ਟਰੰਪ 'ਤੇ ਗੋਲੀ ਚਲਾਉਣ ਵਾਲੇ ਸ਼ੂਟਰ ਦੀ ਗੋਲੀਬਾਰੀ ਕਰਨ ਦੀ ਵੀਡੀਓ ਆਈ ਸਾਹਮਣੇ

Sunday, Jul 14, 2024 - 02:04 PM (IST)

ਵਾਸ਼ਿੰਗਟਨ - ਅਮਰੀਕਾ ਦੇ ਸਾਬਕਾ ਰਾਸ਼ਟਰਪਤੀ ਡੋਨਾਲਡ ਟਰੰਪ ਦੀ ਰੈਲੀ 'ਤੇ ਭਾਰੀ ਗੋਲਾਬਾਰੀ ਦੀ ਦੁਨੀਆ ਭਰ ਵਿਚ ਨਿੰਦਾ ਕੀਤੀ ਜਾ ਰਹੀ ਹੈ। ਇਸ ਗੋਲੀਬਾਰੀ 'ਚ ਟਰੰਪ ਜ਼ਖਮੀ ਹੋ ਗਏ ਹਨ। ਹੁਣ ਟਰੰਪ 'ਤੇ ਗੋਲੀ ਚਲਾਉਣ ਵਾਲੇ ਸ਼ੂਟਰ ਦੀ ਹੱਤਿਆ ਦਾ ਵੀਡੀਓ ਸਾਹਮਣੇ ਆਇਆ ਹੈ। ਟਵਿੱਟਰ 'ਤੇ ਪ੍ਰਸਾਰਿਤ ਫੁਟੇਜ ਨੇ ਉਸ ਪਲ ਨੂੰ ਕੈਦ ਕੀਤਾ ਜਦੋਂ ਟਰੰਪ ਦੇ ਨੇੜੇ ਛੱਤ 'ਤੇ ਤਾਇਨਾਤ ਦੋ ਸੀਕਰੇਟ ਸਰਵਿਸ ਸਨਾਈਪਰਾਂ ਨੇ ਤੁਰੰਤ ਨਿਸ਼ਾਨਾ ਬਣਾਇਆ ਅਤੇ ਬੰਦੂਕਧਾਰੀ 'ਤੇ ਗੋਲੀਬਾਰੀ ਕੀਤੀ। ਘਟਨਾ ਦੀ ਵੀਡੀਓ ਵਿਚ ਦਿਖਾਇਆ ਗਿਆ ਹੈ ਕਿ ਹਮਲੇ ਦੇ ਬਾਅਦ 9 ਗੋਲੀਆਂ ਚੱਲੀਆਂ ਸਨ ਅਤੇ ਇਸ ਦੇ ਨਾਲ ਹੀ ਟਰੰਪ ਨੂੰ ਸੀਕ੍ਰੇਟ ਸਰਵਿਸ ਦੇ ਏਜੰਟਾਂ ਵਲੋਂ ਘੇਰਾ ਪਾ ਲਿਆ ਗਿਆ। 

 

ਪੁਲਸ ਸੂਤਰਾਂ ਮੁਤਾਬਕ ਬੰਦੂਕਧਾਰੀ ਇੱਕ ਨਿਰਮਾਣ ਪਲਾਂਟ ਦੀ ਛੱਤ 'ਤੇ ਤਾਇਨਾਤ ਸੀ, ਜਿਹੜਾ ਕਿ ਦਰਸ਼ਕਾਂ ਵਾਲੇ ਸਟੇਜ ਤੋਂ ਲਗਭਗ 120 ਮੀਟਰ ਦੀ ਦੂਰੀ 'ਤੇ ਸਥਿਤ ਹੈ। ਇਸ ਸਮੇਂ ਦੌਰਾਨ ਟਰੰਪ ਰੈਲੀ ਨੂੰ ਸੰਬੋਧਨ ਕਰ ਰਹੇ ਸਨ। ਫੁਟੇਜ ਵਿਚ ਦਿਖਾਇਆ ਗਿਆ ਹੈ ਕਿ ਬੰਦੂਕਧਾਰੀ ਟਰੰਪ ਨੂੰ ਗੋਲੀ ਚਲਾਉਣ ਤੋਂ ਠੀਕ ਪਹਿਲਾਂ ਦੇਖ ਰਿਹਾ ਹੈ। ਉਸ ਨੇ ਤੁਰੰਤ ਗੋਲੀਬਾਰੀ ਕੀਤੀ । ਦਰਸ਼ਕਾਂ ਅਨੁਸਾਰ, ਸਨਾਈਪਰਾਂ ਨੇ ਸ਼ੱਕੀ ਦਾ ਸਿਰ "ਉੱਡਾ ਦਿੱਤਾ"।

ਡੋਨਾਲਡ ਟਰੰਪ 'ਤੇ ਹਮਲਾ ਕਰਨ ਵਾਲੇ ਦੋਸ਼ੀ ਦੀ ਪਛਾਣ ਹੋ ਗਈ ਹੈ ਅਤੇ ਉਸ ਦੀ ਪਹਿਲੀ ਤਸਵੀਰ ਵੀ ਸਾਹਮਣੇ ਆਈ ਹੈ। ਨਿਊਯਾਰਕ ਪੋਸਟ ਨੇ ਦੱਸਿਆ ਕਿ ਸ਼ਨੀਵਾਰ ਨੂੰ ਟਰੰਪ ਦੀ ਹੱਤਿਆ ਕਰਨ ਦੀ ਕੋਸ਼ਿਸ਼ ਕਰਨ ਵਾਲੇ ਹਮਲਾਵਰ ਦੀ ਪਛਾਣ 20 ਸਾਲਾ ਥਾਮਸ ਮੈਥਿਊ ਕਰੂਕਸ ਵਜੋਂ ਹੋਈ ਹੈ। ਹਾਲਾਂਕਿ, ਸੀਕਰੇਟ ਸਰਵਿਸ ਨੇ ਸ਼ੂਟਰ ਨੂੰ ਮਾਰ ਦਿੱਤਾ, ਜੋ ਲਗਭਗ 130 ਮੀਟਰ ਦੀ ਦੂਰੀ ਤੋਂ ਛੱਤ ਤੋਂ ਗੋਲੀਬਾਰੀ ਕਰ ਰਿਹਾ ਸੀ।

 


 


Harinder Kaur

Content Editor

Related News