ਵਿਆਹ ਟੁੱਟਣ ਤੋਂ ਪਹਿਲਾਂ ਮਿਲਦੇ ਨੇ ਇਹ 5 ਸੰਕੇਤ! ਨਾ ਕਰੋ ਨਜ਼ਰਅੰਦਾਜ਼
Wednesday, Jan 21, 2026 - 03:01 PM (IST)
ਇੰਟਰਨੈਸ਼ਨਲ ਡੈਸਕ : ਅਕਸਰ ਕਿਹਾ ਜਾਂਦਾ ਹੈ ਕਿ ਰਿਸ਼ਤੇ ਅਚਾਨਕ ਨਹੀਂ ਟੁੱਟਦੇ, ਸਗੋਂ ਉਨ੍ਹਾਂ ਦੇ ਖ਼ਤਮ ਹੋਣ ਦੀ ਪ੍ਰਕਿਰਿਆ ਬਹੁਤ ਪਹਿਲਾਂ ਸ਼ੁਰੂ ਹੋ ਜਾਂਦੀ ਹੈ। ਅਸੀਂ ਅਕਸਰ ਪਿਆਰ ਦੇ ਚਾਅ ਵਿੱਚ ਉਨ੍ਹਾਂ ਬਰੀਕ ਸੰਕੇਤਾਂ ਨੂੰ ਨਜ਼ਰਅੰਦਾਜ਼ ਕਰ ਦਿੰਦੇ ਹਾਂ ਜੋ ਆਉਣ ਵਾਲੇ ਤੂਫ਼ਾਨ ਦਾ ਇਸ਼ਾਰਾ ਹੁੰਦੇ ਹਨ। ਮਸ਼ਹੂਰ ਬ੍ਰਿਟਿਸ਼ ਪੱਤਰਕਾਰ ਈਵ ਸਿਮੰਸ ਦੀ ਜ਼ਿੰਦਗੀ ਵਿੱਚ ਵੀ ਕੁਝ ਅਜਿਹਾ ਹੀ ਹੋਇਆ। ਵਿਆਹ ਦੇ ਮਹਿਜ਼ 6 ਮਹੀਨਿਆਂ ਬਾਅਦ ਜਦੋਂ ਉਨ੍ਹਾਂ ਦਾ ਪਤੀ ਉਨ੍ਹਾਂ ਨੂੰ ਛੱਡ ਗਿਆ, ਤਾਂ ਈਵ ਨੇ ਇਸ ਦੇ ਕਾਰਨਾਂ ਦੀ ਤਹਿ ਤੱਕ ਜਾਣ ਦਾ ਫੈਸਲਾ ਕੀਤਾ। ਈਵ ਨੇ ਕਈ ਮਹਿਲਾਵਾਂ, ਵਕੀਲਾਂ ਅਤੇ ਮਨੋਵਿਗਿਆਨੀਆਂ ਨਾਲ ਗੱਲਬਾਤ ਕੀਤੀ ਅਤੇ ਆਪਣੀ ਕਿਤਾਬ 'Silent Alarms' ਵਿੱਚ ਉਨ੍ਹਾਂ 5 ਮੁੱਖ ਸੰਕੇਤਾਂ ਬਾਰੇ ਦੱਸਿਆ ਹੈ, ਜਿਨ੍ਹਾਂ ਨੂੰ ਪਛਾਣ ਕੇ ਸ਼ਾਇਦ ਕਈ ਰਿਸ਼ਤੇ ਬਚਾਏ ਜਾ ਸਕਦੇ ਹਨ ਜਾਂ ਮਾਨਸਿਕ ਸਦਮੇ ਤੋਂ ਬਚਿਆ ਜਾ ਸਕਦਾ ਹੈ।
ਰਿਸ਼ਤਾ ਟੁੱਟਣ ਦੇ ਮੁੱਖ ਸੰਕੇਤ:
ਆਰਥਿਕ ਅਸੰਤੁਲਨ
ਈਵ ਅਨੁਸਾਰ, ਕਈ ਵਾਰ ਪਤਨੀ ਦੀ ਵੱਧ ਕਮਾਈ ਪੁਰਸ਼ਾਂ ਵਿੱਚ ਅਸੁਰੱਖਿਆ ਪੈਦਾ ਕਰਦੀ ਹੈ, ਜਿਸ ਕਾਰਨ ਉਹ ਚਾਹੁੰਦੇ ਹਨ ਕਿ ਔਰਤ ਆਪਣੇ ਕਰੀਅਰ ਨਾਲੋਂ ਉਨ੍ਹਾਂ ਨੂੰ ਤਰਜੀਹ ਦੇਵੇ।
ਨਾਰਾਜ਼ਗੀ ਜ਼ਾਹਰ ਨਾ ਕਰਨਾ
ਈਵ ਦਾ ਪਤੀ ਘਰ ਦੇ ਸਾਰੇ ਕੰਮ ਬਿਨਾਂ ਕਿਸੇ ਸ਼ਿਕਾਇਤ ਦੇ ਕਰਦਾ ਸੀ, ਜਿਸ ਨੂੰ ਈਵ ਉਸਦਾ ਸਹਿਯੋਗ ਸਮਝਦੀ ਰਹੀ। ਪਰ ਮਾਹਰਾਂ ਅਨੁਸਾਰ, ਜੋ ਸਾਥੀ ਆਪਣੀਆਂ ਭਾਵਨਾਵਾਂ ਨੂੰ ਦਬਾ ਕੇ ਰੱਖਦੇ ਹਨ, ਉਹ ਅਚਾਨਕ 'ਇਮੋਸ਼ਨਲ ਬਲਾਸਟ' ਕਰ ਦਿੰਦੇ ਹਨ।
ਗੱਲਬਾਤ ਦਾ ਬਦਲਦਾ ਲਹਿਜ਼ਾ
ਨਿਯਮਿਤ ਮੈਸੇਜ ਬੰਦ ਹੋ ਜਾਣੇ ਜਾਂ ਘਰ ਆ ਕੇ ਚੁੱਪ ਰਹਿਣਾ ਭਾਵਨਾਤਮਕ ਦੂਰੀ ਦਾ ਵੱਡਾ ਸੰਕੇਤ ਹੈ। ਕਈ ਵਾਰ ਸਾਥੀ ਦਾ ਅਚਾਨਕ ਬਹੁਤ ਜ਼ਿਆਦਾ ਪਿਆਰ ਜਤਾਉਣਾ ਵੀ ਅਸੰਤੁਲਨ ਦਾ ਇਸ਼ਾਰਾ ਹੋ ਸਕਦਾ ਹੈ।
ਸ਼ਾਨਦਾਰ ਵਿਆਹਾਂ ਦਾ ਦਿਖਾਵਾ
ਮਾਹਿਰਾਂ ਦਾ ਮੰਨਣਾ ਹੈ ਕਿ ਲੰਬੀ ਸਗਾਈ ਅਤੇ ਬਹੁਤ ਵੱਡੇ ਵਿਆਹ ਦੇ ਜਸ਼ਨਾਂ ਦਾ ਸ਼ੋਰ ਅਕਸਰ ਰਿਸ਼ਤੇ ਦੀਆਂ ਅਸਲ ਸਮੱਸਿਆਵਾਂ ਨੂੰ ਛੁਪਾ ਦਿੰਦਾ ਹੈ।
ਇਹ ਵੀ ਪੜ੍ਹੋ: ਅਮਰੀਕਾ 'ਚ ਭਾਰਤੀਆਂ ਦੀ No Entry ! 'ਟਰੰਪ ਰਾਜ' 'ਚ 8000 ਵਿਦਿਆਰਥੀਆਂ ਦੇ ਵੀਜ਼ੇ ਰੱਦ
ਬੱਚਿਆਂ ਬਾਰੇ ਟਾਲਮਟੋਲ
ਜਦੋਂ ਕੋਈ ਸਾਥੀ ਭਵਿੱਖ ਜਾਂ ਬੱਚਿਆਂ ਦੀ ਗੱਲ ਨੂੰ ਲਗਾਤਾਰ ਟਾਲਦਾ ਹੈ, ਤਾਂ ਇਹ ਅੱਗੇ ਚੱਲ ਕੇ ਅਫੇਅਰ ਜਾਂ ਅਲਗਾਵ ਦਾ ਕਾਰਨ ਬਣ ਸਕਦਾ ਹੈ।
ਅੱਜ ਈਵ ਆਪਣੀ ਜ਼ਿੰਦਗੀ ਵਿੱਚ ਹੈ ਖੁਸ਼
ਈਵ ਅੱਜ ਇੱਕ ਸਥਿਰ ਅਤੇ ਬਰਾਬਰੀ ਵਾਲੇ ਰਿਸ਼ਤੇ ਵਿੱਚ ਹੈ। ਉਸ ਦਾ ਇੱਕ ਬੇਟਾ ਹੈ। ਉਹ ਕਹਿੰਦੀ ਹੈ, "ਰਿਸ਼ਤੇ ਹਮੇਸ਼ਾ ਸੱਚ ਬੋਲਦੇ ਹਨ, ਬੱਸ ਅਸੀਂ ਹੀ ਉਨ੍ਹਾਂ ਨੂੰ ਸੁਣਨਾ ਨਹੀਂ ਚਾਹੁੰਦੇ। ਗਲਤੀ ਸੰਕੇਤਾਂ ਨੂੰ ਨਜ਼ਰਅੰਦਾਜ਼ ਕਰਨ ਵਿੱਚ ਸੀ।"
ਇਹ ਵੀ ਪੜ੍ਹੋ: ਹਵਾ 'ਚ ਉੱਡਣ ਲੱਗਣਗੀਆਂ ਕਾਰਾਂ ਤੇ ਘਰ ! ਧਰਤੀ 'ਤੇ ਬੇਹੱਦ ਭਾਰੀ '7 ਸਕਿੰਟ', ਜਾਣੋ ਪੂਰਾ ਮਾਮਲਾ
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
For Whatsapp:- https://whatsapp.com/channel/0029Va94hsaHAdNVur4L170e
