ਇੰਝ ਫੈਲ ਰਿਹੈ ਕੋਰੋਨਾ ਵਾਇਰਸ, ਮਿਲੇ ਪੱਕੇ ਸਬੂਤ

Friday, Apr 16, 2021 - 07:38 PM (IST)

ਇੰਝ ਫੈਲ ਰਿਹੈ ਕੋਰੋਨਾ ਵਾਇਰਸ, ਮਿਲੇ ਪੱਕੇ ਸਬੂਤ

ਵਾਸ਼ਿੰਗਟਨ-ਇਸ ਗੱਲ ਦੇ ਪੱਕੇ ਸਬੂਤ ਮਿਲ ਗਏ ਹਨ ਕਿ ਕੋਰੋਨਾ ਇਨਫੈਕਸ਼ਨ ਲਈ ਜ਼ਿੰਮੇਵਾਰ ਵਾਇਰਸ SARS-COV-2 ਹਵਾ ਰਹੀਂ ਫੈਲ ਰਿਹਾ ਹੈ। ਮੈਡੀਕਲ ਜਨਰਲ ਲੈਂਸੇਟ 'ਚ ਪ੍ਰਕਾਸ਼ਤ ਹੋਏ ਇਕ ਖੋਜ 'ਚ ਇਹ ਦਾਅਵਾ ਕੀਤਾ ਗਿਆ ਹੈ। ਇਸ ਲਈ ਜਨਤਕ ਸਿਹਤ ਦੇ ਉਪਾਅ ਵਾਇਰਸ ਨੂੰ ਰੋਕਣ 'ਚ ਸਫਲ ਨਹੀਂ ਹੋ ਪਾ ਰਹੇ ਹਨ ਕਿਉਂਕਿ ਹਵਾ 'ਚ ਵਾਇਰਸ ਦੇ ਹੋਣ ਕਾਰਣ ਲੋਕ ਅਸੁਰੱਖਿਅਤ ਅਤੇ ਇਨਫੈਕਸ਼ਨ ਨੂੰ ਫੈਲਣ ਦਾ ਮੌਕਾ ਮਿਲ ਰਿਹਾ ਹੈ। ਬ੍ਰਿਟੇਨ, ਅਮਰੀਕਾ ਅਤੇ ਕੈਨੇਡਾ ਦੇ 6 ਮਾਹਰਾਂ ਨੇ ਇਹ ਜਾਂਚ ਕੀਤੀ ਹੈ ਅਤੇ ਸਬੂਤ ਇਕੱਠੇ ਕੀਤੇ। ਇਨ੍ਹਾਂ ਨੂੰ ਕੋਆਪਰੇਟਿਵ ਇੰਸਟੀਚਿਊਟ ਫਾਰ ਰਿਸਰਚ ਇਨ ਐਨਵਾਇਰਮੈਂਟ ਸਾਇੰਸੇਜ (ਸੀ.ਆਈ.ਆਰ.ਈ.ਐੱਸ.) ਦੇ ਕੈਮਿਸਟ ਜੋਸ-ਲੁਇਸ ਜਿਮੇਨੇਜ ਵੀ ਸ਼ਾਮਲ ਹਨ।

ਇਹ ਵੀ ਪੜ੍ਹੋ-ਅਮਰੀਕਾ ਰੂਸ ਨਾਲ ਸੰਘਰਸ਼ ਨਹੀਂ ਚਾਹੁੰਦਾ : ਬਾਈਡੇਨ

ਜਿਮੇਨੇਜ ਨੇ ਕਿਹਾ ਕਿ ਹਵਾ ਰਾਹੀਂ ਇਨਫੈਕਸ਼ਨ ਦੇ ਸਬੂਤ ਕਾਫੀ ਮਜ਼ਬੂਤ ਹਨ ਅਤੇ ਵੱਡੇ ਡ੍ਰਾਪਲੈੱਟ ਟ੍ਰਾਂਸਮਿਸ਼ਨ ਦੇ ਸਮਰਥਨ ਲਈ ਸਬੂਤ ਨਾ ਦੇ ਬਰਾਬਰ ਹਨ। ਵਿਸ਼ਵ ਸਿਹਤ ਸੰਗਠਨ ਅਤੇ ਜਨਤਕ ਸਿਹਤ ਲਈ ਕੰਮ ਕਰਨ ਵਾਲੀਆਂ ਹੋਰ ਏਜੰਸੀਆਂ ਨੂੰ ਇਨ੍ਹਾਂ ਵਿਗਿਆਨਕ ਸਬੂਤਾਂ ਨੂੰ ਅਪਣਾਉਣਾ ਚਾਹੀਦਾ ਤਾਂ ਕਿ ਹਵਾ ਇਨਫੈਕਸ਼ਨ ਨੂੰ ਰੋਕਣ ਲਈ ਕਦਮ ਚੁੱਕੇ ਜਾ ਸਕਣ। ਆਕਸਫੋਰਡ ਯੂਨੀਵਰਸਿਟੀ ਦੇ ਟ੍ਰਿਸ਼ ਗ੍ਰੀਨਹਾਲ ਦੀ ਅਗਵਾਈ 'ਚ ਮਾਹਰਾਂ ਦੀ ਟੀਮ ਨੇ ਪ੍ਰਕਾਸ਼ਿਤ ਖੋਜ ਦੀ ਸਮੀਖਿਆ ਕੀਤੀ ਅਤੇ ਹਵਾ ਇਨਫੈਕਸ਼ਨ ਦੀ ਪੁਸ਼ਟੀ ਕਰਨ ਵਾਲੇ ਸਬੂਤਾਂ ਦੀ ਪਛਾਣ ਕੀਤੀ।

ਇਹ ਵੀ ਪੜ੍ਹੋ-ਦੱਖਣੀ ਅਫਰੀਕਾ 'ਚ ਹੁਣ ਨਹੀਂ ਲੱਗੇਗੀ ਜਾਨਸਨ ਐਂਡ ਜਾਨਸਨ ਦੀ ਕੋਰੋਨਾ ਵੈਕਸੀਨ

ਨੋਟ-ਇਸ ਖਬਰ ਬਾਰੇ ਤੁਹਾਡੀ ਕੀ ਹੈ ਰਾਏ, ਕਮੈਂਟ ਕਰ ਕੇ ਦਿਓ ਜਵਾਬ।


author

Karan Kumar

Content Editor

Related News