ਯੂਕੇ ਸਰਕਾਰ ਦੀ ਵਿਦੇਸ਼ੀ ਵਿਦਿਆਰਥੀਆਂ 'ਤੇ ਨਵੀਂ ਪਾਬੰਦੀ ਲਗਾਉਣ ਦੀ ਯੋਜਨਾ, ਭਾਰਤੀ ਹੋਣਗੇ ਪ੍ਰਭਾਵਿਤ

Sunday, Feb 26, 2023 - 11:00 AM (IST)

ਯੂਕੇ ਸਰਕਾਰ ਦੀ ਵਿਦੇਸ਼ੀ ਵਿਦਿਆਰਥੀਆਂ 'ਤੇ ਨਵੀਂ ਪਾਬੰਦੀ ਲਗਾਉਣ ਦੀ ਯੋਜਨਾ, ਭਾਰਤੀ ਹੋਣਗੇ ਪ੍ਰਭਾਵਿਤ

ਲੰਡਨ (ਬਿਊਰੋ): ਅੰਤਰਰਾਸ਼ਟਰੀ ਵਿਦਿਆਰਥੀਆਂ 'ਤੇ ਆਪਣੇ ਜੀਵਨ ਸਾਥੀ ਅਤੇ ਬੱਚਿਆਂ ਨੂੰ ਯੂਕੇ ਲਿਆਉਣ 'ਤੇ ਪਾਬੰਦੀ ਲਗਾਈ ਜਾ ਸਕਦੀ ਹੈ ਜਦੋਂ ਤੱਕ ਉਹ ਸਰਕਾਰੀ ਸਕੀਮਾਂ ਦੇ ਤਹਿਤ ਉੱਚ-ਮੁੱਲ ਦੀ ਡਿਗਰੀ ਹਾਸਲ ਨਹੀਂ ਕਰ ਲੈਂਦੇ। ਦਿ ਟਾਈਮਜ਼ ਦੇ ਅਨੁਸਾਰ ਜਿਹੜੇ ਵਿਦੇਸ਼ੀ ਵਿਦਿਆਰਥੀਆਂ ਨੂੰ ਵਿਗਿਆਨ, ਗਣਿਤ ਅਤੇ ਇੰਜੀਨੀਅਰਿੰਗ ਦਾ ਅਧਿਐਨ ਕਰਨ ਲਈ ਵੀਜ਼ਾ ਦਿੱਤਾ ਗਿਆ ਹੈ, ਉਹਨਾਂ ਦੇ ਆਸ਼ਰਿਤਾਂ ਨੂੰ ਯੂਕੇ ਵਿੱਚ ਕਿਤੇ ਹੋਰ ਤਬਦੀਲ ਕੀਤਾ ਜਾ ਸਕਦਾ ਹੈ। ਵਿਦੇਸ਼ੀ ਵਿਦਿਆਰਥੀਆਂ ਦੇ ਨਾਲ ਰਹਿਣ ਵਾਲੇ ਪਰਿਵਾਰਕ ਮੈਂਬਰਾਂ ਦੀ ਗਿਣਤੀ ਵਿੱਚ ਲਗਭਗ ਅੱਠ ਗੁਣਾ ਵਾਧੇ ਨੇ ਪ੍ਰਧਾਨ ਮੰਤਰੀ ਰਿਸ਼ੀ ਸੁਨਕ ਅਤੇ ਗ੍ਰਹਿ ਸਕੱਤਰ ਸੁਏਲਾ ਬ੍ਰੇਵਰਮੈਨ ਨੂੰ ਚਿੰਤਤ ਕੀਤਾ ਹੈ।

ਪਿਛਲੇ ਸਾਲ 490,763 ਵਿਦਿਆਰਥੀਆਂ ਨੂੰ ਦਿੱਤਾ ਗਿਆ ਵੀਜ਼ਾ 

ਨਵੇਂ ਇਮੀਗ੍ਰੇਸ਼ਨ ਅੰਕੜਿਆਂ ਅਨੁਸਾਰ ਪਿਛਲੇ ਸਾਲ 490,763 ਵਿਦਿਆਰਥੀ ਵੀਜ਼ੇ ਦਿੱਤੇ ਗਏ ਸਨ। ਇਹਨਾਂ ਵਿਦਿਆਰਥੀਆਂ ਦੇ ਨਾਲ ਰਹਿ ਰਹੇ ਆਸ਼ਰਿਤਾਂ, ਜੀਵਨ ਸਾਥੀਆਂ ਅਤੇ ਬੱਚਿਆਂ ਦੀ ਕੁੱਲ ਸੰਖਿਆ 2019 ਵਿੱਚ 16,047 ਦੇ ਮੁਕਾਬਲੇ ਵਰਤਮਾਨ ਵਿੱਚ 135,788 ਹੈ। ਇਹਨਾਂ ਵਿੱਚੋਂ ਪਿਛਲੇ ਸਾਲ ਯੂਕੇ ਵਿੱਚ 33,240 ਆਸ਼ਰਿਤਾਂ ਸਮੇਤ 161,000 ਵਿਦਿਆਰਥੀਆਂ ਦੇ ਨਾਲ ਭਾਰਤ ਯੂਕੇ ਲਈ ਵਿਦਿਆਰਥੀਆਂ ਦਾ ਸਭ ਤੋਂ ਵੱਡਾ ਸਰੋਤ ਬਣ ਗਿਆ। ਰਿਪੋਰਟ ਵਿਚ ਕਿਹਾ ਗਿਆ ਕਿ 160,000 ਤੋਂ ਵੱਧ ਪ੍ਰਵਾਸੀ ਆਪਣੀਆਂ ਅਰਜ਼ੀਆਂ 'ਤੇ ਫ਼ੈਸਲੇ ਦੀ ਉਡੀਕ ਕਰ ਰਹੇ ਹਨ, ਜਿਹਨਾਂ ਦਾ ਬੈਕਲਾਗ ਰਿਕਾਰਡ ਪੱਧਰ 'ਤੇ ਪਹੁੰਚ ਗਿਆ ਹੈ। ਸਰਕਾਰ ਨੇ ਇਸ ਵਿਵਾਦਤ ਮਾਮਲੇ 'ਤੇ ਅਜੇ ਕੋਈ ਅੰਤਿਮ ਫ਼ੈਸਲਾ ਲੈਣਾ ਹੈ।

ਪੜ੍ਹੋ ਇਹ ਅਹਿਮ ਖ਼ਬਰ- ਹੁਣ ਕੈਨੇਡਾ ਅਤੇ ਆਸਟ੍ਰੇਲੀਆ 'ਚ ਘੱਟ ਫ਼ੀਸ ਭਰਕੇ ਵੀ ਲੈ ਸਕਦੇ ਹੋ ਸਟੂਡੈਂਟ ਵੀਜ਼ਾ

ਯੂਕੇ ਵਿੱਚ ਰਹਿਣ ਦੀ ਮਿਆਦ ਹੋਵੇਗੀ ਘੱਟ

ਬ੍ਰੇਵਰਮੈਨ ਨੇ ਸੰਖਿਆਵਾਂ ਨੂੰ ਘਟਾਉਣ ਲਈ ਪ੍ਰਸਤਾਵ ਤਿਆਰ ਕੀਤਾ ਹੈ, ਜਿਸ ਵਿੱਚ ਵਿਦੇਸ਼ੀ ਵਿਦਿਆਰਥੀਆਂ ਦੇ ਕੋਰਸਾਂ ਤੋਂ ਬਾਅਦ ਯੂਕੇ ਵਿੱਚ ਰਹਿਣ ਦੇ ਸਮੇਂ ਨੂੰ ਘਟਾਉਣਾ ਸ਼ਾਮਲ ਹੈ। ਸਿੱਖਿਆ ਵਿਭਾਗ ਦੇ ਅਨੁਸਾਰ ਪਰਿਵਾਰਕ ਮੈਂਬਰਾਂਨੂੰ ਨਾਲ ਰੱਖਣ 'ਤੇ ਪਾਬੰਦੀ ਯੂਕੇ ਦੀਆਂ ਯੂਨੀਵਰਸਿਟੀਆਂ ਨੂੰ ਦੀਵਾਲੀਆ ਕਰ ਦੇਵੇਗੀ, ਜੋ ਪੈਸੇ ਲਈ ਵਿਦੇਸ਼ੀ ਵਿਦਿਆਰਥੀਆਂ 'ਤੇ ਨਿਰਭਰ ਕਰਦੀਆਂ ਹਨ। ਅਨੁਮਾਨਾਂ ਅਨੁਸਾਰ ਅੰਤਰਰਾਸ਼ਟਰੀ ਵਿਦਿਆਰਥੀ ਯੂਕੇ ਦੀ ਆਰਥਿਕਤਾ ਵਿੱਚ ਸਾਲਾਨਾ £35 ਬਿਲੀਅਨ ਜੋੜਦੇ ਹਨ।

ਅੰਤਰਰਾਸ਼ਟਰੀ ਵਿਦਿਆਰਥੀ ਯੂਕੇ ਦੀ ਆਮਦਨ ਦਾ ਵੱਡਾ ਸਰੋਤ

ਯੂਕੇ-ਅਧਾਰਤ ਨਿਊ ਵੇਅ ਕੰਸਲਟੈਂਸੀ ਦੇ ਅਨੁਸਾਰ ਵਿਦੇਸ਼ੀ ਵਿਦਿਆਰਥੀ ਅਤੇ ਉਨ੍ਹਾਂ ਦੇ ਆਸ਼ਰਿਤ ਨਾ ਸਿਰਫ਼ £10,000 ਪੋਂਡ ਤੋਂ £26,000 ਪੋਂਡਦੀ ਫੀਸ ਦੁਆਰਾ ਸਗੋਂ ਇੱਕ ਵਿਦਿਆਰਥੀ ਲਈ £ਪ੍ਰਤੀ ਸਾਲ 400 ਪੋਂਡ ਅਤੇ ਇੱਕ ਨਿਰਭਰ ਲਈ £600 ਪੋਂਡ ਦੇ ਮਾਧਿਅਮ ਨਾਲ ਦੇ NHS ਸਰਚਾਰਜ ਦੁਆਰਾ ਵੀ ਯੂਕੇ ਦੀ ਆਰਥਿਕਤਾ ਵਿੱਚ ਯੋਗਦਾਨ ਪਾਉਂਦੇ ਹਨ। ਕੰਸਲਟੈਂਸੀ ਨੇ ਚੇਤਾਵਨੀ ਦਿੱਤੀ ਹੈ ਕਿ ਅੰਡਰਗਰੈਜੂਏਟ ਪੜ੍ਹਾਈ ਲਈ ਵੀਜ਼ਿਆਂ 'ਤੇ ਰੋਕ ਭਾਰਤੀ ਵਿਦਿਆਰਥੀਆਂ ਨੂੰ ਆਸਟ੍ਰੇਲੀਆ ਅਤੇ ਕੈਨੇਡਾ ਵਰਗੇ ਦੇਸ਼ਾਂ ਵਿੱਚ ਜਾਣ ਲਈ ਮਜਬੂਰ ਕਰੇਗੀ, ਜਿਸ ਦੇ ਫਲਸਰੂਪ ਯੂਕੇ ਦੇ ਵਿਦਿਆਰਥੀ ਬਾਜ਼ਾਰ ਦਾ ਅੰਤ ਹੋ ਜਾਵੇਗਾ। ਸਰਕਾਰੀ ਅੰਕੜਿਆਂ ਅਨੁਸਾਰ ਪਿਛਲੇ ਸਾਲ 45,000 ਤੋਂ ਵੱਧ ਲੋਕ ਛੋਟੀਆਂ ਕਿਸ਼ਤੀਆਂ ਵਿੱਚ ਚੈਨਲ ਪਾਰ ਕਰਕੇ ਬ੍ਰਿਟੇਨ ਗਏ ਸਨ। ਇਕੱਲੇ ਕ੍ਰਿਸਮਸ ਵਾਲੇ ਦਿਨ 90 ਪ੍ਰਵਾਸੀਆਂ ਨੇ ਚੈਨਲ ਪਾਰ ਕੀਤਾ।

ਨੋਟ-ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।


author

Vandana

Content Editor

Related News