ਥਰਡਹੈਂਡ ਸਮੋਕਿੰਗ ਵੀ ਵਿਗਾੜ ਰਹੀ ਸਿਹਤ
Monday, Jul 01, 2019 - 02:34 AM (IST)
ਵਾਸ਼ਿੰਗਟਨ — ਜੇਕਰ ਤੁਸੀਂ ਕਿਸੇ ਸਿਗਰਟ ਪੀਣ ਵਾਲੇ ਦੇ ਨੇੜੇ ਰਹਿੰਦੇ ਹੋ ਜਾਂ ਉਸ ਦੇ ਕੋਲੋਂ ਲੰਘ ਰਹੇ ਹੋ। ਫਿਰ ਤੁਸੀਂ ਸੋਚਦੇ ਹੋ ਕਿ ਇਸ ਨਾਲ ਤੁਹਾਨੂੰ ਕੋਈ ਨੁਕਸਾਨ ਨਹੀਂ ਹੋਵੇਗਾ ਤਾਂ ਤੁਸੀਂ ਗਲਤ ਹੋ। ਇਕ ਖੋਜ 'ਚ ਸਾਹਮਣੇ ਆਇਆ ਹੈ ਕਿ ਸਿਗਰਟ ਪੀਣ ਵਾਲੇ ਜਾਂ ਉਸਦੇ ਕੋਲ ਰਹਿਣ ਵਾਲੇ ਵੀ ਥਰਡਹੈਂਡ ਸਮੋਕਿੰਗ ਦਾ ਸ਼ਿਕਾਰ ਹੁੰਦੇ ਹਨ। ਉਨ੍ਹਾਂ ਦੀ ਸਿਹਤ 'ਤੇ ਵੀ ਓਨਾ ਹੀ ਅਸਰ ਪੈਂਦਾ ਹੈ, ਜਿੰਨਾ ਕਿ ਪੀਣ ਵਾਲੇ ਦੀ ਸਿਹਤ 'ਤੇ।
ਤਾਜ਼ਾ ਖੋਜ ਮੁਤਾਬਕ ਥਰਡਹੈਂਡ ਸਮੋਕਿੰਗ ਨਾਲ ਵੀ ਸਾਡੇ ਸਾਹਤੰਤਰ ਦੀਆਂ ਕੋਸ਼ਿਕਾਵਾਂ ਨੂੰ ਬਹੁਤ ਜ਼ਿਆਦਾ ਨੁਕਸਾਨ ਪਹੁੰਚਦਾ ਹੈ। ਸਮੋਕਿੰਗ ਕਰਨ ਤੋਂ ਬਾਅਦ ਕੱਪੜੇ, ਤੌਲੀਏ, ਫਰਨੀਚਰ 'ਤੇ ਜੰਮ ਜਾਣ ਵਾਲੇ ਕਾਲੇ ਧੂੰਏਂ ਦੇ ਸੰਪਰਕ 'ਚ ਆਉਣ ਨੂੰ ਥਰਡਹੈਂਡ ਸਮੋਕਿੰਗ ਕਿਹਾ ਜਾਂਦਾ ਹੈ। ਇਹ ਜੰਮੇ ਹੋਏ ਕਣ ਹਵਾ 'ਚ ਘੁਲ ਜਾਂਦੇ ਹਨ ਅਤੇ ਸਮੋਕਿੰਗ ਨਾ ਕਰਨ ਵਾਲੇ ਵੀ ਇਨ੍ਹਾਂ ਦਾ ਸ਼ਿਕਾਰ ਹੋ ਜਾਂਦੇ ਹਨ। ਵਿਸ਼ੇਸ਼ ਤੌਰ 'ਤੇ ਘਰ 'ਚ ਜੇਕਰ ਕੋਈ ਸਮੋਕਿੰਗ ਕਰਦਾ ਹੈ ਤਾਂ ਬੱਚਿਆਂ ਲਈ ਥਰਡਹੈਂਡ ਸਮੋਕਿੰਗ ਦਾ ਖਤਰਾ ਵੱਧ ਜਾਂਦਾ ਹੈ। ਖੋਜ ਤੋਂ ਬਾਅਦ ਵਿਗਿਆਨੀਆਂ ਨੇ ਦੇਖਿਆ ਕਿ ਇਸ ਨਾਲ ਜਿੱਥੇ ਤਕਰੀਬਨ 382 ਜੀਨ ਬਹੁਤ ਜ਼ਿਆਦਾ ਸਰਗਰਮ ਹੋ ਜਾਂਦੇ ਹਨ, ਉੱਥੇ ਹੀ 7 ਜੀਨ ਅਜਿਹੇ ਸਨ, ਜਿਨ੍ਹਾਂ ਦੀ ਸਰਗਰਮੀ ਘੱਟ ਹੋ ਗਈ ਸੀ। ਬਹੁਤ ਥੋੜ੍ਹੇ ਸਮੇਂ 'ਚ ਹੀ ਜੀਨ ਅਤੇ ਟੀ. ਐੱਚ. ਐੱਸ. ਦਾ ਪ੍ਰਭਾਵ ਪੈ ਜਾਂਦਾ ਹੈ, ਅਜਿਹੇ 'ਚ ਵਿਗਿਆਨੀਆਂ ਨੇ ਟੀ. ਐੱਚ. ਐੱਸ. ਨੂੰ ਲੈ ਕੇ ਚੌਕਸੀ ਵਰਤਣ ਦੀ ਸਲਾਹ ਦਿੱਤੀ ਹੈ।
