ਤਨਖ਼ਾਹ ਦੇ ਮਾਮਲੇ 'ਚ ਬ੍ਰਿਟੇਨ ਦੀ ਇਸ ਬੀਬੀ ਨੇ ਸੁੰਦਰ ਪਿਚਾਈ ਤੇ ਐਲਨ ਮਸਕ ਨੂੰ ਵੀ ਛੱਡਿਆ ਪਿੱਛੇ
Saturday, Apr 03, 2021 - 05:51 PM (IST)
ਨਵੀਂ ਦਿੱਲੀ - ਦੁਨੀਆ ਵਿਚ ਸਭ ਤੋਂ ਜ਼ਿਆਦਾ ਤਨਖ਼ਾਹ ਲੈਣ ਵਾਲੇ ਸੀ.ਈ.ਓ. ਦੀ ਗੱਲ ਕਰੀਏ ਤਾਂ ਸਭ ਤੋਂ ਪਹਿਲਾਂ ਨਾਮ ਐਲਫਾਬੈੱਟ ਦੇ ਸੀ.ਈ.ਓ. ਸੁੰਦਰ ਪਿਚਾਈ ਦਾ ਆਉਂਦਾ ਹੈ। ਇਸ ਤੋਂ ਬਾਅਦ ਨਾਮ ਆਉਂਦਾ ਹੈ ਐਲਨ ਮਸਕ, ਟਿਮ ਕੁੱਕ ਅਤੇ ਸੱਤਿਆ ਨਡੇਲਾ ਵਰਗੀਆਂ ਹਸਤੀਆਂ ਦਾ। ਹੁਣ ਬ੍ਰਿਟੇਨ ਦੀ ਇਕ ਬੀਬੀ ਸੀ.ਈ.ਓ. ਨੇ ਤਨਖ਼ਾਹ ਦੇ ਮਾਮਲੇ ਵਿਚ ਇਨ੍ਹਾਂ ਸਾਰਿਆਂ ਨੂੰ ਪਿੱਛੇ ਛੱਡ ਦਿੱਤਾ ਹੈ। ਆਨਲਾਈਨ ਬੇਟਿੰਗ ਪਲੇਟਫਾਰਮ ਬੇਟ365 ਦੀ ਬਾਨੀ ਅਤੇ ਸੀ.ਈ.ਓ. ਡੇਨਿਸ ਕੋਟਸ ਨੂੰ ਵਿੱਤੀ ਸਾਲ 2020 ਵਿਚ 4750 ਕਰੋੜ ਰੁਪਏ ਦਾ ਪੈਕੇਜ ਮਿਲਿਆ ਹੈ। 53 ਸਾਲ ਦੀ ਕੋਟਸ ਬ੍ਰਿਟੇਨ ਦੀ ਸਭ ਤੋਂ ਜ਼ਿਆਦਾ ਪੈਕੇਜ ਲੈਣ ਵਾਲੀ ਸੀ.ਈ.ਓ. ਦੀ ਸੂਚੀ ਵਿਚ ਸ਼ਾਮਲ ਹੋ ਗਈ ਹੈ।
ਇਹ ਵੀ ਪੜ੍ਹੋ : ਸਲਮਾਨ ਖ਼ਾਨ ਨੇ ਇਸ ਸ਼ਾਰਟ ਵੀਡੀਓ ਐਪ 'ਚ ਕੀਤਾ ਵੱਡਾ ਨਿਵੇਸ਼, ਹੋਣਗੇ ਬ੍ਰਾਂਡ ਅੰਬੈਸਡਰ
ਬਲੂਮਬਰਗ ਬਿਲਿਅਨਰਸ ਇੰਡੈਕਸ ਮੁਤਾਬਕ ਕੋਟਸ ਪਹਿਲਾਂ ਹੀ ਦੁਨੀਆ ਦੇ 500 ਅਮੀਰ ਲੋਕਾਂ ਦੀ ਸੂਚੀ ਵਿਚ ਸ਼ਾਮਲ ਹੈ। ਪਿਛਲੇ ਇਕ ਦਹਾਕੇ ਵਿਚ ਕੋਟਸ ਨੇ 11 ਹਜ਼ਾਰ ਕਰੋੜ ਰੁਪਏ ਤੋਂ ਜ਼ਿਆਦਾ ਦੀ ਕਮਾਈ ਕੀਤੀ ਹੈ। ਲਗਭਗ ਦੋ ਦਹਾਕੇ ਪਹਿਲਾਂ ਸ਼ੁਰੂ ਹੋਈ ਬੇਟ365 ਨੂੰ ਆਨਲਾਈਨ ਗੇਮ ਬੇਟਿੰਗ ਦੇ ਕਾਰਨ ਫਾਇਦਾ ਮਿਲਿਆ। ਕੰਪਨੀ ਦੀ ਨੈੱਟਵਰਥ ਕਰੀਬ 30 ਹਜ਼ਾਰ ਕਰੋੜ ਰੁਪਏ ਹੈ। ਕੰਪਨੀ ਨੂੰ 2020 ਵਿਚ 28,400 ਕਰੋੜ ਰੁਪਏ ਦਾ ਰੈਵੇਨਿਊ ਮਿਲਿਆ, ਜਿਹੜਾ ਕਿ ਬੀਤੇ ਸਾਲ ਨਾਲੋਂ 8 ਫ਼ੀਸਦ ਘੱਟ ਹੈ।
ਸ਼ੇਫੀਲਡ ਯੂਨੀਵਰਸਿਟੀ ਤੋਂ ਇਕਨਾਮਿਕਸ ਵਿਚ ਗ੍ਰੈਜੁਏਸ਼ਨ ਦੇ ਬਾਅਦ ਕੋਟਸ ਆਪਣੇ ਪਿਤਾ ਦੀ ਗੈਂਬਲਿੰਗ ਦੀ ਦੁਕਾਨ ਦੀ ਇਕ ਛੋਟੀ ਜਿਹੀ ਚੇਨ ਦੀ ਅਕਾਊਂਟੈਂਟ ਬਣ ਗਈ ਸੀ। 22 ਸਾਲ ਦੀ ਉਮਰ ਵਿਚ ਉਹ ਐਮ.ਡੀ. ਬਣ ਗਈ। ਦੁਕਾਨਾਂ ਦੀ ਸੰਖਿਆ ਵਧਣ ਦੇ ਨਾਲ ਉਨ੍ਹਾਂ ਨੇ ਕਾਰੋਬਾਰ ਆਨਲਾਈਨ ਲੈ ਜਾਣ ਦਾ ਫ਼ੈਸਲਾ ਕੀਤਾ। ਇਸ ਤੋਂ ਇਲਾਵਾ ਸਟੋਕ ਸਿਟੀ ਫੁੱਟਬਾਲ ਕਲੱਬ ਦੀ ਮਾਲਕੀ ਵੀ ਕੋਟਸ ਕੋਲ ਹੈ। ਬਲੂਮਬਰਗ ਵੈਲਥ ਇੰਡੈਕਸ ਵਿਚ ਸ਼ਾਮਲ 17 ਬ੍ਰਿਟਿਸ਼ ਅਮੀਰਾਂ ਵਿਚ ਕੋਟਸ ਇਕੱਲੀ ਬੀਬੀ ਹੈ।
ਇਹ ਵੀ ਪੜ੍ਹੋ : ਜਾਣੋ ਕੀ ਹੈ ਸੋਨੇ ’ਚ ਨਿਵੇਸ਼ ਕਰਨ ਦਾ ਸਹੀ ਸਮਾਂ, ਅਗਲੇ 5 ਮਹੀਨਿਆਂ ’ਚ ਹੋ ਸਕਦੈ ‘ਵੱਡਾ ਮੁਨਾਫਾ’
ਕੋਟਸ ਨੇ ਸੁੰਦਰ ਪਿਚਾਈ ਦੇ ਮੁਕਾਬਲੇ ਲਈ ਦੁੱਗਣੀ ਤਨਖ਼ਾਹ
ਬਲੂਮਬਰਗ ਪੇ ਇੰਡੈਕਸ ਮੁਤਾਬਕ ਡੇਨਿਸ ਕੋਟਸ ਨੂੰ ਕਰੀਬ 4750 ਕਰੋੜ ਰੁਪਏ ਮਿਲੇ ਸਨ। ਟੇਸਲਾ ਦੇ ਸੀ.ਈ.ਓ ਮਸਕ ਨੂੰ 3591 ਕਰੋੜ ਰੁਪਏ ਦਾ ਪੈਕੇਜ ਮਿਲਿਆ ਸੀ। ਐਪਲ ਸੀ.ਈ.ਓ. ਟਿਮ ਕੁੱਕ ਨੂੰ 957 ਕਰੋੜ ਰੁਪਏ ਅਤੇ ਮਾਈਕ੍ਰੋਸਾਫਟ ਸੀ.ਈ.ਓ. ਸੱਤਿਆ ਨਡੇਲਾ ਨੂੰ 306 ਕਰੋੜ ਰੁਪਏ ਦੀ ਤਨਖ਼ਾਹ ਮਿਲੀ ਹੈ। ਕੋਟਸ ਨੇ ਕੋਰੋਨਾ ਨਾਲ ਜੰਗ ਲਈ ਬ੍ਰਿਟੇਨ ਸਰਕਾਰ ਨੂੰ 100 ਕਰੋੜ ਰੁਪਏ ਤੋਂ ਜ਼ਿਆਦਾ ਦੀ ਸਹਾਇਤਾ ਵੀ ਦਿੱਤੀ ਹੈ।
ਇਹ ਵੀ ਪੜ੍ਹੋ : ਆਫ ਦਿ ਰਿਕਾਰਡ– ਕੇਂਦਰ ਸਰਕਾਰ ਵਲੋਂ ਤਾਜ ਮਹੱਲ ਸਮੇਤ 100 ਇਤਿਹਾਸਕ ਇਮਾਰਤਾਂ ਲੀਜ਼ ’ਤੇ ਦੇਣ ਦੀ ਤਿਆਰੀ
ਨੋਟ - ਇਸ ਖ਼ਬਰ ਬਾਰੇ ਆਪਣੇ ਵਿਚਾਰ ਕੁਮੈਂਟ ਬਾਕਸ ਵਿਚ ਜ਼ਰੂਰ ਸਾਂਝੇ ਕਰੋ।