ਲੋਕਾਂ ਦੀਆਂ ਅੱਖਾਂ ਵਿੱਚ ਉਤਸ਼ਾਹ ਦੀ ਝਲਕ ਹੈ ਕਿਉਂਕਿ ਉਹ ਸੈਂਕੜੇ ਜਾਂ ਹਜ਼ਾਰਾਂ ਕਿਲੋਮੀਟਰ ਦਾ ਸਫ਼ਰ ਤੈਅ ਕਰਕੇ ਅਮਰੀਕਾ ਦੀ ਸਰਹੱਦ 'ਤੇ ਪਹੁੰਚੇ ਹੋਏ ਹਨ। ਅਤੇ ਉਨ੍ਹਾਂ ਨੂੰ ਲੱਗਦਾ ਹੈ ਕਿ ਉਨ੍ਹਾਂ ਨੂੰ ਇਸ ਸੁਪਨਿਆਂ ਦੇ ਦੇਸ਼ ਵਿਚ ਦਾਖਲ ਹੋਣ ਵਿਚ ਦੇਰ ਨਹੀਂ ਲੱਗੇਗੀ। 

ਪੜ੍ਹੋ ਇਹ ਅਹਿਮ ਖ਼ਬਰ-ਕੈਨੇਡਾ 'ਚ ਵਰਕ ਪਰਮਿਟ 'ਤੇ ਪਾਬੰਦੀ, ਪੰਜਾਬੀ ਨੌਜਵਾਨ ਸਰਹੱਦ ਪਾਰ ਕਰ ਜਾ ਰਹੇ ਅਮਰੀਕਾ

ਕਈ ਲੋਕ ਮਹੀਨਿਆਂ ਤੋਂ ਸੜਕ 'ਤੇ ਚੱਲ ਰਹੇ ਹਨ। ਇਸ ਵਿੱਚ ਕਈਆ ਨੂੰ ਇੱਕ ਸਾਲ ਵੀ  ਲੱਗ ਗਿਆ ਹੈ।ਸਕਾਈ ਨਿਊਜ਼ ਦੱਸਦਾ ਹੈ ਕਿ ਇਹ ਲੋਕ ਖਤਰਨਾਕ ਦੇਸ਼ਾਂ ਤੋਂ ਹਜ਼ਾਰਾਂ ਮੀਲ ਪੈਦਲ, ਬੱਸ, ਕਾਰ ਜਾਂ ਕਿਸ਼ਤੀ ਰਾਹੀਂ ਆਏ ਹੋਏ ਹਨ। ਰਸਤੇ ਵਿੱਚ ਉਹ ਕਾਰਟੇਲ ਗਿਰੋਹਾਂ ਵਿੱਚ ਸ਼ਾਮਲ ਹੋਏ, ਕਈਆਂ ਨੂੰ ਰਸਤੇ ਵਿਚ ਲੁੱਟਿਆ ਗਿਆ, ਕਈਆਂ ਨੇ ਆਪਣੀ ਸਾਰੀ ਜ਼ਿੰਦਗੀ ਦੀ ਬਚਤ ਇਸ ਯਾਤਰਾ ਵਿੱਚ ਲਗਾ ਦਿੱਤੀ। ਪਰ ਹਰ ਕਿਸੇ ਦਾ ਇੱਕੋ ਹੀ ਸੁਪਨਾ ਹੈ, ਯੂ.ਐਸ ਬਾਰਡਰ ਪੁਲਸ ਨੂੰ ਸ਼ਰਨ ਲਈ ਇੰਟਰਵਿਊ ਦੇਣਾ ਅਤੇ ਕਿਸੇ ਵੀ ਤਰ੍ਹਾਂ ਅਮਰੀਕਾ ਵਿੱਚ ਦਾਖਲ ਹੋਣਾ।ਪਰ ਅਮਰੀਕਾ ਇੰਨੇ ਸਾਰੇ ਲੋਕਾਂ ਨੂੰ ਆਉਣ ਦੇਣਾ ਬਰਦਾਸ਼ਤ ਨਹੀਂ ਕਰ ਸਕਦਾ। ਕਿਉਂਕਿ ਇਹ ਦੇਸ਼ ਪਹਿਲਾਂ ਹੀ ਇਮੀਗ੍ਰੇਸ਼ਨ ਸਮੱਸਿਆ ਦਾ ਸਾਹਮਣਾ ਕਰ ਰਿਹਾ ਹੈ। ਹੁਣ ਲੋਕ ਰਾਇ ਵੀ ਪਰਵਾਸ ਵਿਰੁੱਧ ਹੋ ਰਹੀ ਹੈ। ਇਸ ਲਈ ਮੈਕਸੀਕੋ ਬਾਰਡਰ 'ਤੇ ਇਕੱਠੇ ਹੋਏ ਹਜ਼ਾਰਾਂ ਲੋਕਾਂ ਦੇ ਸੁਪਨੇ ਵੀ ਚਕਨਾਚੂਰ ਹੋ ਜਾਣਗੇ। 

ਇਨ੍ਹਾਂ ਵਿੱਚੋਂ ਜ਼ਿਆਦਾਤਰ ਸਪੈਨਿਸ਼ ਦੇਸ਼ਾਂ ਦੇ ਲੋਕ ਹਨ, ਜਿੰਨਾਂ ਵਿੱਚ ਕਿਊਬਾ, ਨਿਕਾਰਾਗੁਆ, ਹੈਤੀ ਅਤੇ ਵੈਨੇਜ਼ੁਏਲਾ ਦੇ ਹਨ। ਮੈਕਸੀਕੋ ਬਾਰਡਰ 'ਤੇ ਬਹੁਤ ਸਾਰੇ ਲੋਕਾਂ ਨੇ ਆਪਣੀ ਇੰਟਰਵਿਊ ਦੀਆਂ ਮੁਲਾਕਾਤਾਂ ਨਿਸ਼ਚਿਤ ਕੀਤੇ ਹੋਏ ਪੱਤਰਾਂ ਨੂੰ ਈਮੇਲ ਕੀਤੀਆ ਹਨ।ਇਨ੍ਹਾਂ ਲੋਕਾਂ ਨੇ ਯੂ.ਐਸ ਕਸਟਮਜ਼ ਅਤੇ ਬਾਰਡਰ ਪ੍ਰੋਟੈਕਸ਼ਨ ਐਪ 'ਤੇ ਸ਼ਰਨ ਲੈਣ ਲਈ ਅਰਜ਼ੀ ਦਿੱਤੀ ਸੀ ਅਤੇ ਉਨ੍ਹਾਂ ਨੂੰ ਸ਼ਰਨ ਲਈ ਇੰਟਰਵਿਊ ਲਈ ਬੁਲਾਇਆ ਗਿਆ ਹੈ। ਅਮਰੀਕਾ ਹੁਣ ਉਥੋਂ ਸਿਰਫ਼ ਕੁਝ ਕਦਮ ਦੂਰ ਹੈ। ਮਾਹਿਰਾਂ ਦਾ ਮੰਨਣਾ ਹੈ ਕਿ ਸ਼ਰਨ ਮੰਗਣ ਵਾਲਿਆਂ ਨੂੰ ਪਤਾ ਹੈ ਕਿ ਜੇਕਰ ਟਰੰਪ ਇਹ ਚੋਣ ਜਿੱਤ ਜਾਂਦੇ ਹਨ ਤਾਂ ਕਿਸ ਨੂੰ ਫ਼ਾਇਦਾ ਹੋਵੇਗਾ। ਅਤੇ ਉਹ ਟਰੰਪ ਨੂੰ ਪਸੰਦ ਨਹੀਂ ਕਰਦੇ ਸਗੋਂ ਕਮਲਾ ਹੈਰਿਸ ਨੂੰ ਪਸੰਦ ਕਰਦੇ ਹਨ ਕਿਉਂਕਿ ਉਹ ਇਮੀਗ੍ਰੇਸ਼ਨ ਦੀ ਕੱਟੜ ਵਿਰੋਧੀ ਨਹੀਂ ਹੈ। ਲੋਕਾਂ ਦਾ ਕਹਿਣਾ ਹੈ ਕਿ ਜੇਕਰ ਕਮਲਾ ਹੈਰਿਸ ਚੋਣ ਜਿੱਤ ਜਾਂਦੀ ਹੈ ਤਾਂ ਨਾ ਸਿਰਫ਼ ਪ੍ਰਵਾਸੀਆਂ ਨੂੰ ਮਨੁੱਖੀ ਅਧਿਕਾਰਾਂ ਦੇ ਲਿਹਾਜ਼ ਨਾਲ ਵੀ ਬਹੁਤ ਫ਼ਾਇਦਾ ਹੋਵੇਗਾ ਸਗੋਂ ਅੰਤਰਰਾਸ਼ਟਰੀ ਕੂਟਨੀਤੀ ਵਿੱਚ ਵੀ ਅਮਰੀਕਾ ਦਾ ਕੱਦ ਵਧੇਗਾ। ਜੇਕਰ ਟਰੰਪ ਜਿੱਤ ਗਏ ਤਾਂ ਸਾਰਿਆਂ ਨਾਲ ਰਿਸ਼ਤੇ ਖਰਾਬ ਹੋ ਜਾਣ ਦੀ ਸੰਭਾਵਨਾ ਹੈ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8

ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।


author

Vandana

Content Editor

Related News