ਕੋਰੋਨਾਵਾਇਰਸ ਦਾ ਖਤਰਾ ਅਜੇ ਖਤਮ ਨਹੀਂ ਹੋਇਆ - ਸਪੇਨ PM
Saturday, May 09, 2020 - 10:47 PM (IST)
ਮੈਡ੍ਰਿਡ - ਸਪੇਨ ਦੇ ਪ੍ਰਧਾਨ ਮੰਤਰੀ ਪੇਡ੍ਰੋ ਸੈਂਸ਼ੇਜ ਨੇ ਆਖਿਆ ਹੈ ਕਿ ਜੇਕਰ ਲੋਕ ਨਿਕਧਾਰਤ ਸਮਾਜਿਕ ਦੂਰੀ ਦਾ ਪਾਲਣ ਨਹੀਂ ਕਰਦੇ ਹਨ ਤਾਂ 2 ਮਹੀਨਿਆਂ ਤੋਂ ਲਾਗੂ ਲਾਕਡਾਊਨ ਵਿਚ ਢਿੱਲ ਦੇਣ ਦਾ ਕੋਈ ਫਾਇਦਾ ਨਹੀਂ ਹੈ। ਉਨ੍ਹਾਂ ਨੇ ਸ਼ਨੀਵਾਰ ਨੂੰ ਸਪੇਨ ਵਾਸੀਆਂ ਨੂੰ ਯਾਦ ਦਿਵਾਇਆ ਕਿ ਵਾਇਰਸ ਦਾ ਖਤਰਾ ਅਜੇ ਟਲਿਆ ਨਹੀਂ ਹੈ। ਪ੍ਰਧਾਨ ਮੰਤਰੀ ਨੇ ਆਖਿਆ ਕਿ ਵਾਇਰਸ ਤੋਂ ਘੱਟ ਪ੍ਰਭਾਵਿਤ ਹੋਏ ਖੇਤਰਾਂ ਵਿਚ 10 ਲੋਕਾਂ ਨੂੰ ਇਕੱਠਾ ਹੋਣ ਦੀ ਇਜਾਜ਼ਤ ਹੋਵੇਗੀ। ਇਸ ਤੋਂ ਇਲਾਵਾ ਚਰਚ, ਥੀਏਟਰ, ਬਜ਼ਾਰ ਅਤੇ ਹੋਰ ਥਾਂਵਾਂ ਨੂੰ ਸੀਮਤ ਗਿਣਤੀ ਵਿਚ ਖੋਲਿਆ ਜਾਵੇਗਾ। ਮੈਡ੍ਰਿਡ ਅਤੇ ਬਾਰਸੀਲੋਨਾ ਵਿਚ ਸਖਤ ਪਾਬੰਦੀਆਂ ਜਾਰੀ ਰਹਿਣਗੀਆਂ। ਨਾਲ ਹੀ 2 ਮੀਟਰ ਦੀ ਦੂਰੀ ਦਾ ਪਾਲਣ ਕੀਤਾ ਜਾਂਦਾ ਰਹੇਗਾ।
ਪੀ. ਐਮ. ਨੇ ਆਖਿਆ ਕਿ ਇਹ ਸੰਘਰਸ਼ ਉਦੋਂ ਤੱਕ ਜਾਰੀ ਰਹੇਗਾ ਜਦ ਤੱਕ ਅਸੀਂ ਇਸ ਵਾਇਰਸ ਤੋਂ ਨਜਿੱਠਣ ਲਈ ਟੀਕਾ ਨਹੀਂ ਲੱਭ ਲੈਂਦੇ। ਉਥੇ ਹੀ ਹਣ ਤੱਕ ਸਪੇਨ ਵਿਚ ਕੋਰੋਨਾ ਦੇ 2,62,783 ਮਾਮਲੇ ਦਰਜ ਕੀਤੇ ਜਾ ਚੁੱਕੇ ਹਨ, ਜਿਨ੍ਹਾਂ ਵਿਚੋਂ 26,478 ਲੋਕਾਂ ਦੀ ਮੌਤ ਹੋ ਚੁੱਕੀ ਹੈ ਅਤੇ 1,73,157 ਲੋਕਾਂ ਨੂੰ ਰੀ-ਕਵਰ ਕੀਤਾ ਜਾ ਚੁੱਕਿਆ ਹੈ। ਦੂਜੇ ਪਾਸੇ ਸਪੇਨ ਵਿਚ ਹੁਣ ਤੱਕ 24,67,761 ਲੋਕਾਂ ਦੀ ਕੋਰੋਨਾ ਟੈਸਟ ਕੀਤੇ ਜਾ ਚੁੱਕੇ ਹਨ। ਪੂਰੀ ਦੁਨੀਆ ਵਿਚ ਕੋਰੋਨਾਵਾਇਰਸ ਦੇ ਮਾਮਲੇ 40 ਲੱਖ ਤੋਂ ਪਾਰ ਪਹੁੰਚ ਗਏ ਹਨ, ਜਿਨ੍ਹਾਂ ਵਿਚੋਂ 2,77,946 ਲੋਕ ਆਪਣੀ ਜਾਨ ਗੁਆ ਚੁੱਕੇ ਹਨ ਅਤੇ 14,14,731 ਲੋਕਾਂ ਨੂੰ ਰੀ-ਕਵਰ ਕੀਤਾ ਜਾ ਚੁੱਕਿਆ ਹੈ।