'ਕੋਵਿਡ-19 ਤੋਂ ਬਚਾਅ ਲਈ ਇਹ ਮਾਸਕ ਜ਼ਿਆਦਾ ਅਸਰਦਾਰ'

12/13/2020 1:18:12 AM

ਨਿਊਯਾਰਕ-ਸਾਇੰਸਦਾਨਾਂ ਨੇ ਕੋਰੋਨਾ ਵਾਇਰਸ ਲਾਗ ਤੋਂ ਬਚਣ ਲਈ ਮਾਸਕ ਵਿਚ ਕੀਤੀ ਗਈ ਤਬਦੀਲੀ ਅਤੇ ਉਸ ਦੇ ਅਸਰ ਦਾ ਮੂਲਾਂਕਣ ਕੀਤਾ ਅਤੇ ਨੋਟ ਕੀਤਾ ਕਿ ਨਾਇਲਾਨ ਤੋਂ ਬਣੇ 2 ਪਰਤਾਂ ਵਾਲੇ ਮਾਸਕ ਆਮ ਮਾਸਕ ਦੇ ਮੁਕਾਬਲੇ ਜ਼ਿਆਦਾ ਅਸਰਦਾਰ ਹਨ। ਇਸ ਅਧਿਐਨ ਟੀਮ ਵਿਚ ਅਮਰੀਕਾ ਸਥਿਤ ਯੂਨੀਵਰਸਿਟੀ ਆਫ ਨਾਰਥ ਕੈਰੋਲੀਨਾ (ਯੂ. ਐੱਨ. ਸੀ.) ਨਾਲ ਸਬੰਧਿਤ ਸਕੂਲ ਆਫ ਮੈਡੀਕਲ ਦੇ ਸਾਇੰਸਦਾਨ ਵੀ ਸ਼ਾਮਲ ਸਨ।

ਇਹ ਵੀ ਪੜ੍ਹੋ -ਅਮਰੀਕਾ ਨੇ ਚੀਨ ਦੇ 'ਟ੍ਰਾਇਡ ਬਾਸ' ਤੇ ਪਬਲਿਕ ਸਕਿਓਰਟੀ ਮੁੱਖੀ 'ਤੇ ਲਾਈ ਪਾਬੰਦੀ

ਉਨ੍ਹਾਂ ਰੇਖਾਂਕਿਤ ਕੀਤਾ ਕਿ ਕੋਵਿਡ-19 ਮਹਾਮਾਰੀ ਦੌਰਾਨ ਚਿਹਰੇ ਨੂੰ ਢੱਕਣ ਲਈ ਕਈ ਉਪਕਰਣ ਅਤੇ ਮਾਸਕ ਇਸ ਦਾਅਵੇ ਨਾਲ ਬਣਾਏ ਗਏ ਹਨ ਕਿ ਉਹ ਰਵਾਇਤੀ ਮਾਸਕ ਦੇ ਮੁਕਾਬਲੇ ਕੋਰੋਨਾ ਵਾਇਰਸ ਲਾਗ ਤੋਂ ਬਿਹਤਰ ਤਰੀਕੇ ਨਾਲ ਬਚਾਅ ਕਰਦੇ ਹਨ। ਹਾਲਾਂਕਿ, ਸਾਇੰਸਦਾਨਾਂ ਦਾ ਮੰਨਣਾ ਹੈ ਕਿ ਇਨ੍ਹਾਂ ਮਾਸਕਾਂ ਜਾਂ ਚਿਹਰੇ ਨੂੰ ਢੱਕਣ ਵਾਲੇ ਉਪਕਰਣਾਂ ਦੇ ਪ੍ਰਭਾਵ ਦਾ ਬਹੁਤ ਘੱਟ ਮੂਲਾਂਕਣ ਹੋਇਆ ਹੈ। ਜੇ. ਐੱਮ. ਏ. ਏ. ਇੰਟਰਨਲ ਮੈਡੀਸਨ ਮੈਗਜ਼ੀਨ ਵਿਚ ਪ੍ਰਕਾਸ਼ਿਤ ਅਧਿਐਨ ਵਿਚ ਸਾਇੰਸਦਾਨਾਂ ਨੇ ਵੱਖ-ਵੱਖ ਤਰ੍ਹਾਂ ਦੇ ਮਾਸਕ ਦਾ ਮੂਲਾਂਕਣ ਉਨ੍ਹਾਂ ਨੂੰ ਪਾਉਣ ਵਾਲਿਆਂ ਦੇ ਵਾਇਰਸ ਨਾਲ ਸੰਪਰਕ ਵਿਚ ਆਉਣ ਦੇ ਆਧਾਰ 'ਤੇ ਕੀਤਾ।

ਇਹ ਵੀ ਪੜ੍ਹੋ -ਲੱਦਾਖ 'ਚ ਮੂੰਹ ਦੀ ਖਾਣ ਤੋਂ ਬਾਅਦ ਵੀ ਨਹੀਂ ਸੁਧਰਿਆ ਚੀਨ, ਕੀਤੀ ਇਹ ਹਰਕਤ

ਖੋਜਕਾਰਾਂ ਮੁਤਾਬਕ ਸਰਜੀਕਲ ਮਾਸਕ ਹਵਾ ਵਿਚ ਮੌਜੂਦ ਵਾਇਰਸ ਨੂੰ ਦੂਰ ਰੱਖਣ ਵਿਚ 38.5 ਫੀਸਦੀ ਤੱਕ ਕਾਰਗਰ ਹਨ ਪਰ ਜਦ ਇਸ ਨੂੰ ਕੰਨ 'ਤੇ ਵਿਸ਼ੇਸ਼ ਤਰੀਕੇ ਨਾਲ ਅਤੇ ਕੱਸ ਕੇ ਬੰਨ੍ਹਿਆ ਜਾਂਦਾ ਹੈ ਤਾਂ ਇਸ ਦੀ ਸਮਰੱਥਾ ਵਿਚ ਸੁਧਾਰ ਹੁੰਦਾ ਹੈ। ਇਹ 60.3 ਫੀਸਦੀ ਤੱਕ ਲਾਗ ਤੋਂ ਰੱਖਿਆ ਕਰ ਸਕਦਾ ਹੈ। ਉਨ੍ਹਾਂ ਦੱਸਿਆ ਕਿ ਜਦ ਸਰਜੀਕਲ ਮਾਸਕ ਵਿਚ ਨਾਇਲਾਨ ਦੀ ਪਰਤ ਜੋੜੀ ਜਾਂਦੀ ਹੈ ਤਾਂ ਇਹ 80 ਫੀਸਦੀ ਤੱਕ ਅਸਰਦਾਰ ਹੋ ਜਾਂਦਾ ਹੈ। ਖੋਜ ਪੱਤਰ ਦੇ ਸਹਿ ਲੇਖਕ ਅਤੇ ਯੂ. ਐੱਨ. ਸੀ. ਵਿਚ ਕੰਮ ਕਰ ਰਹੇ ਐਮਿਲੀ ਸਿਕਬਰਟ ਨੇ ਕਿਹਾ ਕਿ ਵਾਇਰਸ ਦੀ ਮਾਤਰਾ ਨੂੰ ਘੱਟ ਕਰਨਾ ਅਹਿਮ ਹੈ ਕਿਉਂਕਿ ਜ਼ਿਆਦਾ ਵਾਇਰਸ ਦੇ ਸੰਪਰਕ ਵਿਚ ਆਉਣ ਨਾਲ ਗੰਭੀਰ ਰੂਪ ਨਾਲ ਬੀਮਾਰ ਹੋਣ ਦਾ ਖਤਰਾ ਵੀ ਜ਼ਿਆਦਾ ਹੁੰਦਾ ਹੈ।

ਨੋਟ-ਇਸ ਖਬਰ ਬਾਰੇ ਤੁਹਾਡੀ ਕੀ ਹੈ ਰਾਏ, ਕੁਮੈਂਟ ਕਰ ਕੇ ਦਿਓ ਜਵਾਬ।


Karan Kumar

Content Editor

Related News