ਵੀਅਤਨਾਮ 'ਚ ਕੁਦਰਤ ਦਾ ਕਹਿਰ! 41 ਲੋਕਾਂ ਦੀ ਮੌਤ ਤੇ ਕਈ ਅਜੇ ਵੀ ਲਾਪਤਾ

Friday, Nov 21, 2025 - 04:59 PM (IST)

ਵੀਅਤਨਾਮ 'ਚ ਕੁਦਰਤ ਦਾ ਕਹਿਰ! 41 ਲੋਕਾਂ ਦੀ ਮੌਤ ਤੇ ਕਈ ਅਜੇ ਵੀ ਲਾਪਤਾ

ਨੈਸ਼ਨਲ ਡੈਸਕ: ਵੀਅਤਨਾਮ ਵਿਚ ਬੀਤੇ ਦਿਨਾਂ ਤੋਂ ਲਗਾਤਾਰ ਪੈ ਰਹੀ ਬਾਰਿਸ਼ ਨੇ ਹਾਲਾਤ ਅਜਿਹੇ ਬਣਾ ਦਿੱਤੇ ਹਨ ਕਿ ਕਈ ਇਲਾਕਿਆਂ 'ਚ ਜਨਜੀਵਨ ਪੂਰੀ ਤਰ੍ਹਾਂ ਠੱਪ ਹੋ ਗਿਆ ਹੈ। ਇਸ ਮੂਸਲਾਧਾਰ ਬਾਰਿਸ਼ ਨੇ ਨਾ ਸਿਰਫ ਸੜਕਾਂ ਨੂੰ ਨਦੀਆਂ 'ਚ ਬਦਲ ਦਿੱਤਾ ਹੈ, ਬਲਕਿ ਘਰਾਂ ਅਤੇ ਪਹਾੜੀ ਇਲਾਕਿਆਂ ਨੂੰ ਵੀ ਤਬਾਹ ਕਰ ਦਿੱਤਾ ਹੈ। ਕਈ ਲੋਕ ਆਪਣੇ ਘਰਾਂ ਦੀਆਂ ਛੱਤਾਂ 'ਤੇ ਫਸ ਗਏ ਹਨ ਅਤੇ ਮਦਦ ਦਾ ਇੰਤਜ਼ਾਰ ਕਰ ਰਹੇ ਹਨ। ਇਸ ਭਿਆਨਕ ਤਬਾਹੀ 'ਚ ਹੁਣ ਤੱਕ 41 ਲੋਕਾਂ ਦੀ ਮੌਤ ਹੋ ਚੁੱਕੀ ਹੈ, ਜਦਕਿ ਕਈ ਲੋਕ ਹਾਲੇ ਵੀ ਲਾਪਤਾ ਹਨ।

ਛੇ ਸੂਬਿਆਂ 'ਚ ਸਭ ਤੋਂ ਵੱਡੀ ਮਾਰ, 50,000 ਘਰ ਨੁਕਸਾਨੇ
ਵਾਤਾਵਰਣ ਮੰਤਰਾਲਾ ਦੇ ਅਨੁਸਾਰ, ਤੂਫਾਨ 'ਕਾਲਮਾਈਗੀ' ਕੀ ਦਸਤਕ ਨੇ ਹਾਲਾਤ ਹੋਰ ਵੀ ਵਿਗਾੜ ਦਿੱਤੇ ਹਨ। ਛੇ ਸੂਬਿਆਂ 'ਚ ਸਭ ਤੋਂ ਵੱਧ ਤਬਾਹੀ ਹੋਈ ਹੈ-ਲਗਭਗ 50 ਹਜ਼ਾਰ ਘਰ ਪਾਣੀ ਦੇ ਤੇਜ਼ ਵਹਾਅ 'ਚ ਰੁੜ ਗਏ। ਕਰੀਬ 60 ਹਜ਼ਾਰ ਤੋਂ ਜ਼ਿਆਦਾ ਲੋਕ ਬੇਘਰ ਹੋ ਚੁੱਕੇ ਹਨ। ਸੈਲਾਨੀ ਪਸੰਦੀਦਾ ਸਮੁੰਦਰੀ ਸ਼ਹਿਰ ਨਹਾਟਰਾਂਗ ਵੀ ਪਾਣੀ ਭਰਨ ਦੇ ਕਾਰਨ ਪੂਰੀ ਤਰ੍ਹਾਂ ਬੰਦ ਹੋ ਗਿਆ ਹੈ। ਖੇਤਾਂ 'ਚ 10 ਹਜ਼ਾਰ ਹੈਕਟੇਅਰ ਇਲਾਕੇ 'ਚਖੜ੍ਹੀ ਜ਼ੀਰੀ ਦੀ ਫਸਲ ਪੂਰੀ ਤਰ੍ਹਾਂ ਨਸ਼ਟ ਹੋ ਚੁੱਕੀ ਹੈ। ਕਈ ਕਿਸਾਨਾਂ ਦੇ ਪਸ਼ੂ ਅਤੇ ਪੋਲਟਰੀ ਵੀ ਪਾਣੀ 'ਚ ਵਹਿ ਗਏ।
 

ਭੁੱਖਮਰੀ ਅਤੇ ਹੜ੍ਹਾਂ ਦੀ ਦੋਹਰੀ ਮਾਰ
ਰਾਸ਼ਟਰੀ ਮੌਸਮ ਮਾਹਿਰਾਂ ਨੇ ਚੇਤਾਵਨੀ ਦਿੱਤੀ ਹੈ ਕਿ ਕਈ ਇਲਾਕਿਆਂ 'ਚ ਹੁਣ ਤੱਕ 600 ਮਿਲੀਮੀਟਰ ਤੱਕ ਮੀਂਹ ਦਰਜ ਹੋ ਚੁੱਕਾ ਹੈ। ਦਾ ਲਾਟ ਅਤੇ ਆਸ-ਪਾਸ ਦੇ ਇਲਾਕਿਆਂ 'ਚ ਭੁੱਖਮਰੀ ਦੀਆਂ ਘਟਨਾਵਾਂ ਦਰਜ ਕੀਤੀਆਂ ਗਈਆਂ। ਮਿਮੋਸਾ 'ਚ ਇਕ ਪੂਰਾ 100 ਮੀਟਰ ਲੰਬਾ ਸੜਕ ਦਾ ਹਿੱਸਾ ਫਿਸਲ ਕੇ ਢਹਿ ਗਿਆ। ਹਿਊਗ ਸ਼ਹਿਰ ਤੋਂ ਲੈ ਕੇ ਡਾਕ ਲਾਕ ਤੱਕ ਨਦੀਆਂ-ਨਾਲਿਆਂ 'ਚ ਪਾਣੀ ਦਾ ਪੱਧਰ ਵੱਧਣ ਦਾ ਖਦਸ਼ਾ ਹੈ। ਢਲਾਨਾਂ 'ਤੇ ਭੁੱਖਮਰੀ ਅਤੇ ਛੋਟੇ ਇਲਾਕਿਆਂ 'ਚ ਫਲੈਸ਼ ਫਲੱਡ ਦਾ ਖਤਰਾ ਹੋਰ ਵੀ ਗਹਿਰਾ ਹੋ ਗਿਆ ਹੈ। ਹਾਲਾਤ ਨੂੰ ਦੇਖਦੇ ਹੋਏ ਹਨੋਈ ਰੇਲਵੇ ਕਾਰਪੋਰੇਸ਼ਨ ਨੇ ਕਈ ਰੇਲਗੱਡੀਆਂ ਕੈਂਸਿਲ ਕਰ ਦਿੱਤੀਆਂ ਹਨ।

ਨਦੀਆਂ ਨੇ ਪੁਰਾਣੇ ਰਿਕਾਰਡ ਤੋੜੇ, ਪੁਲ ਡਿੱਗਿਆ-ਵੀਡੀਓ ਵਾਇਰਲ
ਉਪ ਪ੍ਰਧਾਨ ਮੰਤਰੀ ਹੋ ਕਿਉਕ ਡੁੰਗ ਲਗਾਤਾਰ ਸਥਿਤੀ ਦੀ ਨਿਗਰਾਨੀ ਕਰ ਰਹੇ ਹਨ। ਉਨ੍ਹਾਂ ਸੈਨਾ ਅਤੇ ਹੋਰ ਏਜੰਸੀਆਂ ਨੂੰ ਰਾਹਤ ਕਾਰਜ ਤੇਜ਼ ਕਰਨ ਦਾ ਆਦੇਸ਼ ਦਿੱਤਾ ਹੈ। ਡਾਕ ਲਾਕ ਦੀ ਬਾ ਨਦੀ ਨੇ 1993 ਦਾ ਜਲ ਪੱਧਰ ਰਿਕਾਰਡ ਪਾਰ ਕਰ ਲਿਆ ਹੈ। ਖਾਨ ਹੋਆ ਵਿਚ ਕੈ ਨਦੀ ਦੇ ਤੂਫਾਨ ਨੇ ਇਕ ਪੁਲ ਰੋੜ੍ਹ ਦਿੱਤਾ-ਜਿਸਦਾ ਵੀਡੀਓ ਸ਼ੋਸ਼ਲ ਮੀਡੀਆ 'ਤੇ ਖੂਬ ਸ਼ੇਅਰ ਹੋ ਰਿਹਾ ਹੈ।

ਸਲਫਿਊਰਿਕ ਐਸਿਡ ਦੇ 100 ਬੈਰਲ ਰੁੜ੍ਹਨ ਨਾਲ ਰਾਸਾਇਣਕ ਖਤਰਾ
ਜਨਤਕ ਸੁਰੱਖਿਆ ਮੰਤਰਾਲਾ ਨੇ ਇਕ ਹੋਰ ਗੰਭੀਰ ਖਤਰੇ ਦੀ ਚੇਤਾਵਨੀ ਦਿੱਤੀ ਹੈ-ਡਾਕ ਲਾਕ 'ਚ ਹੜ੍ਹ ਦਾ ਪਾਣੀ ਇਕ ਸ਼ੂਗਰ ਫੈਕਟਰੀ ਤੋਂ ਸਲਫਿਊਰਿਕ ਐਸਿਡ ਦੇ100 ਬੈਰਵ ਰੋੜ੍ਹ ਕੇ ਲੈ ਗਿਆ ਹੈ। ਲਗਭਗ 20,000 ਲੀਟਰ ਇਸ ਰਾਸਾਇਣਕ ਪਦਾਰਥ ਦੇ ਵਹਿਣ ਨਾਲ ਸਥਾਨਕ ਆਬਾਦੀ ਲਈ ਇਸ ਵਿਸ਼ੈਲੇ ਖਤਰੇ ਦੀ ਸੰਭਾਵਨਾ ਵੱਧ ਗਈ ਹੈ।

ਇਸ ਸਾਲ ਦੀ ਕੁਦਰਤੀ ਤਬਾਹੀ ਦੀ ਭਾਰੀ ਕੀਮਤ
ਜਨਵਰੀ ਤੋਂ ਅਕਤੂਬਰ 2025 'ਚ ਵਿਅਤਨਾਮ 'ਚ ਕੁਦਰਤੀ ਆਫਤਾਂ ਨਾਲ ਪਹਿਲਾਂ ਹੀ 279 ਲੋਕਾਂ ਹੀ ਜਾਨ ਜਾ ਚੁੱਕੀ ਹੈ। ਆਰਥਿਕ ਨੁਕਸਾਨ 2 ਅਰਬ ਅਮਰੀਕੀ ਡਾਲਰ ਤੋਂ ਵੀ ਉਪਰ ਪਹੁੰਚ ਗਿਆ ਹੈ ਅਤੇ ਹਾਲ ਹੀ 'ਚ ਇਸ ਬਾਰਿਸ਼ ਨੇ ਇਸ ਸੱਟ ਨੂੰ ਹੋਰ ਵੀ ਗਹਿਰਾ ਕਰ ਦਿੱਤਾ ਹੈ।

 


author

DILSHER

Content Editor

Related News