ਦੁਨੀਆ ਦੀ ਸਭ ਤੋਂ ਡੂੰਘੀ ਸੋਨੇ ਦੀ ਖਾਨ ''ਚ ਕੋਰੋਨਾ ਦੇ 53 ਮਾਮਲੇ ਆਏ ਸਾਹਮਣੇ, ਬੰਦ ਹੋਇਆ ਕੰਮ

05/25/2020 8:34:54 PM

ਕੇਪ ਟਾਊਨ - ਕੋਰੋਨਾਵਾਇਰਸ ਮਹਾਮਾਰੀ ਦੀ ਲਪੇਟ ਵਿਚ ਆਉਣ ਤੋਂ ਦੁਨੀਆ ਦੇ ਗਿਣੇ-ਚੁਣੇ ਕੋਨੇ ਹੀ ਬਚੇ ਹਨ। ਇਥੋਂ ਤੱਕ ਕਿ ਦੁਨੀਆ ਦੀ ਸਭ ਤੋਂ ਡੂੰਘੀ ਸੋਨੇ ਦੀ ਖਾਨ ਵਿਚ ਵਾਇਰਸ ਪਹੁੰਚ ਚੁੱਕਿਆ ਹੈ। ਇਸ ਦੇ ਚੱਲਦੇ ਦੱਖਣੀ ਅਫਰੀਕਾ ਵਿਚ AngloGold Ashanti ਦੀ Mponeng ਸੋਨੇ ਦੀ ਖਾਨ ਨੂੰ ਅਨਿਸ਼ਚਿਤਤ ਕਾਲ ਲਈ ਬੰਦ ਰੱਖਣ ਦਾ ਐਲਾਨ ਕੀਤਾ ਗਿਆ ਹੈ। ਇਥੇ ਕੰਮ ਕਰਨ ਵਾਲੇ 53 ਕਰਮਚਾਰੀ ਕੋਰੋਨਾਵਾਇਰਸ ਪਾਜ਼ੇਟਿਵ ਪਾਏ ਗਏ ਹਨ। ਪ੍ਰੋਵਿੰਸ਼ਲ ਹੈਲਥ ਡਿਪਾਰਟਮੈਂਟ ਦੇ ਅਧਿਕਾਰੀ ਨੇ ਇਹ ਜਾਣਕਾਰੀ ਦਿੱਤੀ ਹੈ।

104 ਦੀਆਂ ਰਿਪੋਰਟਾਂ ਦਾ ਇੰਤਜ਼ਾਰ
ਇਥੇ ਲਾਕਡਾਊਨ ਖੁੱਲ੍ਹਣ ਤੋਂ ਬਾਅਦ 22 ਅਪ੍ਰੈਲ ਤੋਂ ਕੰਮ ਸ਼ੁਰੂ ਹੋ ਗਿਆ ਸੀ। ਹਾਲਾਂਕਿ, ਸਿਰਫ 50 ਫੀਸਦੀ ਕੰਮ ਹੀ ਲਿਆ ਜਾ ਰਿਹਾ ਸੀ। ਗੁਆਟੇਂਗ ਦੇ ਸਿਹਤ ਵਿਭਾਗ ਨੇ ਜਾਣਕਾਰੀ ਦਿੱਤੀ ਹੈ ਕਿ 53 ਕਰਮਚਾਰੀ ਕੋਰੋਨਾ ਪਾਜ਼ੇਟਿਵ ਪਾਏ ਗਏ ਹਨ ਅਤੇ 104 ਦੇ ਟੈਸਟ ਦੇ ਨਤੀਜੇ ਅਜੇ ਆਉਣੇ ਬਾਕੀ ਹਨ। ਬਿਆਨ ਵਿਚ ਆਖਿਆ ਗਿਆ ਹੈ ਕਿ ਪ੍ਰਬੰਧਨ ਨੇ ਇਹ ਫੈਸਲਾ ਕੀਤਾ ਹੈ ਕਿ ਅੰਡਰਗ੍ਰਾਊਂਡ ਪ੍ਰੋਡੱਕਸ਼ਨ ਅੱਗੇ ਦੀ ਸੂਚਨਾ ਤੱਕ ਬੰਦ ਰਹੇਗੀ।

ਕੰਮ 'ਤੇ ਪਰਤਣ ਲਈ ਚਿੰਤਾ
ਡੂੰਘੀਆਂ ਖਾਨਾਂ ਵਿਚ ਕੰਮ ਕਰਨ ਵਾਲੇ ਕੁਝ ਕਰਮਚਾਰੀਆਂ ਨੇ ਕੰਮ 'ਤੇ ਪਰਤਣ ਨੂੰ ਲੈ ਕੇ ਚਿੰਤਾ ਜਤਾਈ ਹੈ। ਅਜਿਹੇ ਕੰਮ ਵਿਚ ਪਰਤਣ ਨੂੰ ਲੈ ਕੇ ਉਹ ਦੁਵਿਧਾ ਵਿਚ ਹਨ ਜਿਥੇ ਸੋਸ਼ਲ ਡਿਸਟੈਂਸਿੰਗ ਦਾ ਪਾਲਣ ਮੁਸ਼ਕਿਲ ਹੈ। ਮਈ ਦੀ ਸ਼ੁਰੂਆਤ ਵਿਚ ਇਕ ਲੇਬਰ ਯੂਨੀਅਨ ਨੇ ਕੋਰਟ ਵਿਚ ਕੇਸ ਜਿੱਤਿਆ ਸੀ ਜਿਸ ਤੋਂ ਬਾਅਦ ਸਰਕਾਰ ਨੂੰ ਵਰਕਰਸ ਦੀ ਸੁਰੱਖਿਆ ਲਈ ਸਖਤ ਦਿਸ਼ਾ-ਨਿਰਦੇਸ਼ ਜਾਰੀ ਕਰਨੇ ਪਏ ਸਨ। ਦੇਸ਼ ਵਿਚ ਦੂਜੀਆਂ ਖਾਨਾਂ ਵਿਚ ਵੀ ਕਰਮਚਾਰੀਆਂ ਵਿਚ ਕੋਰੋਨਾ ਪਾਜ਼ੇਟਿਵ ਆਉਣ ਤੋਂ ਬਾਅਦ ਫਿਲਹਾਲ ਕੰਮ ਬੰਦ ਕਰ ਦਿੱਤਾ ਗਿਆ ਹੈ।


Khushdeep Jassi

Content Editor

Related News