ਚੀਨ ''ਚ ਮੰਚ ਢਹਿ ਜਾਣ ਕਾਰਨ ਇਕ ਬੱਚੇ ਦੀ ਮੌਤ ਤੇ 14 ਜ਼ਖਮੀ

05/26/2019 3:40:54 PM

ਬੀਜਿੰਗ— ਚੀਨ ਦੇ ਫੁਜਿਆਨ ਸੂਬੇ ਦੇ ਝਾਂਗਝੋਊ ਸ਼ਹਿਰ 'ਚ ਥਿਏਟਰ ਦਾ ਮੰਚ ਢਹਿ ਗਿਆ, ਜਿਸ ਕਾਰਨ ਇਕ ਬੱਚੇ ਦੀ ਮੌਤ ਹੋ ਗਈ ਤੇ ਹੋਰ 14 ਜ਼ਖਮੀ ਹੋ ਗਏ। ਝਾਂਗਝੋਊ ਡਿਵੈਲਪਮੈਂਟ ਜੋਨ 'ਚ ਸਥਿਤ ਜਿਨ ਸ਼ੁਈਸ਼ਿਆਂ ਥਿਏਟਰ 'ਚ ਸ਼ਨੀਵਾਰ ਨੂੰ ਬੱਚਿਆਂ ਦੇ ਡਾਂਸ ਦਾ ਆਡੀਸ਼ਨ ਹੋ ਰਿਹਾ ਸੀ।

ਐਤਵਾਰ ਨੂੰ ਮਿਲੀ ਜਾਣਕਾਰੀ ਮੁਤਾਬਕ ਮੰਚ ਦਾ ਇਕ ਹਿੱਸਾ ਟੁੱਟ ਗਿਆ ਤੇ 13 ਸਾਲਾ ਬੱਚੇ ਦੀ ਮੌਤ ਹੋ ਗਈ ਜੋ ਕਿ ਇੱਥੇ ਪ੍ਰਫੋਰਮ ਕਰ ਰਿਹਾ ਸੀ। ਜ਼ਖਮੀ ਬੱਚਿਆਂ ਨੂੰ ਹਸਪਤਾਲ 'ਚ ਭਰਤੀ ਕਰਵਾਇਆ ਗਿਆ ਹੈ। ਪ੍ਰੋਗਰਾਮ ਨਾਲ ਜੁੜੇ ਪ੍ਰਬੰਧਕਾਂ ਨੂੰ ਹਿਰਾਸਤ 'ਚ ਲੈ ਲਿਆ ਗਿਆ ਹੈ ਤੇ ਉਨ੍ਹਾਂ ਕੋਲੋਂ ਪੁੱਛ ਪੜਤਾਲ ਕੀਤੀ ਜਾ ਰਹੀ ਹੈ। ਪੀੜਤ ਪਰਿਵਾਰਾਂ ਨੇ ਗੁੱਸੇ ਦਾ ਪ੍ਰਗਟਾਵਾ ਕੀਤਾ ਹੈ ਤੇ ਪ੍ਰਾਰਥਨਾ ਕੀਤੀ ਹੈ ਕਿ ਉਨ੍ਹਾਂ ਦੇ ਬੱਚੇ ਜਲਦੀ ਠੀਕ ਹੋ ਜਾਣ।


Related News