ਟਰੰਪ ਨੇ ਆਪਣੀ ਪਤਨੀ ਮੇਲਾਨੀਆ ਨੂੰ ਲੈ ਕੇ ਆਖ ਦਿੱਤੀ ਇਹ ਝੂਠੀ ਗੱਲ
Wednesday, Aug 28, 2019 - 02:16 AM (IST)

ਵਾਸ਼ਿੰਗਟਨ - ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਦੁਨੀਆ ਭਰ ’ਚ ਆਪਣੀਆਂ ਬੇਬਾਕ ਗੱਲਾਂ ਲਈ ਜਾਣੇ ਜਾਂਦੇ ਹਨ। ਕਈ ਵਾਰ ਉਹ ਇੰਨਾ ਜ਼ਿਆਦਾ ਬੋਲ ਜਾਂਦੇ ਹਨ ਕਿ ਬਾਅਦ ’ਚ ਵ੍ਹਾਈਟ ਹਾਊਸ ਨੂੰ ਸਫਾਈ ਦੇਣੀ ਪੈ ਜਾਂਦੀ ਹੈ। ਇਹ ਇਕ ਵਾਰ ਜਾਂ 2 ਵਾਰ ਨਹÄ ਸਗੋਂ ਕਈ ਵਾਰ ਹੋਇਆ ਹੈ। ਸੋਮਵਾਰ ਨੂੰ ਵੀ ਫਰਾਂਸ ’ਚ ਹੋਏ ਜੀ-7 ਸ਼ਿਖਰ ਸੰਮਲੇਨ ’ਚ ਟਰੰਪ ਮੀਡੀਆ ਨਾਲ ਗੱਲ ਕਰਦੇ ਸਮੇਂ ਆਪਣੀ ਪਤਨੀ ਮੇਲਾਨੀਆ ਟਰੰਪ (ਫਸਟ ਲੇਡੀ) ਨੂੰ ਲੈ ਕੇ ਝੂਠ ਬੋਲ ਗਏ। ਫਿਰ ਕੀ ਸੀ, ਥੋੜੀ ਹੀ ਦੇਰ ਬਾਅਦ ਵ੍ਹਾਈਟ ਹਾਊਸ ਨੂੰ ਆਖਣਾ ਪਿਆ ਕਿ ਜੋ ਕੁਝ ਵੀ ਉਨ੍ਹਾਂ ਨੇ ਕਿਹਾ ਕਿ ਉਸ ਨੂੰ ਸਹੀ ਨਹÄ ਮੰਨਿਆ ਜਾਵੇ। ਸੀ. ਐੱਨ. ਐੱਨ. ਦੀ ਮੰਨੀਏ ਤਾਂ ਟਰੰਪ ਦਾ ਇਹ 8ਵਾਂ ਝੂਠ ਸੀ।
ਕੀ ਕਿਹਾ ਟਰੰਪ ਨੇ
ਮੀਡੀਆ ਨਾਲ ਗੱਲਬਾਤ ਦੌਰਾਨ ਟਰੰਪ ਨੇ ਆਖਿਆ ਕਿ ਮੇਰੀ ਪਤਨੀ ਮੇਲਾਨੀਆ ਟਰੰਪ ਉੱਤਰੀ ਕੋਰੀਆ ਦੇ ਨੇਤਾ ਕਿਮ ਜੋਂਗ ਓਨ ਨੂੰ ਚੰਗੀ ਤਰ੍ਹਾਂ ਜਾਣਦੀ ਹੈ। ਟਰੰਪ ਦੀਆਂ ਇਨਾਂ ਗੱਲਾਂ ਤੋਂ ਤੁਰੰਤ ਬਾਅਦ ਵ੍ਹਾਈਟ ਹਾਊਸ ਨੂੰ ਸਫਾਈ ਦੇਣੀ ਪਈ। ਵ੍ਹਾਈਟ ਹਾਊਸ ਦੀ ਪ੍ਰੈੱਸ ਸਕੱਤਰ ਸਟੇਫਨੀ ਗ੍ਰਸ਼ੈਮ ਨੇ ਇਕ ਬਿਆਨ ਜਾਰੀ ਕਰਦੇ ਹੋਏ ਆਖਿਆ ਕਿ ਅਮਰੀਕਾ ਦੀ ਫਸਟ ਲੇਡੀ ਮੇਲਾਨੀਆ ਟਰੰਪ ਕਦੇ ਵੀ ਕਿਮ ਜੋਂਗ ਓਨ ਨੂੰ ਨਹÄ ਮਿਲੀ ਹੈ ਜਦਕਿ ਰਾਸ਼ਟਰਪਤੀ ਨੂੰ ਲੱਗਦਾ ਹੈ ਕਿ ਉਹ ਉਨ੍ਹਾਂ ਨੂੰ ਚੰਗੀ ਤਰ੍ਹਾਂ ਜਾਣਦੀ ਹੈ।
ਕੀ ਹੈ ਸੱਚਾਈ
ਡੋਨਾਲਡ ਟਰੰਪ ਅਤੇ ਉੱਤਰੀ ਕੋਰੀਆ ਦੇ ਨੇਤਾ ਕਿਮ ਜੋਂਗ ਓਨ ਵਿਚਾਲੇ ਹੁਣ ਤੱਕ 3 ਵਾਰ ਮੁਲਾਕਾਤ ਹੋਈ ਹੈ ਪਰ ਇਕ ਵਾਰ ਵੀ ਉਨ੍ਹਾਂ ਦੀ ਪਤਨੀ ਮੇਲਾਨੀਆ ਟਰੰਪ ਉਸ ਨੂੰ ਨਹÄ ਮਿਲੀ ਹੈ। ਟਰੰਪ ਨੇ gotten to know ਫ੍ਰੇਜ ਦਾ ਇਸਤੇਮਾਲ ਕੀਤਾ। ਇਸ ਦਾ ਮਤਲਬ ਇਹ ਹੰੁਦਾ ਹੈ ਕਿ ਦੋਹਾਂ ਵਿਚਾਲੇ ਕੋਈ ਨਿੱਜੀ ਗੱਲਬਾਤ ਹੋਈ ਹੋਵੇਗੀ ਅਤੇ ਦੋਵੇਂ ਇਕ-ਦੂਜੇ ਨੂੰ ਚੰਗੀ ਤਰ੍ਹਾਂ ਜਾਣਦੇ ਹੋਣਗੇ।