ਤਾਲਿਬਾਨ ਦੀ ਅੰਤ੍ਰਿਮ ਸਰਕਾਰ 11 ਸਤੰਬਰ ਨੂੰ ਚੁੱਕ ਸਕਦੀ ਹੈ ਸਹੁੰ

Friday, Sep 10, 2021 - 11:58 AM (IST)

ਤਾਲਿਬਾਨ ਦੀ ਅੰਤ੍ਰਿਮ ਸਰਕਾਰ 11 ਸਤੰਬਰ ਨੂੰ ਚੁੱਕ ਸਕਦੀ ਹੈ ਸਹੁੰ

ਕਾਬੁਲ- ਇਸਲਾਮਿਕ ਅਮੀਰਾਤ ਆਫ ਅਫਗਾਨਿਸਤਾਨ (ਆਈ. ਈ. ਏ.) ਦੀ ਅੰਤ੍ਰਿਮ ਸਰਕਾਰ 11 ਸਤੰਬਰ ਨੂੰ ਆਹੁਦੇ ਦੀ ਸਹੁੰ ਚੁੱਕ ਸਕਦੀ ਹੈ। ਇਸ ਦਿਨ 2001 ਵਿਚ ਅਮਰੀਕਾ ’ਚ 9/11 ਦੇ ਹਮਲਿਆਂ ਦੀ 20ਵੀਂ ਬਰਸੀ ਵੀ ਹੈ। ਰਿਪੋਰਟਾਂ ਅਨੁਸਾਰ ਨਵ-ਗਠਿਤ ਤਾਲਿਬਾਨ ਸਰਕਾਰ ਨੇ ਸਹੁੰ ਚੁੱਕ ਸਮਾਰੋਹ ’ਚ ਸ਼ਾਮਲ ਹੋਣ ਲਈ ਚੀਨ, ਤੁਰਕੀ, ਪਾਕਿਸਤਾਨ, ਈਰਾਨ, ਕਤਰ, ਭਾਰਤ ਅਤੇ ਦਿਲਚਸਪ ਰੂਪ ਨਾਲ ਅਮਰੀਕਾ ਸਮੇਤ ਵੱਖ-ਵੱਖ ਦੇਸ਼ਾਂ ਨੂੰ ਸੱਦਾ ਦਿੱਤਾ ਹੈ।

ਪੰਜਸ਼ੀਰ ’ਚ ਤਾਲਿਬਾਨ ਦੇ ਹਮਲੇ ’ਚ ਮਦਦ ਕਰਨ ਲਈ ਪਾਕਿ ’ਤੇ ਪਾਬੰਦੀ ਲੱਗੇ

ਅਮਰੀਕਾ ਵਿਚ ਇਲੀਨੋਇਸ ਦੇ ਸੰਸਦ ਮੈਂਬਰ ਐਡਮ ਕਿਸਿੰਗਰ ਨੇ ਅਫਗਾਨਿਸਤਾਨ ਦੇ ਪੰਜਸ਼ੀਰ ’ਤੇ ਤਾਲਿਬਾਨ ਦੇ ਹਮਲੇ ਵਿਚ ਮਦਦ ਕਰਨ ਲਈ ਪਾਕਿਸਤਾਨ ’ਤੇ ਪਾਬੰਦੀ ਲਗਾਉਣ ਦੀ ਮੰਗ ਕੀਤੀ ਹੈ। ਉਨ੍ਹਾਂ ਦਾ ਇਹ ਬਿਆਨ ਉਸ ਖਬਰ ਤੋਂ ਬਾਅਦ ਆਇਆ ਜਿਸ ਵਿਚ ਕਿਹਾ ਗਿਆ ਹੈ ਕਿ ਪਾਕਿਸਤਾਨੀ ਫੌਜ ਪੰਜਸ਼ੀਰ ਵਿਚ ਤਾਲਿਬਾਨ ਦੇ ਹਮਲਿਆਂ ਵਿਚ ਸਹਿਯੋਗ ਕਰ ਰਹੀ ਹੈ ਜਿਨ੍ਹਾਂ ਵਿਚ ਪਾਕਿਸਤਾਨੀ ਵਿਸ਼ੇਸ਼ ਬਲਾਂ ਦੇ 27 ਜਹਾਜ਼ਾਂ ਨੇ ਹਮਲੇ ਕੀਤੇ।


author

Tarsem Singh

Content Editor

Related News