ਲੋਕਾਂ ਨੂੰ ਆਪਣੀਆਂ ਜ਼ਮੀਨਾਂ ਛੱਡਣ ਲਈ ਮਜ਼ਬੂਰ ਕਰ ਰਿਹਾ ਤਾਲਿਬਾਨ
Saturday, Sep 25, 2021 - 01:23 AM (IST)
ਕਾਬੁਲ (ਯੂ. ਐੱਨ. ਆਈ.)–ਅਫਗਾਨਿਸਤਾਨ ’ਚ ਹਜ਼ਾਰਾਂ ਭਾਈਚਾਰੇ ਦੇ ਮੁੱਖ ਨੇਤਾ ਅਤੇ ਗੱਦੀਓਂ ਲੱਥੇ ਅਫਗਾਨੀ ਰਾਸ਼ਟਰਪਤੀ ਅਸ਼ਰਫ ਗਨੀ ਦੇ ਸਾਬਕਾ ਸੁਰੱਖਿਆ ਸਲਾਹਕਾਰ ਅਤੇ ਹਜ਼ਬ-ਏ-ਵਹਦਤ ਇਸਲਾਮੀ ਮਰਦੋਮ ਅਫਗਾਨਿਸਤਾਨ ਦੇ ਨੇਤਾ ਮੋਹਾਕਿਕ ਨੇ ਆਪਣੇ ਅਧਿਕਾਰਕ ਫੇਸਬੁੱਕ ਪੇਜ ’ਤੇ ਪੋਸਟ ਕਰਕੇ ਕਿਹਾ ਕਿ ਤਾਲਿਬਾਨ ਦੇ ਅਧਿਕਾਰੀ ਮੱਧਵਰਤੀ ਸੂਬੇ ਦਯਕੁੰਡੀ ’ਚ ਲੋਕਾਂ ਨੂੰ ਗਿਜ਼ਾਬ ਜ਼ਿਲੇ ਦੇ ਕੰਦਿਰ ਅਤੇ ਦਹਨ ਨਾਲਾ ਇਲਾਕਿਆਂ ’ਚ ਤਾਲਿਬਾਨ ਦੇ ਪ੍ਰਸ਼ੰਸਕਾਂ ਲਈ ਆਪਣੀਆਂ ਜ਼ਮੀਨਾਂ ਛੱਡਣ ਲਈ ਮਜ਼ਬੂਰ ਕਰ ਰਹੇ ਹਨ।
ਇਹ ਵੀ ਪੜ੍ਹੋ : ਪਣਡੁੱਬੀ ਵਿਵਾਦ ਦਰਮਿਆਨ ਬ੍ਰਿਟੇਨ ਦੇ PM ਜਾਨਸਨ ਨੇ ਫਰਾਂਸ ਦੇ ਰਾਸ਼ਟਰਪਤੀ ਨਾਲ ਕੀਤੀ ਗੱਲਬਾਤ
ਉਨ੍ਹਾਂ ਚਿਤਾਵਨੀ ਦਿੱਤੀ ਕਿ ਜੇ ਲੋਕ ਆਪਣੀਆਂ ਜ਼ਮੀਨਾਂ ਛੱਡਣ ਲਈ ਤਾਲਿਬਾਨ ਦੇ ਹੁਕਮ ਦੀ ਪਾਲਣਾ ਕਰਦੇ ਹਨ ਤਾਂ ਆਉਣ ਵਾਲੀਆਂ ਸਰਦੀਆਂ ਤੋਂ ਪਹਿਲਾਂ ਇਕ ਮਨੁੱਖੀ ਸੰਕਟ ਪੈਦਾ ਹੋ ਜਾਵੇਗਾ। ਮੋਹਾਕਿਕ ਨੇ 2 ਪੱਤਰ ਵੀ ਸਾਂਝੇ ਕੀਤੇ, ਜੋ ਤਾਲਿਬਾਨ ਅਧਿਕਾਰੀਆਂ ਨੇ ਜਾਰੀ ਕੀਤੇ ਹਨ। ਇਨ੍ਹਾਂ ਪੱਤਰਾਂ ’ਚ ਜ਼ਮੀਨਾਂ ਛੱਡਣ ਦਾ ਹੁਕਮ ਦਿੱਤਾ ਗਿਆ ਹੈ ਅਤੇ ਲੋੜ ਪੈਣ ’ਤੇ ਤਾਲਿਬਾਨ ਦੇ ਫੌਜੀ ਕਮਿਸ਼ਨ ਨੂੰ ਦਖਲ ਦੇਣ ਲਈ ਕਿਹਾ ਗਿਆ ਹੈ।
ਇਹ ਵੀ ਪੜ੍ਹੋ : PM ਮੋਦੀ ਤੇ ਬਾਈਡੇਨ ਦੀ ਬੈਠਕ ਜਾਰੀ, US ਰਾਸ਼ਟਰਪਤੀ ਬੋਲੇ-ਭਾਰਤ ਨਾਲ ਬਿਹਤਰ ਰਿਸ਼ਤੇ ਲਈ ਵਚਨਬੱਧ
ਉਨ੍ਹਾਂ ਦੱਸਿਆ ਕਿ ਦਯਕੁੰਡੀ ’ਚ ਤਾਲਿਬਾਨ ਦੇ ਅਧਿਕਾਰੀਆਂ ਨੇ ਲੋਕਾਂ ਨੂੰ ਆਪਣੀਆਂ ਜ਼ਮੀਨਾਂ ਛੱਡਣ ਲਈ ਸਿਰਫ ਕੁਝ ਘੰਟਿਆਂ ਦਾ ਸਮਾਂ ਦਿੱਤਾ ਹੈ। ਹਜ਼ਾਰਾਂ ਨੇਤਾ ਨੇ ਕਿਹਾ ਕਿ ਮੈਨੂੰ ਅਜੇ ਮਿਲੀ ਜਾਣਕਾਰੀ ਅਨੁਸਾਰ ਤਾਲਿਬਾਨ ਦਾ ਕਹਿਣਾ ਹੈ ਕਿ ਜੇ ਕਿਸੇ ਨੂੰ ਇਤਰਾਜ਼ ਹੈ ਤਾਂ ਉਹ ਜ਼ਮੀਨ ਛੱਡਣ ਤੋਂ ਬਾਅਦ ਅਦਾਲਤ ਦਾ ਰੁਖ ਕਰ ਸਕਦਾ ਹੈ। ਇਸ ਦਾ ਮਤਲਬ ਹੈ ਕਿ ਤਾਲਿਬਾਨ ਅਦਾਲਤਾਂ ਪਹਿਲਾਂ ਫੈਸਲੇ ਜਾਰੀ ਕਰਦੀਆਂ ਹਨ ਅਤੇ ਉਸ ਤੋਂ ਬਾਅਦ ਜਾਂਚ ਪ੍ਰਕਿਰਿਆ ਹੁੰਦੀ ਹੈ।
ਇਹ ਵੀ ਪੜ੍ਹੋ : ਬਲਿੰਕਨ ਤੇ ਪਾਕਿ ਦੇ ਵਿਦੇਸ਼ ਮੰਤਰੀ ਦੀ ਮੁਲਾਕਾਤ, ਅਫਗਾਨਿਸਤਾਨ ’ਤੇ ਹੋਈ ਚਰਚਾ
ਨੋਟ- ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ? ਕੁਮੈਂਟ ਕਰਕੇ ਦਿਓ ਜਵਾਬ।