ਪਾਕਿਸਤਾਨ ਦੀ ਸਰਵਉੱਚ ਅਦਾਲਤ 'ਚ ਹੈ ਇਸਲਾਮ ਵਿਰੋਧੀ ਤਾਕਤਾਂ ਖ਼ਿਲਾਫ਼ ਫੈਸਲਾ ਲੈਣ ਦਾ ਹੌਂਸਲਾ : ਟੀਟੀਪੀ
Monday, Nov 27, 2023 - 01:10 PM (IST)
ਇੰਟਰਨੈਸ਼ਨਲ ਡੈਸਕ- ਪਾਕਿਸਤਾਨ ਦੇ ਅੱਤਵਾਦੀ ਸੰਗਠਨ ਤਹਿਰੀਕ-ਏ-ਤਾਲੀਬਾਨ ਪਾਕਿਸਤਾਨ ਨੇ ਕਿਹਾ ਹੈ ਕਿ ਪਾਕਿਸਤਾਨ ਦੀ ਸਰਵਉੱਚ ਅਦਾਲਤ 'ਚ ਦੇਸ਼ 'ਚ ਹੋ ਰਹੀਆਂ ਇਸਲਾਮ ਵਿਰੋਧੀ ਗਤੀਵਿਧੀਆਂ ਖ਼ਿਲਾਫ਼ ਫ਼ੈਸਲਾ ਲੈਣ ਦਾ ਹੌਂਸਲਾ ਹੈ। ਉਸ ਨੇ ਅੱਗੇ ਇਹ ਵੀ ਕਿਹਾ ਕਿ ਸਰਵਉੱਚ ਅਦਾਲਤ ਦਾ ਫ਼ੈਸਲਾ ਇਸ ਤਰ੍ਹਾਂ ਦੇ ਮੁਕੱਦਮਿਆਂ ਦਾ ਸਾਹਮਣਾ ਕਰ ਰਹੇ ਉਸ ਦੇ ਸਾਥੀਆਂ ਦੀ ਰਿਹਾਈ ਲਈ ਵੀ ਮਦਦਗਾਰ ਸਾਬਿਤ ਹੋਵੇਗਾ।
ਇਹ ਵੀ ਪੜ੍ਹੋ- ਵਿਆਹ 'ਚ ਗਏ ਪਰਿਵਾਰ ਨਾਲ ਹੋ ਗਿਆ ਕਾਂਡ, ਅਟੈਚੀ 'ਚੋਂ ਗਹਿਣੇ ਤੇ ਨਕਦੀ ਹੋਈ ਗਾਇਬ
ਟੀਟੀਪੀ ਦੇ ਬੁਲਾਰੇ ਮੁਹੰਮਦ ਖ਼ੁਰਾਸਾਨੀ ਨੇ ਸੋਸ਼ਲ ਮੀਡੀਆ 'ਤੇ ਇਕ ਬਿਆਨ ਜਾਰੀ ਕਰ ਕੇ ਕਿਹਾ ਕਿ ਦੇਸ਼ ਦੀ ਸਰਵਉੱਚ ਅਦਾਲਤ 'ਚ ਦੇਸ਼ 'ਚ ਇਸਲਾਮ ਵਿਰੋਧੀ ਤਾਕਤਾਂ ਖ਼ਿਲਾਫ਼ ਫ਼ੈਸਲਾ ਲੈਣ ਦਾ ਹੌਂਸਲਾ ਹੈ। ਦੱਸ ਦੇਈਏ ਕਿ 9 ਮਈ ਨੂੰ ਦੇਸ਼ 'ਚ ਹੋਏ ਹਿੰਸਕ ਪ੍ਰਦਰਸ਼ਨ ਤੋਂ ਬਾਅਦ ਦੇਸ਼ ਗ੍ਰਿਫ਼ਤਾਰ ਕੀਤੇ ਗਏ ਆਮ ਨਾਗਰਿਕਾਂ ਖਿਲਾਫ਼ ਸੈਨਿਕ ਅਦਾਲਤਾਂ 'ਚ ਕੀਤੀ ਜਾਣ ਵਾਲੀ ਕਾਰਵਾਈ ਨੂੰ ਸਰਵਉੱਚ ਅਦਾਲਤ ਨੇ ਅਯੋਗ ਕਰਾਰ ਦਿੱਤਾ ਸੀ ਤੇ 23 ਅਕਤੂਬਰ ਨੂੰ ਆਦੇਸ਼ ਦਿੱਤਾ ਸੀ ਕਿ ਇਨ੍ਹਾਂ ਮਾਮਲਿਆਂ ਦੀ ਸੁਣਵਾਈ ਆਮ ਅਦਾਲਤਾਂ 'ਚ ਕੀਤੀ ਜਾਵੇ।
ਇਹ ਵੀ ਪੜ੍ਹੋ- ਮੁੰਡਾ ਹੋਣ ਦੀ ਖੁਸ਼ੀ 'ਚ ਚਲਾ ਰਹੇ ਸੀ ਪਟਾਕੇ, ਅਚਾਨਕ ਵਰਤ ਗਿਆ ਭਾਣਾ
ਸਰਵਉੱਚ ਅਦਾਲਤ ਦੇ ਜਸਟਿਸ ਇਜਾਜੁਲ ਅਹਿਸਨ ਦੀ ਅਗਵਾਈ ਵਾਲੀ 5 ਮੈਂਬਰੀ ਕਮੇਟੀ ਨੇ ਆਪਣੇ ਫ਼ੈਸਲੇ 'ਚ ਆਦੇਸ਼ ਦਿੱਤਾ ਸੀ ਕਿ ਸੈਨਿਕ ਕਾਰਵਾਈ ਅਧੀਨ ਗ੍ਰਿਫ਼ਤਾਰ ਕੀਤੇ ਗਏ 102 ਮੁਲਜ਼ਮਾਂ ਦੀ ਸੁਣਵਾਈ ਅਪਰਾਧਿਕ ਅਦਾਲਤਾਂ 'ਚ ਕਰਵਾਈ ਜਾਵੇ। ਅਦਾਲਤ ਨੇ ਕਿਹਾ ਸੀ ਕਿ ਆਮ ਨਾਗਰਿਕਾਂ ਦੀ ਸੁਣਵਾਈ ਸੈਨਿਕ ਅਦਾਲਤਾਂ 'ਚ ਨਹੀਂ ਕਰਵਾਈ ਜਾ ਸਕਦੀ। ਖੁਰਾਸਾਨੀ ਨੇ ਇਸ ਫ਼ੈਸਲੇ ਬਾਰੇ ਕਿਹਾ ਕਿ ਸੈਨਿਕ ਅਦਾਲਤਾਂ ਵੱਲੋਂ ਟੀ.ਟੀ.ਪੀ. ਦੇ ਮੈਂਬਰਾਂ ਨੂੰ ਦਿੱਤੀਆਂ ਗਈਆਂ ਸਜ਼ਾਵਾਂ ਅਯੋਗ ਤੇ ਗੈਰ-ਕਾਨੂੰਨੀ ਹਨ। ਬਿਆਨ 'ਚ ਉਸ ਨੇ ਕਿਹਾ ਕਿ ਟੀਟੀਪੀ ਦੇਸ਼ 'ਚ ਇਸਲਾਮਿਕ ਵਿਵਸਥਾ ਨੂੰ ਲਾਗੂ ਕਰਨ ਲਈ ਸੰਘਰਸ਼ ਦੌਰਾਨ ਸੈਨਿਕ ਅਦਾਲਤਾਂ ਦੀ ਸ਼ਿਕਾਰ ਬਣੀ ਸੀ ਤੇ ਇਸ ਦੌਰਾਨ ਉਸ ਨੇ ਕਈ ਲੋਕਾਂ ਨੂੰ ਕਠੋਰ ਜੇਲ੍ਹ ਦੀ ਸਜ਼ਾ ਵੀ ਸੁਣਾਈ ਹੈ।
ਇਹ ਵੀ ਪੜ੍ਹੋ- ਟਾਂਡਾ 'ਚ ਚੋਰਾਂ ਦੇ ਹੌਂਸਲੇ ਹੋਏ ਬੁਲੰਦ, ਇਕ ਤੋਂ ਬਾਅਦ ਇਕ 3 ਦੁਕਾਨਾਂ ਨੂੰ ਬਣਾਇਆ ਨਿਸ਼ਾਨਾ
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8