ਗਾਜ਼ਾ ਦੀ ਸਥਿਤੀ ’ਚ ਹੋਵੇਗਾ ਬਦਲਾਅ, ਆਸਟ੍ਰੇਲੀਆ ਕਰ ਰਿਹੈ ਇਹ ਕੰਮ

Tuesday, Sep 10, 2024 - 03:28 PM (IST)

ਕੈਨਬਰਾ - ਆਸਟ੍ਰੇਲੀਆ ਦੀ ਵਿਦੇਸ਼ ਮੰਤਰੀ ਪੇਨੀ ਵਾਂਗ ਨੇ ਕਿਹਾ ਹੈ ਕਿ ਗਾਜ਼ਾ ਦੀ ਸਥਿਤੀ ’ਚ ਅਸਲ ਬਦਲਾਅ ਦੇਖਣ ਲਈ ਦਬਾਅ ਬਣਾਉਣ ਦੇ ਮਕਸਦ ਨਾਲ ਉਹ ਬ੍ਰਿਟੇਨ ਸਮੇਤ ਕਈ ਸਾਝੇਦਾਰਾਂ ਨਾਲ ਕੰਮ ਕਰ ਰਹੀ ਹੈ। 'ਦਿ ਗਾਰਡੀਅਨ ਆਸਟ੍ਰੇਲੀਆ' ਨੇ ਮੰਗਲਵਾਰ ਨੂੰ ਰਿਪੋਰਟ ਕੀਤਾ ਕਿ ਵਿਦੇਸ਼ ਮੰਤਰੀ ਨੇ ਕਿਹਾ ਕਿ ਆਸਟ੍ਰੇਲੀਆਈ ਸਰਕਾਰ ਨੇ 2024 ਦੀ ਸ਼ੁਰੂਆਤ ’ਚ ਸਪਸ਼ਟ ਕਰ ਦਿੱਤਾ ਸੀ ਕਿ ਇਜ਼ਰਾਈਲ ਨੂੰ ਵਸਤੂਆਂ ਦੇ ਬਰਾਮਦ ਦੇ ਪਰਮਿਟ ਦੀ ਅਰਜ਼ੀ ਸਿਰਫ ਉਨ੍ਹਾਂ  ਵਸਤੂਆਂ ਲਈ ਸਵੀਕਾਰ ਕੀਤੀ ਗਈ ਹੈ ਜਿਨ੍ਹਾਂ ਦੀ ਮੁਰੰਮਤ ਦੀ ਲੋੜ ਹੈ।

ਪੜ੍ਹੋ ਇਹ ਅਹਿਮ ਖ਼ਬਰ-ਭਾਰਤ ਸਮੇਤ 38 ਦੇਸ਼ਾਂ ਲਈ ਸ਼੍ਰੀਲੰਕਾ ਜਲਦ ਸ਼ੁਰੂ ਕਰੇਗਾ ਮੁਫਤ ਆਨ-ਅਰਾਈਵਲ ਵੀਜ਼ਾ 

ਬ੍ਰਿਟਿਸ਼ ਵਿਦੇਸ਼ ਸਕੱਤਰ ਡੇਵਿਡ ਲੈਮੀ ਨੇ ਸਤੰਬਰ ਦੀ ਸ਼ੁਰੂਆਤ ’ਚ ਇਕ ਸਮੀਖਿਆ ਦੇ ਬਾਅਦ ਇਜ਼ਰਾਈਲ ਨੂੰ 30 ਹਥਿਆਰ ਬਕਾਮਦ ਲਾਇਸੰਸ ਮੁਅੱਤਲ ਕਰ ਦਿੱਤੇ ਸਨ। ਮੁਅੱਤਲੀ  ਤੋਂ ਪਹਿਲਾਂ ਕੀਤੀ ਗਈ ਸਮੀਖਿਆ ’ਚ ਇਹ ਸਪੱਸ਼ਟ ਖ਼ਤਰਾ ਜਤਾਇਆ ਗਿਆ ਸੀ ਕਿ ਹਥਿਆਰਾਂ ਦੀ ਵਰਤੋਂ ਕੌਮਾਂਤਰੀ  ਮਨੁੱਖੀ ਕਾਨੂੰਨ ਦੀ ਉਲੰਘਣ ਕਰਨ ਲਈ ਕੀਤਾ ਜਾ ਸਕਦਾ ਹੈ। ਗਾਰਡੀਅਨ ਆਸਟ੍ਰੇਲੀਆ ਅਨੁਸਾਰ, ਆਸਟ੍ਰੇਲੀਆਈ ਸਰਕਾਰ ਨੇ ਇਜ਼ਰਾਈਲ ਨੂੰ ਹਥਿਆਰਾਂ  ਦੀ  ਬਰਾਮਦ 'ਤੇ ਪਾਬੰਦੀ ਲਗਾਉਣ ਦੇ ਬ੍ਰਿਟੇਨ ਦੇ ਫੈਸਲੇ ਦਾ ਸਪਸ਼ਟ ਰੂਪ ’ਚ ਸਮਰਥਨ ਕੀਤਾ ਹੈ, ਜਿਸ ਨਾਲ ਅਮਰੀਕਾ ਨਾਲ ਉਸ ਦੇ ਵਿਵਾਦ ਦੇ ਅਸਰ ਦਾ ਖ਼ਤਰਾ ਵਧ ਗਿਆ ਹੈ। ਰਿਪੋਰਟਾਂ ਅਨੁਸਾਰ, ਅਮਰੀਕਾ ਨੇ ਇਸ ਕਦਮ ਵਿਰੁੱਧ  ਬ੍ਰਿਟੇਨ ਨੂੰ ਨਿੱਜੀ ਤੌਰ 'ਤੇ ਚਿਤਾਵਨੀ ਦਿੱਤੀ ਸੀ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8

ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।


Sunaina

Content Editor

Related News