ਅਮਰੀਕਾ ਨੇ ਅਫਗਾਨਿਸਤਾਨ ''ਚ ਮਸਜਿਦਾਂ ''ਤੇ ਅੱਤਵਾਦੀ ਹਮਲਿਆਂ ਦੀ ਨਿੰਦਾ ਕੀਤੀ

Saturday, Oct 21, 2017 - 11:48 AM (IST)

ਅਮਰੀਕਾ ਨੇ ਅਫਗਾਨਿਸਤਾਨ ''ਚ ਮਸਜਿਦਾਂ ''ਤੇ ਅੱਤਵਾਦੀ ਹਮਲਿਆਂ ਦੀ ਨਿੰਦਾ ਕੀਤੀ

ਵਾਸ਼ਿੰਗਟਨ,(ਭਾਸ਼ਾ)— ਅਮਰੀਕਾ ਨੇ ਅਫਗਾਨਿਸਤਾਨ ਦੀ ਰਾਜਧਾਨੀ ਕਾਬੁਲ ਅਤੇ ਘੋਰ ਸੂਬੇ 'ਚ ਦੋ ਮਸਜਿਦਾਂ ਉੱਤੇ ਹੋਏ ਅੱਤਵਦੀ ਹਮਲੇ ਦੀ ਸ਼ਨੀਵਾਰ ਨਿੰਦਾ ਕੀਤੀ। ਇਨ੍ਹਾਂ ਹਮਲਿਆਂ 'ਚ ਘੱਟ ਤੋਂ ਘੱਟ 63 ਲੋਕ ਮਾਰੇ ਗਏ। ਆਤਮਘਾਤੀ ਹਮਲਾਵਰਾਂ ਨੇ ਬੀਤੇ ਦਿਨ ਸ਼ੁੱਕਰਵਾਰ ਦੀ ਨਮਾਜ ਦੌਰਾਨ ਕਾਬੁਲ 'ਚ ਸ਼ਿਆ ਮਸਜਿਦ ਅਤੇ ਪੱਛਮੀ ਘੋਰ ਸੂਬੇ 'ਚ ਮਸਜਿਦ 'ਚ ਹਮਲਾ ਕੀਤਾ। ਵਿਦੇਸ਼ ਵਿਭਾਗ ਦੇ ਬੁਲਾਰੇ ਹੀਥਰ ਨੋਰਟ ਨੇ ਕਿਹਾ, ''ਇਸ ਬੇਤੁਕੇ ਅਤੇ ਕਾਇਰਤਾਪੂਰਨ ਹਮਲਿਆਂ ਦੇ ਬਾਵਜੂਦ ਅਫਗਾਨਿਸਤਾਨ ਦੇ ਵੱਲ ਸਾਡੀ ਪ੍ਰਤਿਬਧਤਾ ਪੱਕੀ ਹੈ।'' ਉਨ੍ਹਾਂ ਨੇ ਕਿਹਾ ਕਿ ਅਮਰੀਕਾ, ਅਫਗਾਨਿਸਤਾਨ ਦੀ ਸਰਕਾਰ ਅਤੇ ਲੋਕਾਂ ਦੇ ਨਾਲ ਖੜੀ ਹੈ ਅਤੇ ਉਨ੍ਹਾਂ ਦੇ ਦੇਸ਼ ਲਈ ਸ਼ਾਂਤੀ ਅਤੇ ਸੁਰੱਖਿਆ ਹਾਸਲ ਕਰਨ ਦੀਆਂ ਕੋਸ਼ਿਸ਼ਾਂ 'ਚ ਉਨ੍ਹਾਂ ਦਾ ਸਮਰਥਨ ਕਰਦਾ ਰਹੇਗਾ। ਨੋਰਟ ਨੇ ਬੀਤੇ ਦਿਨ ਹਮਲਿਆਂ  ਦੇ ਨਾਲ-ਨਾਲ ਇਸ ਹਫ਼ਤੇ ਦੇਸ਼ਭਰ 'ਚ ਹੋਏ ਹੋਰ ਹਮਲਿਆਂ ਦੀ ਵੀ ਕੜੀ ਨਿੰਦਾ ਕੀਤੀ। ਹੁਣ ਤੱਕ ਕਿਸੇ ਵੀ ਅੱਤਵਾਦੀ ਸੰਗਠਨ ਨੇ ਇਹਨਾਂ 'ਚੋਂ ਕਿਸੇ ਵੀ ਹਮਲੇ ਦੀ ਜ਼ਿੰਮੇਦਾਰੀ ਨਹੀਂ ਲਈ ਹੈ।


Related News