ਇਸ ਖੂਬਸੂਰਤ ਐਡਲਟ ਸਟਾਰ ਨਾਲ ਹੋਇਆ ਕੁਝ ਅਜਿਹਾ ਕਿ ਜ਼ਿੰਦਗੀ ਹੋ ਗਈ ਬਰਬਾਦ

Thursday, Feb 06, 2025 - 10:40 PM (IST)

ਇਸ ਖੂਬਸੂਰਤ ਐਡਲਟ ਸਟਾਰ ਨਾਲ ਹੋਇਆ ਕੁਝ ਅਜਿਹਾ ਕਿ ਜ਼ਿੰਦਗੀ ਹੋ ਗਈ ਬਰਬਾਦ

ਇੰਟਰਨੈਸ਼ਨਲ ਡੈਸਕ - ਕਈ ਅਜਿਹੀਆਂ ਸੁੰਦਰੀਆਂ ਹਨ ਜੋ ਅਡਲਟ ਸਟਾਰ ਹਨ। ਪਰ ਹੁਣ ਉਹ ਇਸ ਇੰਡਸਟਰੀ ਨੂੰ ਛੱਡ ਚੁੱਕੀਆਂ ਹਨ। ਇਸ 'ਚ ਸੰਨੀ ਲਿਓਨ ਦਾ ਨਾਂ ਵੀ ਸ਼ਾਮਲ ਹੈ। ਪਰ ਹਾਲ ਹੀ 'ਚ ਇਕ ਸਾਬਕਾ ਐਡਲਟ ਸਟਾਰ ਨਾਲ ਕੁਝ ਅਜਿਹਾ ਹੋਇਆ ਕਿ ਉਸ ਦੀ ਜ਼ਿੰਦਗੀ ਬਰਬਾਦ ਹੋ ਗਈ। ਇਹ ਹਸੀਨਾ ਸਿਰਫ਼ 26 ਸਾਲ ਦੀ ਹੈ ਅਤੇ ਪੈਰਾਲਾਇਜ਼ਡ ਹੋ ਗਈ ਹੈ।

ਕੌਣ ਹੈ ਇਹ ਹਸੀਨਾ ?
ਇਹ ਹਸੀਨਾ ਕੋਈ ਹੋਰ ਨਹੀਂ ਸਗੋਂ ਐਮਿਲੀ ਵਿਲਿਸ ਹੈ। ਐਮਿਲੀ ਵਿਲਿਸ ਇੱਕ ਐਕਸ-ਐਡਲਟ ਸਟਾਰ ਹੈ। ਉਸਦਾ ਅਸਲੀ ਨਾਮ ਲਿਟਜ਼ੀ ਲਾਰਾ ਬੈਨੁਲੋਸ (Litzy Lara Banuelos) ਹੈ। ਰਿਪੋਰਟਾਂ ਮੁਤਾਬਕ ਐਮਿਲੀ ਕੇਟਾਮਾਈਨ ਲੈਂਦੀ ਸੀ। ਇਹ ਇੱਕ ਕਿਸਮ ਦਾ ਨਸ਼ਾ ਹੈ। ਉਹ ਇਸ ਨਸ਼ੇ ਦੀ ਇੰਨੀ ਆਦੀ ਹੋ ਚੁੱਕੀ ਸੀ ਕਿ ਉਹ ਰੋਜ਼ਾਨਾ 5 ਤੋਂ 6 ਗ੍ਰਾਮ ਇਸ ਦਾ ਸੇਵਨ ਕਰਦੀ ਸੀ।

ਰੀਹੈਬਲੀਟੇਸ਼ਨ ਸੈਂਟਰ 'ਚ ਹੋਈ ਸੀ ਭਰਤੀ
ਇਸ ਨਸ਼ੇ ਦੀ ਲਤ ਤੋਂ ਛੁਟਕਾਰਾ ਪਾਉਣ ਲਈ ਐਮਿਲੀ ਨੂੰ ਸਾਲ 2024 ਵਿੱਚ ਕੈਲੀਫੋਰਨੀਆ ਦੇ ਇੱਕ ਰੀਹੈਬਲੀਟੇਸ਼ਨ ਸੈਂਟਰ ਵਿੱਚ ਭਰਤੀ ਕਰਵਾਇਆ ਗਿਆ ਸੀ। ਜਿੱਥੇ ਇਲਾਜ ਦੌਰਾਨ ਦਿਲ ਦਾ ਦੌਰਾ ਪੈ ਗਿਆ। ਇਸ ਤੋਂ ਬਾਅਦ ਸਾਰਾ ਸਰੀਰ ਪੈਰਾਲਾਇਜ਼ਡ ਹੋ ਗਿਆ।

ਮਾਂ ਕਰ ਰਹੀ ਦੇਖਭਾਲ 
ਹੁਣ ਐਮਿਲੀ ਦੇ ਵਕੀਲ ਦਾ ਬਿਆਨ ਉਸ ਦੀ ਸਿਹਤ ਨੂੰ ਲੈ ਕੇ ਆਇਆ ਹੈ। ਉਸ ਦੀ ਸਿਹਤ ਸਬੰਧੀ ਜਾਣਕਾਰੀ ਬਾਰੇ ਵਕੀਲ ਨੇ ਕਿਹਾ ਕਿ ਉਹ ਪੱਕੇ ਤੌਰ 'ਤੇ ਅਧਰੰਗ ਦਾ ਸ਼ਿਕਾਰ ਹੋ ਗਈ ਹੈ। ਇਸ ਸਮੇਂ ਅਦਾਕਾਰਾ ਦੀ ਦੇਖਭਾਲ ਉਸ ਦੀ ਮਾਂ ਵੱਲੋਂ ਕੀਤੀ ਜਾ ਰਹੀ ਹੈ। ਐਮਿਲੀ ਦੇ ਪਰਿਵਾਰ ਨੇ ਉਸ ਪੁਨਰਵਾਸ ਕੇਂਦਰ ਦੇ ਖਿਲਾਫ ਮੁਕੱਦਮਾ ਦਾਇਰ ਕੀਤਾ ਹੈ। ਜਿੱਥੇ ਉਸਦਾ ਇਲਾਜ ਚੱਲ ਰਿਹਾ ਸੀ। ਉਸ ਨੂੰ ਸ਼ੱਕ ਹੈ ਕਿ ਐਮਿਲੀ ਦਾ ਇਲਾਜ ਸਹੀ ਢੰਗ ਨਾਲ ਨਹੀਂ ਹੋਇਆ ਹੈ।


author

Inder Prajapati

Content Editor

Related News